48 ਲੱਖ 13 ਹਜ਼ਾਰ 792 ਰੁਪਏ ਦਾ ਗਬਨ ਕਰਨ ਦੇ ਦੋਸ਼ ਹੇਠ ਕੰਪਿਊਟਰ ਆਪ੍ਰੇਟਰ ਵਿਰੁੱਧ ਕੇਸ ਦਰਜ

Friday, Aug 16, 2024 - 05:25 PM (IST)

48 ਲੱਖ 13 ਹਜ਼ਾਰ 792 ਰੁਪਏ ਦਾ ਗਬਨ ਕਰਨ ਦੇ ਦੋਸ਼ ਹੇਠ ਕੰਪਿਊਟਰ ਆਪ੍ਰੇਟਰ ਵਿਰੁੱਧ ਕੇਸ ਦਰਜ

ਬਟਾਲਾ (ਸਾਹਿਲ)- 48 ਲੱਖ 13 ਹਜ਼ਾਰ 792 ਰੁਪਏ ਦਾ ਗਬਨ ਕਰਨ ਦੇ ਕਥਿਤ ਦੋਸ਼ੀ ਹੇਠ ਥਾਣਾ ਕਾਦੀਆਂ ਦੀ ਪੁਲਸ ਵਲੋਂ ਕੰਪਿਊਟਰ ਆਪ੍ਰੇਟਰ ਵਿਰੁੱਧ ਕੇਸ ਦਰਜ ਕਰਨ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਐੱਸ.ਐੱਸ.ਪੀ ਬਟਾਲਾ ਨੂੰ ਦਿੱਤੀ ਦਰਖਾਸਤ ਵਿਚ ਗੁਰਪ੍ਰੀਤ ਸਿੰਘ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਕਾਦੀਆਂ ਵਾਸੀ ਪਿੰਡ ਭੱਲਰ, ਥਾਣਾ ਸਦਰ ਹਾਲ ਵਾਸੀ ਬੀ.ਡੀ.ਪੀ.ਓ ਦਫਤਰ ਕਾਦੀਆਂ ਨੇ ਦੱਸਿਆ ਹੈ ਕਿ ਗੁਰਪ੍ਰੀਤ ਸਿੰਘ ਕੰਪਿਊਟਰ ਆਪ੍ਰੇਟਰ (ਈ-ਪੰਚਾਇਤ) ਬਲਾਕ ਕਾਦੀਆਂ ਪੁੱਤਰ ਬਲਵਿੰਦਰ ਸਿੰਘ ਵਾਸੀ ਧਰਮਪੁਰਾ ਕਾਲੋਨੀ ਬਟਾਲਾ ਨੇ ਮਹੀਨਾ 3/2021 ਤੋਂ 8/2022 ਤੱਕ ਦੇ ਸਮੇਂ ਦੌਰਾਨ ਐੱਚ.ਡੀ.ਐੱਫ.ਸੀ ਬੈਂਕ ਸ਼ਾਖਾ ਕਾਦੀਆਂ ਵਿਚ ਆਪਣੇ ਨਿੱਜੀ ਖਾਤੇ ਵਿਚ ਵੱਖ-ਵੱਖ ਗ੍ਰਾਮ ਪੰਚਾਇਤਾਂ ਦੇ 15ਵੇਂ ਵਿੱਤ ਕਮੀਸ਼ਨ ਦੇ ਖਾਤਿਆਂ ਵਿਚੋਂ ਲਗਭਗ 48 ਲੱਖ 13 ਹਜ਼ਾਰ 792 ਰੁਪਏ ਪੀ.ਐੱਫ.ਐੱਮ.ਐੱਸ ਰਾਹੀਂ ਟਰਾਂਸਫਰ ਕਰਕੇ ਗਬਨ ਕੀਤਾ ਹੈ।

ਇਹ ਵੀ ਪੜ੍ਹੋ- ਵੱਡੀ ਖ਼ਬਰ : ਪੰਜਾਬ ਭਰ ਵਿਚ 52 ਜੱਜਾਂ ਦੇ ਤਬਾਦਲੇ

ਹੋਰ ਜਾਣਕਾਰੀ ਦੇ ਮੁਤਾਬਕ ਉਕਤ ਮਾਮਲੇ ਸਬੰਧੀ ਆਈ ਦਰਖਾਸਤ ਦੇ ਆਧਾਰ ’ਤੇ ਜਾਂਚ ਕੀਤੇ ਜਾਣ ਦੇ ਬਾਅਦ ਏ.ਐੱਸ.ਆਈ ਕੁਲਦੀਪ ਸਿੰਘ ਨੇ ਕਾਰਵਾਈ ਕਰਦਿਆਂ ਉਕਤ ਕੰਪਿਊਟਰ ਆਪ੍ਰੇਟਰ ਵਿਰੁੱਧ ਥਾਣਾ ਕਾਦੀਆਂ ਵਿਖੇ ਕੇਸ ਦਰਜ ਕਰ ਦਿੱਤਾ ਹੈ।

ਇਹ ਵੀ ਪੜ੍ਹੋ- ਭਣੇਵੀਂ ਨਾਲ ਮਾਮੇ ਨੇ ਕਈ ਵਾਰ ਟੱਪੀਆਂ ਬੇਸ਼ਰਮੀ ਦੀਆਂ ਹੱਦਾ, ਜਦੋਂ ਹੋਈ ਗਰਭਵਤੀ ਤਾਂ ਕਰ 'ਤਾ ਵੱਡਾ ਕਾਂਡ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News