ਫੇਸਬੁੱਕ ID ਹੈਕ ਕਰਨ ਵਾਲੇ 3 ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ, 1 ਲੱਖ ਤੋਂ ਵੱਧ ਦੀ ਮਾਰੀ ਠੱਗੀ
Thursday, Oct 05, 2023 - 02:07 PM (IST)
ਗੁਰਦਾਸਪੁਰ (ਵਿਨੋਦ)- ਇਕ ਵਿਅਕਤੀ ਦੀ ਫੇਸਬੁੱਕ ਆਈ.ਡੀ ਹੈਕ ਕਰਕੇ 1ਲੱਖ 97ਹਜ਼ਾਰ 995 ਰੁਪਏ ਦੀ ਠੱਗੀ ਮਾਰਨ ਵਾਲੇ ਤਿੰਨ ਮੁਲਜ਼ਮਾਂ ਖ਼ਿਲਾਫ਼ ਸਿਟੀ ਪੁਲਸ ਗੁਰਦਾਸਪੁਰ ਨੇ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਸਹਾਇਕ ਸਬ ਇੰਸਪੈਕਟਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਬਲਵਿੰਦਰ ਸਿੰਘ ਪੁੱਤਰ ਹੰਸਾ ਸਿੰਘ ਵਾਸੀ ਰਾਮ ਸ਼ਰਨਮ ਕਲੋਨੀ ਗੁਰਦਾਸਪੁਰ ਨੇ ਐੱਸ.ਪੀ ਹੈੱਡਕੁਆਰਟਰ ਗੁਰਦਾਸਪੁਰ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ 7-7-23 ਨੂੰ ਉਸ ਦੀ ਫੇਸਬੁੱਕ ਦੇ ਅਕਾਊਂਟ ਤੇ ਉਸ ਦੇ ਦੋਸਤ ਅਸ਼ਵਨੀ ਕੁਮਾਰ ਦੇ ਮਸੈਂਜਰ ਤੋਂ ਮੈਸਿਜ ਆਇਆ ਕਿ ਕੁਲਦੀਪ ਨਾਮ ਦੇ ਵਿਅਕਤੀ ਨਾਲ ਉਸ ਦੇ ਮੋਬਾਇਲ ਨੰਬਰ 'ਤੇ ਗੱਲ ਕਰੋ ਅਤੇ ਥੋੜੇ ਪੈਸੇ ਉਸ ਨੂੰ ਟਰਾਂਸਫਰ ਕਰ ਦਿਓ।
ਇਹ ਵੀ ਪੜ੍ਹੋ- ਸਰਹੱਦ ਪਾਰ: ਕਲਯੁਗੀ ਪਿਓ ਨੇ ਆਪਣੇ 4 ਮਾਸੂਮ ਬੱਚਿਆਂ ਨੂੰ ਦਿੱਤੀ ਰੂਹ ਕੰਬਾਊ ਮੌਤ
ਇਸ ਤੋਂ ਬਾਅਦ ਕੁਲਦੀਪ ਨੇ ਉਸ ਨੂੰ ਫੋਨ ਕਰਕੇ ਕਿਹਾ ਕਿ ਇਸ ਯੂਪੀਅਰ ਨੰਬਰ 'ਤੇ ਪੈਸੇ ਟਰਾਂਸਫਰ ਕਰ ਦੇਵੇ, ਜੋ ਉੁਸ ਨੇ ਉਨ੍ਹਾਂ ਵੱਲੋਂ ਦੱਸੇ ਨੰਬਰਾਂ ਤੇ ਕਰੀਬ 1 ਲੱਖ 97 ਹਜ਼ਾਰ 995 ਰੁਪਏ ਟਰਾਂਸਫਰ ਕਰਕੇ ਆਪਣੇ ਦੋਸਤ ਅਸ਼ਵਨੀ ਕੁਮਾਰ ਨਾਲ ਗੱਲ ਕੀਤੀ। ਇਸ ਤੋਂ ਬਾਅਦ ਉਸ ਨੇ ਕਿਹਾ ਕਿ ਮੇਰੀ ਫੇਸਬੁੱਕ ਆਈ.ਡੀ ਹੈੱਕ ਹੋ ਚੁੱਕੀ ਹੈ ਅਤੇ ਮੈਂ ਪੈਸਿਆਂ ਦੀ ਮੰਗ ਨਹੀਂ ਕੀਤੀ।
ਇਹ ਵੀ ਪੜ੍ਹੋ- ਮਨਪ੍ਰੀਤ ਬਾਦਲ 'ਤੇ ਲਟਕੀ ਗ੍ਰਿਫ਼ਤਾਰੀ ਦੀ ਤਲਵਾਰ, ਅਦਾਲਤ ਨੇ ਅਗਾਊਂ ਜ਼ਮਾਨਤ ਕੀਤੀ ਰੱਦ
ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਉਪ ਕਪਤਾਨ ਪੁਲਸ ਸਿਟੀ ਗੁਰਦਾਸਪੁਰ ਵੱਲੋਂ ਕਰਨ ਤੋਂ ਬਾਅਦ ਦੋਸ਼ੀ ਪਾਏ ਗਏ ਅਸੀਮਾ ਬੇਗਮ ਵਾਸੀ ਉੱਤਰ ਪ੍ਰਦੇਸ਼, ਕੁਮੁਦਿਨੀਂ ਰਵਿੰਦਰ ਖਰਾਟੇ ਵਾਸੀ ਉੱਤਰ ਪ੍ਰਦੇਸ਼ ਤੇ ਅਰੁਣ ਕੁਮਾਰ ਪੁੱਤਰ ਸੁਨੀਲ ਮਹੋਤੋ ਵਾਸੀ ਸਿਰਪਤਪੁਰ ਪਟਨਾ ਬਿਹਾਰ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ।
ਇਹ ਵੀ ਪੜ੍ਹੋ- ਮਾਨਸਾ ਜੇਲ੍ਹ ਦੇ ਸੁਪਰਡੈਂਟ ਅਰਵਿੰਦਰ ਪਾਲ ਸਿੰਘ ਭੱਟੀ 'ਤੇ ਵੱਡੀ ਕਾਰਵਾਈ, ਕੀਤਾ ਗਿਆ ਮੁਅੱਤਲ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8