ਭਾਰਤੀ ਸਰਹੱਦ ਅੰਦਰ ਦਾਖ਼ਲ ਹੁੰਦਿਆ ਇੱਕ ਪਾਕਿਸਤਾਨੀ ਘਸਪੈਠੀਏ ਨੂੰ BSF ਨੇ ਕੀਤਾ ਕਾਬੂ
Friday, Feb 16, 2024 - 11:41 PM (IST)
ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ) - ਵਿਧਾਨ ਸਭਾ ਹਲਕਾ ਦੀਨਾਨਗਰ ਦੇ ਖੇਤਰ ਵਿੱਚ ਭਾਰਤ-ਪਾਕਿਸਤਾਨ ਬਾਰਡਰ ਦੇ ਨਜ਼ਦੀਕ ਬੀਓਪੀ ਠਾਕੁਰਪੁਰ ਤੋਂ ਪਾਕਿਸਤਾਨ ਵਾਲੀ ਸਾਈਡ ਤੋਂ ਬਾਰਡਰ ਕਰਾਸ ਕਰਕੇ ਭਾਰਤ 'ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਇੱਕ ਪਾਕਿਸਤਾਨੀ ਘੁਸਪੈਠੀਏ ਨੂੰ ਬੀ.ਐਸ.ਐਫ ਦੇ ਜਵਾਨਾਂ ਨੇ ਕਾਬੂ ਕੀਤਾ ਹੈ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਘੁਸਪੈਠੀਏ ਦੀ ਪਛਾਣ ਮੁਹੰਮਦ ਅਬਦੁਲਾ ਪੁੱਤਰ ਮੁਹੰਮਦ ਅਸਲਾਮ ਵਾਸੀ ਡਢਵਾਲ ਡਾਕਖਾਨਾ ਕੋਟ ਨੈਣਾ ਸ਼ਕਰਗੜ੍ਹ ਜ਼ਿਲ੍ਹਾ ਨਾਰੋਵਾਲ ਪਾਕਿਸਤਾਨ ਵਜੋਂ ਹੋਈ ਹੈ।
ਇਹ ਵੀ ਪੜ੍ਹੋ - ਨਜਾਇਜ਼ ਹਥਿਆਰਾਂ ਦੇ ਧੰਦੇ 'ਚ ਸ਼ਾਮਲ ਗਿਰੋਹ ਦਾ ਪਰਦਾਫਾਸ਼, ਹਥਿਆਰ ਸਣੇ ਇੱਕ ਗ੍ਰਿਫ਼ਤਾਰ
ਬੀ.ਐਸ.ਐੱਫ. ਦੇ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਫੜੇ ਗਏ ਘੁਸਪੈਠੀਏ ਕੋਲੋ ਕੁੱਝ ਪਕਿਸਤਾਨੀ ਕਰੰਸੀ ਅਤੇ ਇਕ ਉਸ ਦਾ ਪਹਿਚਾਣ ਪੱਤਰ ਬਰਾਮਦ ਹੋਇਆ ਹੈ। ਬੀ.ਐਸ.ਐੱਫ. ਅਤੇ ਹੋਰ ਸੁਰੱਖਿਆ ਏਜੰਸੀਆ ਰਾਹੀਂ ਇਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਉਧਰ ਇਸ ਮਾਮਲੇ ਸਬੰਧੀ ਥਾਣਾ ਮੁਖੀ ਦੌਰਾਗਲਾ ਦਵਿੰਦਰ ਕੁਮਾਰ ਸ਼ਰਮਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਹ ਫਿਲਹਾਲ ਬੀ.ਐਸ.ਐਫ. ਕੋਲ ਹੈ ਜਦੋਂ ਬੀ.ਐਸ.ਐਫ. ਵੱਲੋਂ ਸਾਡੇ ਹਵਾਲੇ ਕਰ ਦਿੱਤਾ ਜਾਂਦਾ ਹੈ ਤਾਂ ਉਸ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ।
ਇਹ ਵੀ ਪੜ੍ਹੋ - ਜੱਜ ਬਣ ਗੁਰਮੀਤ ਕੌਰ ਨੇ ਲੋਹੀਆਂ ਦੇ ਮੰਡੀ ਚੋਹਲੀਆਂ ਦਾ ਨਾਮ ਕੀਤਾ ਰੌਸ਼ਨ, ਲੱਗਿਆ ਵਧਾਈਆਂ ਦਾ ਤਾਂਤਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇*Join us on Whatsapp channel*👇
https://whatsapp.com/channel/0029Va94hsaHAdNVur4L170e