ਛੋਟੇਪੁਰ ਨੇ 20 ਸਾਲ ਪਹਿਲਾਂ ‘ਸਿੱਖ ਬੰਦੀ ਸਿੰਘਾਂ’ ਦੀ ਰਿਹਾਈ ਦਾ ਮਤਾ ਪੰਜਾਬ ਵਿਧਾਨ ਸਭਾ ’ਚ ਕੀਤਾ ਸੀ ਪੇਸ਼

05/20/2022 9:47:36 AM

ਬਟਾਲਾ (ਮਠਾਰੂ) : ਸਜ਼ਾ ਪੂਰੀ ਕਰ ਚੁੱਕੇ ‘ਸਿੱਖ ਬੰਦੀ ਸਿੰਘਾਂ’ ਦੀ ਰਿਹਾਈ ਦੀ ਮੰਗ ਹਰ ਪਾਸੇ ਤੋਂ ਜ਼ੋਰ ਫੜ੍ਹਦੀ ਦਿਖਾਈ ਦੇ ਰਹੀ ਹੈ। ਇਨ੍ਹਾਂ ‘ਸਿੱਖ ਬੰਦੀ ਸਿੰਘਾਂ’ ਦੀ ਰਿਹਾਈ ਲਈ 20 ਸਾਲ ਪਹਿਲਾਂ ਪੰਜਾਬ ਵਿਧਾਨ ਸਭਾ ’ਚ ਮਤਾ ਪੇਸ਼ ਕਰਨ ਵਾਲੇ ਜੱਥੇਦਾਰ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਸਮੇਂ-ਸਮੇਂ ਦੀਆਂ ਕੇਂਦਰੀ ਸਰਕਾਰਾਂ ਦੀਆਂ ਨੀਅਤਾਂ ਸਾਫ਼ ਨਹੀ ਹਨ। ਦੱਸਣਯੋਗ ਹੈ ਕਿ ਸਾਲ 2003 ਦੀ 14 ਮਾਰਚ ਨੂੰ ਆਜ਼ਾਦ ਵਿਧਾਇਕ ਦਲ ਦੇ ਨੇਤਾ ਜਥੇਦਾਰ ਸੁੱਚਾ ਸਿੰਘ ਛੋਟੇਪੁਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਮਰਹੂਮ ਕੈਂਪਟਨ ਕੰਵਲਜੀਤ ਸਿੰਘ ਵੱਲੋਂ ਉਸ ਵੇਲੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੇ ਵਿਧਾਨ ਸਭਾ ਦੇ ਸਪੀਕਰ ਡਾ. ਕੇਵਲ ਕ੍ਰਿਸ਼ਨ ਨੂੰ ਇਕ ਲਿਖਤੀ ਮਤਾ ਵਿਧਾਨ ਸਭਾ ਦੇ ਹਾਊਸ ਦੇ ਵਿਚ ਦਿੱਤਾ ਗਿਆ ਸੀ। 

ਪੜ੍ਹੋ ਇਹ ਵੀ ਖ਼ਬਰ:  ਜਲੰਧਰ 'ਚ ਗੈਸ ਸਿਲੰਡਰ ਲੀਕ ਹੋਣ ਕਾਰਨ ਹੋਇਆ ਧਮਾਕਾ, ਮਾਸੂਮ ਬੱਚੇ ਸਣੇ 2 ਦੀ ਮੌਤ

ਇਸ ਵਿੱਚ ਜਥੇਦਾਰ ਛੋਟੇਪੁਰ ਵੱਲੋਂ ਪ੍ਰੋਫ਼ੈਸਰ ਦਵਿੰਦਰਪਾਲ ਸਿੰਘ ਭੁੱਲਰ ਸਮੇਤ ਹੋਰ ਸਿੱਖ ਬੰਦੀ ਸਿੰਘਾਂ ਦੀ ਰਿਹਾਈ ਲਈ ਉਕਤ ਮਤੇ ਨੂੰ ਵਿਧਾਨ ਸਭਾ ਦੇ ਹਾਊਸ ਵਿਚ ਪਾਸ ਕਰਕੇ ਦੇਸ਼ ਦੇ ਰਾਸ਼ਟਰਪਤੀ ਨੂੰ ਭੇਜਣ ਲਈ ਬੇਨਤੀ ਕੀਤੀ ਗਈ ਸੀ। ਇਸ ਦੌਰਾਨ ਜਥੇਦਾਰ ਸੁੱਚਾ ਸਿੰਘ ਛੋਟੇਪੁਰ ਨੇ ਦੱਸਿਆ ਕਿ ਕਾਂਗਰਸ ਸਰਕਾਰ ਨੇ ਨਾਂ ਤਾਂ ਉਕਤ ਮਤਾ ਹਾਊਸ ਲਿਆਂਦਾ ਅਤੇ ਨਾਂ ਹੀ ਇਸ ਮਤੇ ਦੇ ਉੱਪਰ ਕੋਈ ਬਹਿਸ ਕਰਵਾਈ ਗਈ। ਉਨ੍ਹਾਂ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਕਾਂਗਰਸ ਸ਼ੁਰੂ ਤੋਂ ਲੈ ਕੇ ਵਿਰੋਧ ਕਰਦੀ ਆ ਰਹੀ ਹੈ। ਜਥੇਦਾਰ ਛੋਟੇਪੁਰ ਨੇ ਦੱਸਿਆ ਕਿ ਜੇਲ੍ਹਾਂ ਵਿੱਚ ਬੰਦ ਸਿੱਖ ਬੰਦੀ ਸਿੰਘ ਪਿਛਲੇ ਕਈ ਸਾਲਾਂ ਤੋਂ ਆਪਣੀਆਂ ਸਜਾਵਾਂ ਪੂਰੀਆਂ ਕਰ ਚੁੱਕੇ ਹਨ ਪਰ ਕੇਂਦਰ ਸਰਕਾਰ ਧੱਕੇਸ਼ਾਹੀ ਕਰਦਿਆਂ ਇਨ੍ਹਾਂ ਸਿੱਖ ਬੰਦੀ ਸਿੰਘਾਂ ਨੂੰ ਰਿਹਾਅ ਨਹੀਂ ਕਰ ਰਹੀ। 

ਪੜ੍ਹੋ ਇਹ ਵੀ ਖ਼ਬਰ: ਦੁਖਦ ਖ਼ਬਰ: ਪਿਤਾ ਤੇ ਤਾਏ ਦੀ ਮੌਤ ਦਾ ਸਦਮਾ ਨਾ ਸਹਾਰ ਸਕਿਆ 16 ਸਾਲਾ ਨੌਜਵਾਨ, ਇੰਝ ਲਾਇਆ ਮੌਤ ਨੂੰ ਗਲ

ਜਥੇਦਾਰ ਛੋਟੇਪੁਰ ਨੇ ਕੇਂਦਰ ਸਰਕਾਰ ਤੋਂ ਜ਼ੋਰਦਾਰ ਮੰਗ ਕੀਤੀ ਹੈ ਕਿ ਸਜਾਂ ਪੂਰੀ ਕਰ ਚੁੱਕੇ ਸਿੱਖ ਬੰਦੀ ਸਿੰਘਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ, ਤਾ ਜੋ ਉਹ ਜ਼ਿੰਦਗੀ ਦਾ ਬਚਿਆ ਸਮਾਂ ਆਪਣੇ ਪਰਿਵਾਰਾਂ ਅਤੇ ਸਮਾਜ ਵਿਚ ਗੁਜ਼ਾਰ ਸਕਣ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਐਸ. ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਪਲਵਿੰਦਰ ਸਿੰਘ ਲੰਬੜਦਾਰ, ਸ਼ਮਸ਼ੇਰ ਸਿੰਘ ਚੀਮਾਂ, ਅਮਨਦੀਪ ਸਿੰਘ ਤੇ ਹੋਰ ਵੀ ਆਗੂ ਹਾਜ਼ਰ ਸਨ।

ਪੜ੍ਹੋ ਇਹ ਵੀ ਖ਼ਬਰ: ਬਲੈਕ ਫੰਗਸ ਦਾ ਕਹਿਰ ਅੱਜ ਵੀ ਜਾਰੀ, ਗੁਰਦਾਸਪੁਰ ਦੇ ਮਰੀਜ਼ ਨੂੰ ਗੁਆਉਣੀ ਪਈ ਆਪਣੀ ਇਕ ਅੱਖ


rajwinder kaur

Content Editor

Related News