ਬੀ.ਓ.ਪੀ. ਬਰੋਪਾਲ ਦੇ ਇਲਾਕੇ ’ਚੋਂ BSF ਨੇ ਬਰਾਮਦ ਕੀਤੀ 3 ਕਰੋੜ ਰੁਪਏ ਦੀ ਹੈਰੋਇਨ
Friday, Sep 30, 2022 - 02:13 PM (IST)
ਅੰਮ੍ਰਿਤਸਰ (ਨੀਰਜ) - ਬੀ. ਐੱਸ. ਐੱਫ. ਦੀ ਟੀਮ ਨੇ ਪਾਕਿਸਤਾਨ ਨਾਲ ਲੱਗਦੇ ਬੀ.ਓ.ਪੀ. ਬਰੋਪਾਲ ਦੇ ਇਲਾਕੇ ਵਿਚ ਪਲਾਸਟਿਕ ਦੀਆਂ ਦੋ ਪਾਈਪਾਂ ਵਿਚ ਛੁਪਾ ਕੇ ਰੱਖੀ ਹੈਰੋਇਨ ਬਰਾਮਦ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਬਰਾਮਦ ਹੋਈ ਹੈਰੋਇਨ ਦੀ ਕੌਮਾਂਤਰੀ ਬਾਜ਼ਾਰ ’ਚ ਕੀਮਤ 30 ਕਰੋੜ ਰੁਪਏ ਦੱਸੀ ਜਾ ਰਹੀ ਹੈ।
ਮਿਲੀ ਜਾਣਕਾਰੀ ਅਨੁਸਾਰ ਹੈਰੋਇਨ ਪਲਾਸਟਿਕ ਦੀ ਪਾਈਪ ’ਚ ਪਾ ਕੇ ਖੜ੍ਹੀ ਝੋਨੇ ਦੀ ਫ਼ਸਲ ਦੇ ਵਿਚਕਾਰ ਰੱਖੀ ਹੋਈ ਸੀ। ਮੰਨਿਆ ਜਾ ਰਿਹਾ ਹੈ ਕਿ ਪਾਕਿਸਤਾਨੀ ਸਮੱਗਲਰਾਂ ਨੇ ਇਹ ਪਾਈਪ ਇੱਕ ਵਿਦੇਸ਼ੀ ਭਾਰਤੀ ਤਸੱਕਰ ਦੇ ਟਰੈਕਟਰ ਦੇ ਪਾਰਟਸ ਵਿਚ ਰੱਖੀ ਹੋਈ ਸੀ, ਜਿਸ ਨੂੰ ਬੀ. ਐੱਸ. ਐੱਫ. ਨੇ ਜ਼ਬਤ ਕਰ ਲਿਆ ਹੈ।