ਸਾਬਕਾ ਫੌਜੀ ਦੇ ਮੋਟਰਸਾਈਕਲ ''ਚੋਂ ਨੌਸਰਬਾਜ਼ਾਂ ਨੇ ਲੁੱਟੇ ਸਵਾ ਲੱਖ ਰੁਪਏ

02/27/2020 6:15:20 PM

ਕਾਹਨੂੰਵਾਨ (ਸੁਨੀਲ)— ਪੁਲਸ ਫੋਰਸ ਦੀ ਕਿੱਲਤ ਅਤੇ ਜ਼ਿਲਾ ਪ੍ਰਸ਼ਾਸਨ ਦੀ ਲਾਪਰਵਾਹੀ ਕਾਰਨ ਨਿੱਤ ਦਿਹਾੜੇ ਪਿੰਡਾਂ ਦੇ ਲੋਕਾਂ ਨੂੰ ਸਮਾਜ ਵਿਰੋਧੀ ਅਨਸਰਾਂ ਦੀਆਂ ਲੁੱਟਾਂ-ਖੋਹਾਂ ਅਤੇ ਚੋਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੀਤੇ ਦਿਨ ਵੀ ਅਜਿਹਾ ਇਕ ਮਾਮਲਾ ਪੁਲਸ ਥਾਣਾ ਭੈਣੀ ਮੀਆਂ ਖਾਂ ਅਧੀਨ ਪੈਂਦੇ ਪਿੰਡ ਜਾਗੋਵਾਲ ਬੇਟ ਵਿੱਚ ਵੇਖਣ ਨੂੰ ਮਿਲਿਆ। ਇਕ ਸਾਬਕਾ ਫੌਜੀ ਦੇ ਮੋਟਰਸਾਈਕਲ ਦੀ ਡਿੱਗੀ 'ਚੋਂ ਨੌਸਰਬਾਜਾਂ ਨੇ ਸਵਾ ਲੱਖ ਰੁਪਏ ਉਡਾ ਲਏ। 

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਾਬਕਾ ਫੌਜੀ ਜਵਾਨ ਕੁਲਦੀਪ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਭੈਣੀ ਪਸਵਾਲ ਨੇ ਦੱਸਿਆ ਕਿ ਉਸ ਨੇ ਬੀਤੇ ਦਿਨ ਚੱਕ ਸਰੀਫ ਪੰਜਾਬ ਨੈਸ਼ਨਲ ਬੈਂਕ ਚੋਂ ਆਪਣੀ ਸਵਾ ਲੱਖ ਦੇ ਕਰੀਬ ਰਕਮ ਕਢਵਾਈ ਸੀ। ਜਦੋਂ ਉਹ ਕੁਝ ਕੰਮ ਲਈ ਆਈਸੀਆਈ ਬੈਂਕ ਜਾਗੋਵਾਲ ਬੇਟ ਵਿੱਚ ਰੋਕਿਆ। ਤਾਂ ਜਦੋਂ ਉਹ ਬੈਂਕ ਤੋਂ ਬਾਹਰ ਆਇਆ ਤਾਂ ਉਸ ਦੇ ਮੋਟਰਸਾਈਕਲ ਦੀ ਡਿੱਗੀ ਵਿੱਚੋਂ ਪੀਐੱਨਬੀ ਬੈਂਕ ਚੋਂ ਕੱਢਵਾਏ ਹੋਈ ਰਕਮ ਗਾਇਬ ਸੀ। ਉਸ ਨੇ ਦੱਸਿਆ ਕਿ ਉਸ ਨੇ ਆਲੇ ਦੁਆਲੇ ਕੁਝ ਲੋਕਾਂ ਤੋਂ ਪੁੱਛ ਪੜਤਾਲ ਵੀ ਕੀਤੀ ਪਰ ਇਸ ਘਟਨਾ ਦਾ ਕੁਝ ਵੀ ਪਤਾ ਨਹੀਂ ਚੱਲ ਸਕਿਆ।ਕੁਲਦੀਪ ਸਿੰਘ ਨੇ ਦੱਸਿਆ ਕਿ ਇਸ ਘਟਨਾ ਨਾਲ ਉਹ ਤੇ ਉਸ ਦਾ ਪਰਿਵਾਰ ਕਾਫੀ ਪ੍ਰੇਸ਼ਾਨ ਹੈ। 

ਘਟਨਾ ਦੀ ਸੂਚਨਾ ਮਿਲਦੇ ਥਾਣਾ ਭੈਣੀ ਮੀਆਂ ਖਾਂ ਦੀ ਪੁਲੀਸ ਏ. ਐੱਸ. ਆਈ. ਜਗਦੀਸ਼ ਸਿੰਘ ਦੀ ਅਗਵਾਈ ਵਿੱਚ ਪਹੁੰਚੀ ਅਤੇ ਉਨ੍ਹਾਂ ਨੇ ਥਾਣੇ ਬੈਂਕ ਅੰਦਰ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਅਤੇ ਕੈਮਰਾ ਤੋਂ ਇਲਾਵਾ ਨੇੜੇ ਰਹਿੰਦੇ ਕੁਝ ਲੋਕਾਂ ਕੋਲੋਂ ਵੀ ਪੁੱਛਗਿਛ ਕੀਤੀ ਪਰ ਹਾਲ ਦੀ ਘੜੀ ਪੁਲਸ ਨੂੰ ਸੀ. ਸੀ. ਟੀ. ਵੀ ਕੈਮਰਿਆਂ ਵਿੱਚੋਂ ਵੀ ਲੁਟੇਰਿਆਂ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ। ਗੌਰਤਲਬ ਹੈ ਕਿ ਇਲਾਕੇ 'ਚ ਹੋਰ ਵੀ ਕਈ ਅਜੇ ਹੋਈ ਘਟਨਾਂ ਵਾਪਰ ਚੁੱਕੀਆਂ ਹਨ। ਆਮ ਲੋਕਾਂ ਦਾ ਕਹਿਣਾ ਹੈ ਕਿ ਪੁਲਸ ਨਫਰੀ ਨਾ ਹੋਣ ਕਾਰਨ ਚੋਰਾਂ ਲੁਟੇਰਿਆਂ ਅਤੇ ਸਮਾਜ ਵਿਰੋਧੀ ਅਨਸਰਾਂ ਦੇ ਹੌਸਲੇ ਬੁਲੰਦ ਹਨ। ਪਰ ਮੌਕੇ ਦੇ ਹਾਕਮ ਕਦੇ ਵੀ ਲੋਕਾਂ ਦੀਆਂ ਬੁਨਿਆਦੀ ਸਮੱਸਿਆਵਾਂ ਅਤੇ ਜਾਨ ਮਾਲ ਦੀ ਰਾਖੀ ਵੱਲ ਧਿਆਨ ਨਹੀਂ ਦਿੰਦੇ ਹਨ।

ਕੀ ਕਹਿੰਦੇ ਨੇ ਥਾਣਾ ਮੁਖੀ ਭੈਣੀ ਮੀਆਂ ਖਾਂ
ਇਸ ਸਬੰਧੀ ਜਦੋਂ ਥਾਣਾ ਮੁਖੀ ਭੈਣੀ ਦੀਆਂ ਥਾਂ ਦੇ ਸੁਦੇਸ਼ ਸ਼ਰਮਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਕੁਲਦੀਪ ਸਿੰਘ ਵੱਲੋਂ ਬੈਂਕ ਦੇ ਸਾਹਮਣੇ ਆਪਣੀ ਰਕਮ ਚੋਰੀ ਹੋਣ ਦੀ ਉਨ੍ਹਾਂ ਨੂੰ ਲਿਖਤੀ ਸ਼ਿਕਾਇਤ ਦਿੱਤੀ ਹੈ। ਪੁਲਿਸ ਵੱਲੋਂ ਬੈਂਕ ਦਾ ਵੀ ਮੌਕਾ ਵੇਖਿਆ ਗਿਆ ਹੈ ਅਤੇ ਘਟਨਾ ਸਥਾਨ ਦਾ ਵੀ ਮੌਕਾ ਦੇਖਿਆ ਗਿਆ ਹੈ। ਪੁਲਸ ਪੜਤਾਲ ਤੋਂ ਬਾਅਦ ਮੁਜ਼ਰਮਾਂ ਨੂੰ ਕਾਬੂ ਕਰਨ ਵਿੱਚ ਪੁਲੀਸ ਢਿੱਲ ਨਹੀਂ ਕਰੇਗੀ।


shivani attri

Content Editor

Related News