ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਵਿਖੇ ਬੰਦ ਹਵਾਲਾਤੀਆਂ ਕੋਲੋਂ 2 ਮੋਬਾਈਲ ਬਰਾਮਦ
Tuesday, May 10, 2022 - 06:28 PM (IST)

ਤਰਨਤਾਰਨ (ਬਲਵਿੰਦਰ ਕੌਰ, ਰਾਜੂ) - ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਵਿਚ ਬੰਦ ਹਵਾਲਾਤੀਆਂ ਕੋਲੋਂ ਦੋ ਮੋਬਾਈਲ ਬਰਾਮਦ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਸੁਸ਼ੀਲ ਕੁਮਾਰ ਸਹਾਇਕ ਸੁਪਰਡੈਂਟ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ’ਤੇ ਜੇਲ੍ਹ ਦੀ ਲਈ ਤਲਾਸ਼ੀ ਦੌਰਾਨ ਹਵਾਲਾਤੀ ਰਾਜਾ ਪੁੱਤਰ ਨਿਰਭੈਰ ਸਿੰਘ ਵਾਸੀ ਪੱਟੀ ਕੋਲੋਂ ਇਕ ਸੈਮਸੰਗ ਡਿਊਸ ਕੰਪਨੀ ਅਤੇ ਹਵਾਲਾਤੀ ਗੁਰਦੇਵ ਸਿੰਘ ਉਰਫ ਕਾਲੂ ਪੁੱਤਰ ਮੰਗਲ ਸਿੰਘ ਵਾਸੀ ਫਾਜ਼ਿਲਪੁਰ ਨੂੰ ਕੀਪੈਡ ਮੋਬਾਈਲ ਸਮੇਤ ਗ੍ਰਿਫ਼ਤਾਰ ਕੀਤਾ।
ਥਾਣਾ ਗੋਇੰਦਵਾਲ ਸਾਹਿਬ ਦੇ ਏ.ਐੱਸ.ਆਈ. ਲਖਬੀਰ ਸਿੰਘ ਨੇ ਦੱਸਿਆ ਕਿ ਉਕਤ ਮੁਲਜ਼ਮਾਂ ਖ਼ਿਲਾਫ਼ ਮੁਕੱਦਮਾ ਨੰਬਰ 159 ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ।