ਅੰਮ੍ਰਿਤਸਰ ਭਰਾਵਾਂ ਦੇ ਢਾਬੇ ਨੇੜੇ ਇਮਾਰਤ ਡਿੱਗਣ ਨਾਲ ਹੜਕੰਪ, ਇਕ ਮਜ਼ਦੂਰ ਜ਼ਖ਼ਮੀ

Saturday, Oct 18, 2025 - 03:31 PM (IST)

ਅੰਮ੍ਰਿਤਸਰ ਭਰਾਵਾਂ ਦੇ ਢਾਬੇ ਨੇੜੇ ਇਮਾਰਤ ਡਿੱਗਣ ਨਾਲ ਹੜਕੰਪ, ਇਕ ਮਜ਼ਦੂਰ ਜ਼ਖ਼ਮੀ

ਅੰਮ੍ਰਿਤਸਰ- ਅੰਮ੍ਰਿਤਸਰ ਦੇ ਵਿਰਾਸਤੀ ਇਲਾਕੇ ‘ਚ ਭਰਾਵਾਂ ਦੇ ਢਾਬੇ ਨੇੜੇ ਇੱਕ ਅਧੂਰੀ ਇਮਾਰਤ ਅਚਾਨਕ ਢਹਿ ਗਈ। ਇਸ ਇਮਾਰਤ ‘ਚ ਕੁਝ ਮਜ਼ਦੂਰ ਕੰਮ ਕਰ ਰਹੇ ਸਨ। ਹਾਦਸੇ ਵਿੱਚ ਇੱਕ ਮਜ਼ਦੂਰ ਸਰਵਨ ਸਿੰਘ, ਜੋ ਕਿ ਪਿੰਡ ਲੱਧੇਵਾਲ ਦਾ ਰਹਿਣ ਵਾਲਾ ਹੈ, ਜ਼ਖਮੀ ਹੋ ਗਿਆ। ਉਸ ਦੀ ਲੱਤ ‘ਚ ਹਲਕੀ ਸੱਟ ਆਈ ਹੈ ਅਤੇ ਉਸਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ।

ਇਹ ਵੀ ਪੜ੍ਹੋ- ਸਕੂਲਾਂ ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਐਲਾਨ

ਇਸ ਹਾਦਸੇ ਦੀ ਗੰਭੀਰਤਾ ਇਸ ਗੱਲ ਤੋਂ ਵੀ ਲਗਾਈ ਜਾ ਸਕਦੀ ਹੈ ਕਿ ਇਹ ਥਾਂ ਅੰਮ੍ਰਿਤਸਰ ਦੇ ਦਰਬਾਰ ਸਾਹਿਬ ਤੋਂ ਥੋੜੀ ਹੀ ਦੂਰੀ 'ਤੇ ਸਥਿਤ ਹੈ, ਜਿੱਥੇ ਹਰ ਰੋਜ਼ ਹਜ਼ਾਰਾਂ ਸੈਲਾਨੀ ਆਉਂਦੇ ਹਨ। ਸਥਾਨਕ ਨਿਵਾਸੀ ਸਾਹਿਬ ਸਿੰਘ ਨੇ ਦੱਸਿਆ ਕਿ ਇਮਾਰਤ ਦਾ ਕੰਮ ਲਗਾਤਾਰ ਚਲ ਰਿਹਾ ਸੀ ਪਰ ਕਿਸੇ ਵੀ ਤਰ੍ਹਾਂ ਦੀ ਸੁਰੱਖਿਆ ਜਾਂ ਸੇਫਟੀ ਦੀ ਕੋਈ ਪ੍ਰਬੰਧੀ ਨਹੀਂ ਕੀਤੀ ਗਈ ਸੀ।

ਇਹ ਵੀ ਪੜ੍ਹੋ- ਪੰਜਾਬ 'ਚ ਛੁੱਟੀਆਂ ਦੀ ਝੜੀ, ਨੋਟੀਫਿਕੇਸ਼ਨ ਜਾਰੀ

ਚਸ਼ਮਦੀਦਾਂ ਅਨੁਸਾਰ ਇਮਾਰਤ ਨੂੰ ਢਾਹੁਣ ਦਾ ਕੰਮ ਚੱਲ ਰਿਹਾ ਸੀ, ਪਰ ਢਹਿਣ ਤੋਂ ਪਹਿਲਾਂ ਕਿਸੇ ਕਿਸਮ ਦੀ ਚੇਤਾਵਨੀ ਜਾਂ ਰੋਕਥਾਮ ਨਹੀਂ ਕੀਤੀ ਗਈ। ਸਥਾਨਕ ਪ੍ਰਸ਼ਾਸਨ ਨੇ ਕਿਹਾ ਹੈ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਅਤੇ ਜੋ ਵੀ ਅਣਦੇਖੀ ਜ਼ਿੰਮੇਵਾਰੀ ਹੋਵੇਗੀ, ਉਸ ‘ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਹਾਦਸੇ ਨੇ ਇਲਾਕੇ ‘ਚ ਸੁਰੱਖਿਆ ਮਿਆਰਾਂ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ, ਖਾਸ ਕਰਕੇ ਇਨ੍ਹਾਂ ਇਲਾਕਿਆਂ ‘ਚ ਜਿੱਥੇ ਰੋਜ਼ਾਨਾ ਹਜ਼ਾਰਾਂ ਲੋਕ ਆਉਂਦੇ ਹਨ।

ਇਹ ਵੀ ਪੜ੍ਹੋ- ਪੰਜਾਬ 'ਚ ਤੇਜ਼ੀ ਨਾਲ ਫੈਲ ਰਹੀ ਭਿਆਨਕ ਬੀਮਾਰੀ, ਵਿਦੇਸ਼ ਤੋਂ ਆਏ ਨੌਜਵਾਨ ਦੀ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News