ਹਾਈਟੈਕ ਨਾਕੇ ਦੌਰਾਨ ਅਫੀਮ ਸਮੇਤ 4 ਲੱਖ ਰੁਪਏ ਦੀ ਨਕਦੀ ਬਰਾਮਦ, ਇਕ ਵਿਅਕਤੀ ਗ੍ਰਿਫ਼ਤਾਰ

Saturday, Mar 09, 2024 - 11:06 AM (IST)

ਹਾਈਟੈਕ ਨਾਕੇ ਦੌਰਾਨ ਅਫੀਮ ਸਮੇਤ 4 ਲੱਖ ਰੁਪਏ ਦੀ ਨਕਦੀ ਬਰਾਮਦ, ਇਕ ਵਿਅਕਤੀ ਗ੍ਰਿਫ਼ਤਾਰ

ਦੀਨਾਨਗਰ(ਹਰਜਿੰਦਰ ਸਿੰਘ ਗੋਰਾਇਆ)-ਦੀਨਾਨਗਰ ਪੁਲਸ ਵੱਲੋਂ ਹਾਈਟੈਕ ਨਾਕਾ ਸ਼ੂਗਰ ਮਿੱਲ ਪਨਿਆੜ ਦੌਰਾਨ ਇੱਕ ਵਿਅਕਤੀ ਨੂੰ 350 ਗ੍ਰਾਮ ਅਫੀਮ ਸਮੇਤ 4 ਲੱਖ ਰੁਪਏ ਦੀ ਨਗਦੀ ਸਮੇਤ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਬ ਇੰਸਪੈਕਟਰ ਬਲਕਾਰ ਸਿੰਘ ਸਮੇਤ ਪੁਲਸ ਪਾਰਟੀ ਸਪੈਸ਼ਲ ਵਹੀਕਲ ਚੈਕਿੰਗ ਤੇ ਹਾਈਟੈਕ ਨਾਕਾਬੰਦੀ ਦੇ ਸੰਬੰਧ ਵਿੱਚ ਸ਼ੂਗਰ ਮਿੱਲ ਪਨਿਆੜ ਦੇ ਸਾਹਮਣੇ ਨੈਸ਼ਨਲ ਹਾਈਵੇ ਤੇ ਪਠਾਨਕੋਟ ਵਾਲੋਂ ਆਉਂਦੇ ਵਹੀਕਲਾਂ ਦੀ ਚੈਕਿੰਗ ਕਰ ਰਹੇ ਸੀ, ਚੈਕਿੰਗ ਦੌਰਾਨ ਪਠਾਨਕੋਟ ਸਾਇਡ ਵਲੋਂ ਇੱਕ ਪ੍ਰਾਈਵੇਟ ਟੂਰਿਸਟ ਬੱਸ ਆਈ, ਜਿਸਨੂੰ ਰੋਕ ਕੇ ਚੈਕਿੰਗ ਕੀਤੀ ਗਈ।

ਇਹ ਵੀ ਪੜ੍ਹੋ : ਵਿਧਾਨਸਭਾ 'ਚ ਵਿਧਾਇਕਾਂ ਨੇ ਚੁੱਕੀ ਅਫੀਮ ਦੀ ਖੇਤੀ ਦੀ ਮੰਗ, ਜਾਣੋ ਕੀ ਬੋਲੇ ਖੇਤੀਬਾੜੀ ਮੰਤਰੀ

ਚੈਕਿੰਗ ਦੌਰਾਨ ਬੱਸ ਦੇ ਵਿਚਕਾਰ ਬੈਠਾ ਇੱਕ ਨੌਜਵਾਨ ਸੁਨੀਲ ਪੁੱਤਰ ਮੱਖਣ ਰਾਮ ਵਾਸੀ ਨਵੀਂ ਬਸਤੀ ਢਾਂਗੂ ਪੀਰ ਬੇਲੀ ਮਹੰਤਾਂ ਕਾਂਗੜਾ (ਹਿਮਾਚਲ) ਹਾਲ ਵਾਸੀ ਰਾਜੀਵ ਨਗਰ ਨੇੜੇ ਰੈਡੀਸਨ ਬਲਿਉ ਹੋਟਲ ਨਰਵਾਲ (ਜੰਮੂ) ਜਿਸ ਦੇ ਬੈਗ ਨੂੰ ਸ਼ੱਕ ਦੇ ਆਧਾਰ 'ਤੇ ਉਸ ਨੂੰ ਬੱਸ ਵਿੱਚੋਂ ਉਤਾਰ ਦਿੱਤਾ। ਪੁਲਸ ਵੱਲੋਂ ਮੁਲਜ਼ਮ ਅਤੇ ਉਸਦੇ ਬੈਗ ਦੀ ਤਲਾਸ਼ੀ ਕੀਤੀ ਗਈ ਤਾਂ ਤਲਾਸ਼ੀ ਦੌਰਾਨ ਉਸ ਦੀ ਪਹਿਨੀ ਹੋਈ ਪੈਂਟ ਦੀ ਸੱਜੀ ਜੇਬ ਵਿਚੋਂ ਇੱਕ ਛੋਟੇ ਪਾਰਦਰਸ਼ੀ ਮੋਮੀ ਲਿਫਾਫੇ 'ਚੋਂ 03 ਗ੍ਰਾਮ 50 ਮਿਲੀਗ੍ਰਾਮ ਅਫੀਮ ਬਰਾਮਦ ਹੋਈ ਅਤੇ ਦੋਸ਼ੀ ਦੇ ਬੈਗ 'ਚੋਂ 4 ਲੱਖ ਰੁਪਏ ਭਾਰਤੀ ਕਰੰਸੀ  (ਡਰੱਗ ਮਨੀ) ਬਰਾਮਦ ਹੋਈ ਹੈ। ਪੁਲਸ ਨੇ ਮੁਲਜ਼ਮ ਨੂੰ ਮੌਕੇ 'ਤੇ ਕਾਬੂ ਕਰਕੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਪਤਨੀ ਨੂੰ ਸ਼ਰੀਕੇ 'ਚ ਰਹਿੰਦਾ ਵਿਅਕਤੀ ਕਰਦਾ ਸੀ ਪ੍ਰੇਸ਼ਾਨ, ਦੁਖੀ ਹੋ ਪਤੀ ਨੇ ਚੁੱਕਿਆ ਖੌਫ਼ਨਾਕ ਕਦਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News