ਕੈਪਟਨ ਵਲੋਂ ਲਗਾਤਾਰ ਤੀਸਰੀ ਵਾਰ ਸ਼ਹੀਦ ਊਧਮ ਸਿੰਘ ਨੂੰ ਵਿਸਾਰਨਾ ਮੰਦਭਾਗਾ : ਗੋਲਡੀ

Thursday, Aug 01, 2019 - 10:24 AM (IST)

ਕੈਪਟਨ ਵਲੋਂ ਲਗਾਤਾਰ ਤੀਸਰੀ ਵਾਰ ਸ਼ਹੀਦ ਊਧਮ ਸਿੰਘ ਨੂੰ ਵਿਸਾਰਨਾ ਮੰਦਭਾਗਾ : ਗੋਲਡੀ

ਅੰਮ੍ਰਿਤਸਰ : ਅੱਜ ਜਿੱਥੇ ਪੂਰਾ ਦੇਸ਼ ਜਲਿਆਂਵਾਲਾ ਬਾਗ ਦਾ ਬਦਲਾ ਲੈਣ ਵਾਲੇ ਮਹਾਨ ਸ਼ਹੀਦ ਊਧਮ ਸਿੰਘ ਜੀ ਦੀ ਸ਼ਹਾਦਤ ਨੂੰ ਪ੍ਰਣਾਮ ਕਰ ਰਿਹਾ ਸੀ ਉਥੇ ਹੀ ਸੁਨਾਮ ਊਧਮ ਸਿੰਘ ਵਾਲਾ ਦੇ ਲੋਕ ਵੀ ਮੁੱਖ ਮੰਤਰੀ ਸਾਹਿਬ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਸੀ ਕਿ ਸ਼ਾਇਦ ਤੀਸਰੇ ਸਾਲ ਤਾਂ ਉਹ ਆਪ ਆ ਕੇ ਸ਼ਹੀਦ ਨੂੰ ਸ਼ਰਧਾਂਜਲੀ ਅਰਪਿਤ ਕਰਨਗੇ। ਪਰ ਲਗਾਤਾਰ ਤੀਸਰੀ ਵਾਰ ਸ਼ਹੀਦ ਦੀ ਬਰਸੀ 'ਤੇ ਨਾ ਆ ਕੇ ਉਨ੍ਹਾਂ ਨੇ ਸੁਨਾਮ ਦੇ ਲੋਕਾਂ ਨੂੰ ਨਿਰਾਸ਼ ਕੀਤਾ। ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਤੇ ਪੀ. ਆਰ. ਟੀ. ਸੀ. ਦੇ ਸਾਬਕਾ ਉਪ ਚੇਅਰਮੈਨ ਇੰਜੀਨੀਅਰ ਵਿਨਰਜੀਤ ਸਿੰਘ ਗੋਲਡੀ ਨੇ ਜਿੱਥੇ ਸ਼ਹੀਦ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਉੱਥੇ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵਲੋਂ ਲਗਾਤਾਰ ਤੀਸਰੇ ਸਾਲ ਵੀ ਜੋਰ ਸ਼ੋਰ ਨਾਲ ਕੀਤੇ ਪ੍ਰਚਾਰ ਪਿਛੋਂ ਵੀ ਸ਼ਹੀਦ ਊਧਮ ਸਿੰਘ ਨੂੰ ਵਿਸਾਰਨਾ ਮੰਦਭਾਗਾ ਹੈ। ਗੋਲਡੀ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਹਰ ਸਾਲ ਇਸੇ ਤਰ੍ਹਾਂ ਸ਼ਹੀਦ ਨੂੰ ਆਪ ਆ ਕੇ ਸ਼ਰਧਾਂਜਲੀ ਦੇਣ ਤੋਂ ਕਿਨਾਰਾ ਕਰ ਜਾਂਦੇ ਹਨ।

ਉਨਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਸਮੇਂ ਪ੍ਰਕਾਸ਼ ਸਿੰਘ ਬਾਦਲ ਹਰ ਸਾਲ ਖੁਦ ਸੁਨਾਮ ਆ ਕੇ ਸ਼ਹੀਦ ਨੂੰ ਸ਼ਰਧਾ ਅਰਪਿਤ ਕਰਦੇ ਸਨ ਅਤੇ ਹਲਕੇ ਦੇ ਲੋਕਾਂ ਦੇ ਦੁੱਖ-ਸੁੱਖ ਚ ਸ਼ਰੀਕ ਹੁੰਦੇ ਸਨ। ਗੋਲਡੀ ਮੁਤਾਬਕ ਜੇਕਰ ਮੁੱਖ ਮੰਤਰੀ ਖੁਦ ਆ ਕੇ ਸ਼ਹੀਦੀ ਸਮਾਰਕ ਦੀ ਸ਼ੁਰੂਆਤ ਕਰਦੇ ਤਾਂ ਹਲਕੇ 'ਚ ਚੰਗਾ ਅਸਰ ਹੁੰਦਾ ਪਰ ਕਾਂਗਰਸ ਸਰਕਾਰ ਤਾਂ ਸ਼ੁਰੂ ਤੋਂ ਹੀ ਸ਼ਹੀਦ ਊਧਮ ਸਿੰਘ ਨੂੰ ਸ਼ਹੀਦ ਹੀ ਨਹੀਂ ਮੰਨਦੀ ਇਸੇ ਲਈ ਹਰ ਸਾਲ ਮੁੱਖ ਮੰਤਰੀ ਖੁਦ ਸੁਨਾਮ ਆਉਣ ਤੋਂ ਪਾਸਾ ਵੱਟ ਜਾਂਦੇ ਹਨ। ਇਸ ਸਾਲ ਵੀ ਆਪਣੀ ਜਗ੍ਹਾ ਚੰਨੀ ਜੀ ਨੂੰ ਭੇਜਣਾ ਤੇ ਢਾਈ-ਤਿੰਨ ਹਜ਼ਾਰ ਇੱਟ ਮੰਗਾ ਕੇ ਸਮਾਰਕ ਦਾ ਨੀਂਹ ਪੱਥਰ ਰੱਖਣਾ ਮਹਿਜ ਖਾਨਾ ਪੂਰਤੀ ਹੈ ਜਦਕਿ ਜੋਰ-ਸ਼ੋਰ ਨਾਲ ਪ੍ਰਚਾਰ ਕੀਤਾ ਗਿਆ ਸੀ ਕਿ ਮੁੱਖ ਮੰਤਰੀ ਖੁਦ ਸ਼ਹੀਦੀ ਸਮਾਰਕ ਦਾ ਨੀਂਹ ਪੱਥਰ ਰੱਖਣਗੇ। ਉਨ੍ਹਾਂ ਦਾ ਨਾ ਆਉਣਾ ਮੰਦਭਾਗਾ ਹੈ ਤੇ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਹੈ। ਅਕਾਲੀ ਸਰਕਾਰ ਵੇਲੇ ਬੀਬਾ ਹਰਸਿਮਰਤ ਕੌਰ ਬਾਦਲ ਜੀ ਨੇ ਨੀਂਹ ਪੱਥਰ ਰੱਖਿਆ ਅਤੇ  ਸਰਦਾਰ ਪਰਮਿੰਦਰ ਸਿੰਘ ਢੀਂਡਸਾ, ਭਾਈ ਗੋਬਿੰਦ ਸਿੰਘ ਲੌਂਗੋਵਾਲ ਜੀ, ਵਿਨਰਜੀਤ ਸਿੰਘ ਗੋਲਡੀ ਦੇ ਯਤਨਾਂ ਸਦਕਾ ਸ਼ਹੀਦੀ ਸਮਾਰਕ ਲਈ ਸਾਰਾ ਪੈਸਾ ਪਾਸ ਹੋ ਚੁੱਕਾ ਸੀ ਪਰ ਚੋਣ ਜ਼ਾਬਤਾ ਲਗਨ ਕਰਕੇ ਸਮਾਰਕ ਦਾ ਕੰਮ ਸ਼ੁਰੂ ਨਹੀਂ ਹੋ ਸਕਿਆ।


author

Baljeet Kaur

Content Editor

Related News