ਬਿਜਲੀ ਦੇ ਟਰਾਂਸਫਾਰਮਰਾਂ ਤੋਂ ਤੇਲ ਚੋਰੀ ਕਰਨ ਵਾਲੇ 3 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ, ਇਕ ਕਾਬੂ

06/28/2024 11:26:57 AM

ਪੁਰਾਣਾ ਸ਼ਾਲਾ/ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ)-ਪੁਰਾਣਾ ਸ਼ਾਲਾ ਪੁਲਸ ਵੱਲੋਂ ਇਲਾਕੇ ਅੰਦਰ ਕਿਸਾਨਾਂ ਦੇ ਟਿਊਬਵੈਲਾਂ ਤੇ ਲੱਗੇ ਬਿਜਲੀ ਦੇ ਟਰਾਂਸਫਾਰਮਰਾਂ ਵਿੱਚੋਂ ਤੇਲ ਚੋਰੀ ਕਰਨ ਵਾਲੇ ਗਿਰੋਹ ਦੇ ਤਿੰਨ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਇੱਕ ਨੂੰ ਗ੍ਰਿਫ਼ਤਾਰ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਸ਼ਲਿੰਦਰ ਸਿੰਘ ਨੇ ਦੱਸਿਆ ਕਿ ਇਲਾਕੇ ਅੰਦਰ ਸਮੇਤ ਪੁਲਸ ਪਾਰਟੀ  ਗਸ਼ਤ ਕੀਤੀ ਜਾ ਰਹੀ ਹੈ ਕਿਸੇ ਖਾਸ ਮੁਖਬਰ ਦੀ  ਇਤਲਾਹ ਦਿੱਤੀ ਕਿ ਪ੍ਰਗਟ ਸਿੰਘ ਉਰਫ ਸਾਬੀ ਪੁੱਤਰ ਤਰਸੇਮ ਸਿੰਘ ਵਾਸੀ ਜਾਪੂਵਾਲ ਥਾਣਾ ਧਾਰੀਵਾਲ, ਸੋਹਨ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਗਾਜੀਕੋਟ, ਟੋਨੀ ਵਾਸੀ ਪੁੱਲ ਤਿੱਬੜੀ ਇੱਕਠੇ ਰਲ ਕੇ ਬਿਜਲੀ ਦੇ ਲੱਗੇ ਟ੍ਰਰਾਂਸਫਾਰਮਰਾਂ ਵਿਚੋਂ ਰਾਤ ਸਮੇਂ ਤੇਲ ਚੋਰੀ ਕਰਕੇ ਅੱਗੇ ਵੇਚਣ ਦਾ ਧੰਦਾ ਕਰਦੇ ਹਨ।

ਇਸ ਬਾਰੇ ਇਤਲਾਹ ਮਿਲਣ ਤੇ ਤਫਤੀਸ਼ੀ ਅਫਸਰ ਸਮੇਤ ਪੁਲਸ ਪਾਰਟੀ ਨੇ ਸੇਮ ਨਹਿਰ ਵਿਖੇ ਰੇਡ ਕਰਕੇ ਆਰੋਪੀ ਪ੍ਰਗਟ ਸਿੰਘ ਉਰਫ ਸਾਬੀ ਨੂੰ ਕਾਬੂ ਕੀਤਾ ਹੈ ਅਤੇ ਉਸ ਕੋਲੋਂ  ਟਰਾਂਸਫਾਰਮਰਾਂ ਵਿੱਚੋਂ  ਚੋਰੀ ਕੀਤਾ ਹੋਇਆ 25 ਲੀਟਰ ਤੇਲ ਵੀ ਬਰਾਮਦ ਹੋਇਆ ਹੈ। ਪੁਲਸ ਵੱਲੋਂ ਜਾਂਚ ਪੜਤਾਲ ਕਰਨ ਉਪਰੰਤ ਪ੍ਰਗਟ ਸਿੰਘ  ਉਰਫ ਸਾਬੀ ਪੁੱਤਰ  ਤਰਸੇਮ ਸਿੰਘ ਵਾਸੀ ਜਾਪੂਵਾਲ ਥਾਣਾ ਧਾਰੀਵਾਲ, ਸੋਹਨ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਗਾਜੀਕੋਟ ਅਤੇ ਟੋਨੀ ਵਾਸੀ ਪੁੱਲ ਤਿੱਬੜੀ ਵੱਖ ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ।


Shivani Bassan

Content Editor

Related News