ਕੈਬਨਿਟ ਮੰਤਰੀ ਈ. ਟੀ. ਓ. ਨੇ ਵਿਕਾਸ ਕਾਰਜਾਂ ਬਾਰੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ
Friday, Jul 26, 2024 - 12:59 PM (IST)
ਜੰਡਿਆਲਾ ਗੁਰੂ(ਸੁਰਿੰਦਰ/ਸ਼ਰਮਾ)-ਕੈਬਨਿਟ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੇ ਜੰਡਿਆਲਾ ਗੁਰੂ ਹਲਕੇ ਵਿਚ ਚੱਲ ਰਹੇ ਵਿਕਾਸ ਕਾਰਜਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਅੱਜ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ, ਜਿਸ ਵਿਚ ਨਗਰ ਕੌਂਸਲ ਜੰਡਿਆਲਾ ਦੇ ਕੌਂਸਲਰ ਅਤੇ ਪ੍ਰਧਾਨ ਵੀ ਸ਼ਾਮਲ ਹੋਏ। ਉਨ੍ਹਾਂ ਜੰਡਿਆਲਾ ਗੁਰੂ ਕਸਬੇ ਵਿਚ ਨਗਰ ਕੌਂਸਲ ਜੰਡਿਆਲਾ ਵੱਲੋਂ ਕਰਵਾਏ ਜਾ ਰਹੇ ਕੰਮਾਂ ਦੇ ਵੇਰਵੇ ਲੈਂਦੇ ਕਿਹਾ ਕਿ ਬਰਸਾਤ ਦੇ ਸੀਜ਼ਨ ਦੌਰਾਨ ਜਿਨਾਂ ਸਥਾਨਾਂ ’ਤੇ ਪਾਣੀ ਖੜ੍ਹਨ ਦੀ ਸਮੱਸਿਆ ਆ ਰਹੀ ਹੈ, ਉਸ ਦੀ ਨਿਸ਼ਾਨਦੇਹੀ ਕਰ ਕੇ ਪੱਕਾ ਹੱਲ ਕੱਢਿਆ ਜਾਵੇ। ਉਨ੍ਹਾਂ ਜੰਡਿਆਲਾ ਗੁਰੂ ਕਸਬੇ ਵਿਚ ਸੀਵਰੇਜ ਅਤੇ ਸਾਫ਼ ਸਫ਼ਾਈ ਦੇ ਕੰਮਾਂ ਦੀ ਵੀ ਬਰੀਕੀ ਨਾਲ ਸਮੀਖਿਆ ਕੀਤੀ। ਇਸ ਤੋਂ ਇਲਾਵਾ ਪਿੰਡਾਂ ਵਿਚ ਚੱਲ ਰਹੇ ਕੰਮਾਂ ਬਾਰੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਦੇ ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਪਿੰਡਾਂ ਵਿਚ ਕਰਵਾਏ ਜਾ ਰਹੇ ਕੰਮਾਂ ਦੌਰਾਨ ਕਿਸੇ ਧੜੇ ਜਾਂ ਪਾਰਟੀ ਨੂੰ ਅਣਗੌਲਿਆਂ ਨਾ ਕੀਤਾ ਜਾਵੇ, ਬਲਕਿ ਪਿੰਡਾਂ ਦੀ ਲੋੜ ਅਨੁਸਾਰ ਹਰ ਕੰਮ ਯੋਜਨਾਬੱਧ ਢੰਗ ਨਾਲ ਕੀਤਾ ਜਾਵੇ।
ਇਹ ਵੀ ਪੜ੍ਹੋ- ਹੁਣ ਹਾਈਟੈੱਕ ਹੋਵੇਗਾ ਪਠਾਨਕੋਟ, ਲਗਾਤਾਰ ਸ਼ੱਕੀ ਵਿਅਕਤੀ ਦੇਖੇ ਜਾਣ ਤੋਂ ਬਾਅਦ ਅਲਰਟ 'ਤੇ ਸੁਰੱਖਿਆ ਏਜੰਸੀਆਂ
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸੁਪਨਾ ਰੰਗਲੇ ਪੰਜਾਬ ਦੀ ਸਥਾਪਤੀ ਹੈ ਅਤੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਦੀ ਜ਼ਿੰਮੇਵਾਰੀ ਹੋਣ ਕਾਰਨ ਮੇਰਾ ਫਰਜ਼ ਹੈ ਕਿ ਮੈਂ ਆਪਣੇ ਹਲਕੇ ਦੇ ਹਰੇਕ ਪਿੰਡ ਸ਼ਹਿਰ ਅਤੇ ਕਸਬੇ ਵਿਚ ਬਿਹਤਰ ਢੰਗ ਨਾਲ ਕੰਮ ਕਰਕੇ ਮੁੱਖ ਮੰਤਰੀ ਦੇ ਸੁਪਨੇ ਨੂੰ ਪੂਰਾ ਕਰਨ ਵਿਚ ਆਪਣਾ ਫਰਜ਼ ਨਿਭਾਵਾਂ।
ਇਹ ਵੀ ਪੜ੍ਹੋ- ਅੰਮ੍ਰਿਤਪਾਲ ਸਿੰਘ ਦੇ ਮਾਮਲੇ 'ਤੇ ਰਾਜਾ ਵੜਿੰਗ ਦਾ ਬਿਆਨ ਆਇਆ ਸਾਹਮਣੇ
ਉਨ੍ਹਾਂ ਇਸ ਮੌਕੇ ਅਮਨ ਕਾਨੂੰਨ ਦੀ ਸਥਿਤੀ ਅਤੇ ਨਸ਼ਿਆਂ ਦੀ ਬਰਾਮਦਗੀ ਨੂੰ ਲੈ ਕੇ ਪੁਲਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਨਸ਼ੇ ਦੀ ਸਮਗਲਿੰਗ ਭਾਵੇਂ ਅੰਤਰਰਾਸ਼ਟਰੀ ਸਰਹੱਦ ਤੋਂ ਹੋ ਰਹੀ ਹੈ ਪਰ ਇਸ ਦੀ ਖਪਤ ਨੂੰ ਰੋਕਣਾ ਸਾਡਾ ਫਰਜ਼ ਹੈ। ਉਨ੍ਹਾਂ ਕਿਹਾ ਕਿ ਨਸ਼ੇ ਦੇ ਸਮਗਲਰਾਂ ਨਾਲ ਕੋਈ ਤਰਸ ਨਾ ਕੀਤਾ ਜਾਵੇ ਬਲਕਿ ਕਠੋਰਤਾ ਨਾਲ ਪੇਸ਼ ਆਇਆ ਜਾਵੇ। ਉਨ੍ਹਾਂ ਹਦਾਇਤ ਕੀਤੀ ਕਿ ਅਜਿਹੇ ਸਰਗਣਿਆਂ ਨੂੰ ਕੁਚਲਿਆ ਜਾਵੇ, ਜੋ ਸਮਾਜ ਵਿਚ ਨਸ਼ੇ ਵੇਚ ਕੇ ਨੌਜਵਾਨਾਂ ਨੂੰ ਬਰਬਾਦੀ ਵੱਲ ਧੱਕ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਕਾਰਵਾਈ ਕੇਵਲ ਸਮੱਗਲਰ ਦੇ ਜੇਲ੍ਹ ਜਾਣ ਤੱਕ ਸੀਮਤ ਨਾ ਰਹੇ ਬਲਕਿ ਉਸ ਦੀ ਬਣਾਈ ਹੋਈ ਜਾਇਦਾਦ ਨੂੰ ਵੀ ਜਬਤ ਕੀਤਾ ਜਾਵੇ।
ਇਹ ਵੀ ਪੜ੍ਹੋ- ਹੁਣ ਸ਼ਰਾਬ ਪੀ ਕੇ ਤੇ ਗਲਤ ਢੰਗ ਨਾਲ ਕਾਰ ਪਾਰਕ ਕਰਨ ਵਾਲਿਆਂ ਦੀ ਖੈਰ ਨਹੀਂ!
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8