ਭਰਾਵਾਂ ਨੇ ਉਜਾੜ ਦਿੱਤਾ ਭੈਣ ਦਾ ਘਰ, ਤੇਜ਼ਧਾਰ ਹਥਿਆਰਾਂ ਨਾਲ ਜੀਜੇ ਦਾ ਕੀਤਾ ਕਤਲ

Sunday, Oct 05, 2025 - 10:31 AM (IST)

ਭਰਾਵਾਂ ਨੇ ਉਜਾੜ ਦਿੱਤਾ ਭੈਣ ਦਾ ਘਰ, ਤੇਜ਼ਧਾਰ ਹਥਿਆਰਾਂ ਨਾਲ ਜੀਜੇ ਦਾ ਕੀਤਾ ਕਤਲ

ਅੰਮ੍ਰਿਤਸਰ (ਸੰਜੀਵ)-ਪਤੀ-ਪਤਨੀ ਵਿਚਕਾਰ ਚੱਲ ਰਹੇ ਝਗੜੇ ਨੂੰ ਲੈ ਕੇ ਸਾਲਿਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਆਪਣੇ ਜੀਜੇ ਦਾ ਕਤਲ ਕਰ ਦਿੱਤਾ। ਥਾਣਾ ਅਜਨਾਲਾ ਦੀ ਪੁਲਸ ਨੇ ਸੱਤਾ ਸਿੰਘ ਅਤੇ ਅਮਨ ਸਿੰਘ ਖਿਲਾਫ ਕੇਸ ਦਰਜ ਕੀਤਾ ਹੈ। ਹਰਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਪੁੱਤਰ ਸੰਦੀਪ ਸਿੰਘ ਦੀ ਅਕਸਰ ਪਤਨੀ ਪਰਮਜੀਤ ਕੌਰ ਨਾਲ ਤਕਰਾਰ ਰਹਿੰਦਾ ਸੀ। ਝਗੜੇ ਤੋਂ ਬਾਅਦ ਉਸ ਦੀ ਨੂੰਹ ਪਰਮਜੀਤ ਕੌਰ ਆਪਣੇ ਪੇਕੇ ਘਰ ਚਲੀ ਜਾਂਦੀ ਸੀ। ਉਸ ਦੀ ਨੂੰਹ ਦੇ 2 ਭਰਾ ਸੱਤਾ ਸਿੰਘ ਅਤੇ ਅਮਨ ਸਿੰਘ ਅਕਸਰ ਉਸ ਦੇ ਪੁੱਤਰ ਸੰਦੀਪ ਸਿੰਘ ਨਾਲ ਗਾਲੀ-ਗਲੋਚ ਕਰਦੇ ਸਨ।

ਇਹ ਵੀ ਪੜ੍ਹੋ- ਪੰਜਾਬ 'ਚ 5, 6 ਤੇ 7 ਅਕਤੂਬਰ ਭਾਰੀ, ਫਿਰ ਸ਼ੁਰੂ ਹੋਵੇਗਾ ਮੀਂਹ ਦਾ ਦੌਰ

ਸਿਰਫ਼ 15 ਦਿਨ ਪਹਿਲਾਂ ਉਸ ਦੀ ਨੂੰਹ ਆਪਣੇ ਪੁੱਤਰ ਨਾਲ ਪੇਕੇ ਘਰ ਗਈ ਸੀ। ਇਸ ਤੋਂ ਬਾਅਦ ਸੰਦੀਪ ਸਿੰਘ ਦੇ ਸਾਲੇ ਸੱਤਾ ਸਿੰਘ ਅਤੇ ਅਮਨ ਸਿੰਘ ਨੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਬੀਤੀ ਰਾਤ ਲਗਭਗ 9 ਵਜੇ ਉਸ ਦਾ ਪੁੱਤਰ ਸੰਦੀਪ ਸਿੰਘ ਆਪਣੀ ਦੁਕਾਨ ਬੰਦ ਕਰ ਕੇ ਘਰ ਵਾਪਸ ਆ ਰਿਹਾ ਸੀ ਕਿ ਦੋ ਵਿਅਕਤੀਆਂ ਨੇ ਉਸ ’ਤੇ ਹਮਲਾ ਕਰ ਦਿੱਤਾ ਅਤੇ ਤੇਜ਼ਧਾਰ ਹਥਿਆਰਾਂ ਨਾਲ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ। ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ-ਗੁਰਦਾਸਪੁਰ 'ਚ ਫੈਲ ਰਹੀ ਇਹ ਬੀਮਾਰੀ, ਅਕਤੂਬਰ ਸ਼ੁਰੂ ਹੁੰਦਿਆਂ ਹੀ ਵਧਿਆ ਖਤਰਾ, 53 ਮਰੀਜ਼ਾਂ ਦੀ...

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News