ਪੰਪ ਤੋਂ ਬਿਨਾਂ ਪੈਸੇ ਦਿੱਤੇ ਤੇਲ ਪਵਾ ਕੇ ਕਾਰ ਚਾਲਕ ਹੋਏ ਰਫੂ ਚੱਕਰ
Thursday, Jan 29, 2026 - 04:27 PM (IST)
ਗੁਰਦਾਸਪੁਰ (ਵਿਨੋਦ): ਗੁਰਦਾਸਪੁਰ-ਮੁਕੇਰੀਆਂ ਸੜਕ ਤੇ ਪੈਂਦੇ ਪਿੰਡ ਚਾਵਾ ਵਿਖੇ ਸਥਿਤ ਪੈਟਰੋਲ ਪੰਪ ਤੋਂ ਗੱਡੀ ਚਾਲਕਾਂ ਵੱਲੋਂ ਤੇਲ ਪਵਾਉਣ ਤੋਂ ਬਾਅਦ ਬਿਨਾਂ ਪੈਸੇ ਦਿੱਤੇ ਫਰਾਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੈਟਰੋਲ ਪੰਪ 'ਤੇ ਲੱਗੇ ਇੱਕ ਕਰਿੰਦੇ ਨੇ ਦੱਸਿਆ ਕਿ ਐਤਵਾਰ 4 ਵਜੇ ਦੇ ਕਰੀਬ ਇੱਕ ਗੱਡੀ ਤੇਲ ਪਵਾਉਣ ਲਈ ਆਈ, ਜਿਸ ਵਿੱਚ ਇੱਕ ਕਿੰਨਰ ਅਤੇ ਇੱਕ ਆਦਮੀ ਬੈਠਾ ਹੋਇਆ ਸੀ। ਉਸ ਨੇ ਦੱਸਿਆ ਕਿ ਗੱਡੀ ਚਾਲਕ ਵੱਲੋਂ ਗੱਡੀ ਵਿੱਚ 2000 ਦਾ ਤੇਲ ਪਵਾਇਆ ਗਿਆ ਅਤੇ ਗੱਡੀ ਵਿੱਚ ਤੇਲ ਪਵਾਉਣ ਤੋਂ ਬਾਅਦ ਗੱਡੀ ਚਾਲਕ ਵੱਲੋਂ ਪੈਸਿਆਂ ਦੀ ਪੇਮੈਂਟ ਆਨਲਾਈਨ ਕਰਨ ਲਈ ਕਿਹਾ ਗਿਆ। ਜਦੋਂ ਉਹ ਆਨਲਾਈਨ ਪੇਮੈਂਟ ਕਰਵਾਉਣ ਲਈ ਸਕੈਨਰ ਦੇਣ ਲੱਗਾ ਤਾਂ ਗੱਡੀ ਚਾਲਕ ਤੇਜ਼ੀ ਨਾਲ ਗੱਡੀ ਭਜਾ ਕੇ ਉਥੋਂ ਫਰਾਰ ਹੋ ਗਏ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਖੂਨੀ ਵਾਰਦਾਤ, ਕਿਰਾਏਦਾਰਾਂ ਨੇ ਬਜ਼ੁਰਗ ਔਰਤ ਦਾ ਕਰ'ਤਾ ਕਤਲ!
ਉਨ੍ਹਾਂ ਨੇ ਦੱਸਿਆ ਕਿ ਦੋ ਹਜ਼ਾਰ ਦੇ ਕਰੀਬ ਗੱਡੀ ਚਾਲਕ ਵੱਲੋਂ ਤੇਲ ਗੱਡੀ ਵਿੱਚ ਭਰਵਾਇਆ ਗਿਆ ਜਿਸ ਦੇ ਪੈਸੇ ਨਹੀਂ ਦਿੱਤੇ। ਉਨ੍ਹਾਂ ਜ਼ਿਲ੍ਹਾ ਪੁਲਸ ਮੁਖੀ ਗੁਰਦਾਸਪੁਰ ਪਾਸੋਂ ਮੰਗ ਕੀਤੀ ਕਿ ਗੱਡੀ ਵਿੱਚ ਤੇਲ ਪਵਾ ਕਿ ਭੱਜਣ ਵਾਲੇ ਗੱਡੀ ਚਾਲਕਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।
ਇਹ ਵੀ ਪੜ੍ਹੋ- ਮੂਕ ਦਰਸ਼ਕ ਬਣੀ ਪੁਲਸ: ਖੂਨੀ ਚਾਈਨਾ ਡੋਰ ਦੀ ਲਪੇਟ 'ਚ ਆਈ ਮਾਸੂਮ ਬੱਚੀ, ਮੂੰਹ ’ਤੇ ਲੱਗੇ 40 ਟਾਂਕੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
