ਸਰਹੱਦੀ ਖੇਤਰ ਅੰਦਰ ਨਹੀਂ ਰੁੱਕ ਰਿਹਾ ਨਾਜਾਇਜ ਸ਼ਰਾਬ ਸਮੇਤ ਹੋਰ ਨਸ਼ੀਲੇ ਪਦਾਰਥ ਵੇਚਣ ਦਾ ਕਾਲਾ ਧੰਦਾ
Tuesday, Aug 27, 2024 - 06:27 PM (IST)
ਦੀਨਾਨਗਰ(ਹਰਜਿੰਦਰ ਸਿੰਘ ਗੋਰਾਇਆ)- ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਬੜੀ ਸਖ਼ਤੀ ਨਾਲ ਨਸ਼ੇ ਵੇਚਣ ਵਾਲੇ ਸਮੱਗਲਰਾਂ ਖਿਲਾਫ ਆਪਣੀ ਮੁਹਿੰਮ ਚਲਾਈ ਹੋਈ ਹੈ ਪਰ ਫਿਰ ਵੀ ਸਰਹੱਦੀ ਖੇਤਰ ਦੇ ਥਾਣਾ ਬਹਿਰਾਮਪੁਰ, ਦੌਰਾਗਲਾ, ਪੁਰਾਣਾ ਸ਼ਾਲਾ ਦੇ ਇਲਾਕੇ ਅੰਦਰ ਇਸ ਧੰਦੇ ਵੱਲ ਝਾਤ ਮਾਰੀ ਜਾਵੇ ਤਾਂ ਇਹ ਧੰਦਾ ਪੂਰੇ ਧੜੱਲੇ ਨਾਲ ਚੱਲ ਰਿਹਾ ਪਰ ਇਸ ਨੂੰ ਰੋਕਣ ਵਿਚ ਪੁਲਸ ਵੱਲੋ ਕਈ ਵੱਡੇ-ਵੱਡੇ ਵਾਅਦੇ ਕੀਤੇ ਜਾ ਰਹੇ ਹਨ ਪਰ ਫਿਰ ਵੀ ਇਹ ਵਾਅਦੇ ਸ਼ਾਮ ਹੁੰਦਿਆ ਸਾਰ ਹੀ ਠੁੱਸ ਨਜ਼ਰ ਆਉਂਦੇ ਹਨ। ਜਿਸ ਕਾਰਨ ਇਲਾਕੇ ਦੇ ਦਰਜ਼ਨ ਪਿੰਡਾਂ ਵਿਚ ਨਾਜਾਇਜ਼ ਸ਼ਰਾਬ ਦੀ ਵਿਕਰੀ ਦਾ ਧੰਦਾ ਪੂਰੇ ਜ਼ੋਰਾਂ ਨਾਲ ਚੱਲ ਰਿਹਾ ਹੈ ਆਮ ਵੇਖਣ ਨੂੰ ਆਇਆ ਹੈ ਕਿ ਇਸ ਇਲਾਕੇ ਵਿਚ ਰਾਵੀ ਦਰਿਆ ਹੋਣ ਕਾਰਨ ਦਰਿਆ ਦੇ ਕੰਢੇ ਲੋਕਾਂ ਵੱਲੋ ਇਹ ਸ਼ਰਾਬ ਤਿਆਰ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਇਹ ਸ਼ਰਾਬ ਪੂਰੇ ਇਲਾਕੇ ਦੇ ਆਲੇ-ਦੁਆਲੇ ਦੇ ਪਿੰਡਾਂ ਵਿਚ ਸਪਲਾਈ ਹੁੰਦੀ ਹੈ ਜਿਸ ਕਾਰਨ ਸਵੇਰੇ ਤੜਕੇ ਸਾਰ ਤੋਂ ਲੈ ਕੇ ਦੁਪਹਿਰੇ ਅਤੇ ਸ਼ਾਮ ਵੇਲੇ ਜਦ ਮਰਜ਼ੀ ਪੈਗ ਸਿਮਟਮ ਨਾਲ ਨਾਜਾਇਜ਼ ਸ਼ਰਾਬ ਦੀ ਵਿਕਰੀ ਹੁੰਦੀ ਵੱਖੀ ਜਾ ਸਕਦੀ ਹੈ ।
ਇਹ ਵੀ ਪੜ੍ਹੋ- ਪੰਜਾਬ 'ਚ 16 ਸਾਲਾ ਨਾਬਾਲਗ ਕੁੜੀ ਨੇ ਦਿੱਤਾ ਬੱਚੇ ਨੂੰ ਜਨਮ
ਇਸ ਸੰਬੰਧੀ ਜਦ ਇਲਾਕੇ ਦੇ ਕੁੱਝ ਮੋਹਤਬਰਾਂ ਵਿਅਕਤੀਆਂ ਅਤੇ ਸਮਾਜ ਸੇਵਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਇਸ ਨਾਜਾਇਜ਼ ਸ਼ਰਾਬ ਦੀ ਸਪਲਾਈ ਆਮ ਤੌਰ ਅੱਧੀ ਦਰਜਨ ਪਿੰਡਾਂ ਵਿਚ ਧੜੱਲੇ ਨਾਲ ਕੀਤੀ ਜਾਂਦੀ ਹੈ ਜਦਕਿ ਹਨ੍ਹੇਰੇ ਦਾ ਨਾਲ-ਨਾਲ ਇਹ ਸ਼ਰਾਬ ਦਿਨ-ਦਿਹਾੜੇ ਸਕੂਟਰ, ਮੋਟਰਸਾਈਕਲਾਂ 'ਤੇ ਸਪਲਾਈ ਹੁੰਦੀ ਹੈ। ਜ਼ਿਆਦਾਤਰ ਇਸ ਇਲਾਕੇ ਦੇ ਲੋਕ ਇਸ ਸ਼ਰਾਬ ਨੂੰ ਪੀਣਾ ਤਾਂ ਪਸੰਦ ਕਰਦੇ ਹਨ ਕਿਉਂਕਿ ਇਹ ਸ਼ਰਾਬ 30-40 ਰੁਪਏ ਵਿਚ ਪੈਗ ਸਿਸਟਮ ਨਾਲ ਆਮ ਮਿਲ ਜਾਂਦੀ ਹੈ ਜਦਕਿ ਠੇਕੇ ਦੀ ਸ਼ਰਾਬ ਮਹਿੰਗੀ ਹੋਣ ਕਾਰਨ ਆਮ ਲੋਕਾਂ ਇਸ ਸਸਤੀ ਸ਼ਰਾਬ ਨੂੰ ਜ਼ਿਆਦਾ ਪਹਿਲ ਦਿੰਦੇ ਹਨ ਅਤੇ ਇਹ ਸ਼ਰਾਬ ਪੀਣ ਲਈ ਕੋਈ ਪੱਕਾ ਸਮਾਂ ਨਿਸ਼ਚਿਤ ਨਹੀਂ ਹੈ।
ਕੁੱਝ ਔਰਤਾਂ ਵੀ ਇਸ ਧੰਦੇ ਵਿਚ ਪੂਰੀਆਂ ਸਹਾਇਕ ਹਨ
ਇਲਾਕੇ ਦੇ ਠੋਸ ਸੂਤਰਾਂ ਦੇ ਮੁਤਾਬਕ ਕੁੱਝ ਪਿੰਡਾਂ ਵਿਚ ਔਰਤਾਂ ਵੀ ਇਸ ਧੰਦੇ ਵਿਚ ਪੂਰਾ ਸਾਥ ਦਿੰਦਿਆਂ ਹਨ। ਇਸ ਤੋਂ ਇਲਾਵਾ ਕੁੱਝ ਲੋਕਾਂ ਵੱਲੋਂ ਆਪਣਾ ਕਿੱਤਾ ਅਪਣਾਇਆ ਹੋਇਆ ਹੈ ਪਰ ਪੁਲਸ ਪ੍ਰਸ਼ਾਸ਼ਨ ਵੱਲੋਂ ਸਿਰਫ਼ ਲੋਕਾਂ ਨੂੰ ਸੈਮੀਨਾਰ ਤੱਕ ਹੀ ਭਾਸ਼ਣ ਦੇ ਨਸ਼ੇ ਵਰਗੀ ਲਾਹਨਤ ਤੋਂ ਦੂਰ ਰਹਿਣ 'ਤੇ ਜ਼ੋਰ ਲਾਇਆ ਜਾ ਰਿਹਾ ਹੈ। ਸਮੂਹ ਇਲਾਕਾ ਵਾਸੀਆਂ ਨੇ ਦੱਸਿਆ ਕਿ ਇਸ ਤੋਂ ਇਲਾਵਾ ਥਾਂ-ਥਾਂ ਨਾਜਾਇਜ਼ ਅਹਾਤੇ ਵੀ ਇਸ ਕਾਲੇ ਧੰਦੇ ਵਿਚ ਸਹਾਇਕ ਹਨ ਜਿਸ ਕਾਰਨ ਇਹ ਧੰਦਾ ਧੜੱਲਾ ਨਾਲ ਚੱਲ ਰਿਹਾ ਹੈ ਪਰ ਇਸ ਧੰਦੇ ਦੇ ਨਾਲ ਕੁੱਝ ਲੋਕਾਂ ਵੱਲੋ ਹੋਰ ਮੈਡੀਕਲ ਸਮੇਤ ਚਿੱਟਾ ਤੇ ਕਈ ਨਸ਼ੀਲੇ ਪਦਾਰਥਾ ਦਾ ਕਾਰੋਬਾਰ ਵੀ ਕੀਤਾ ਜਾ ਰਿਹਾ ਪਰ ਪੁਲਸ ਪ੍ਰਸ਼ਾਸਨ ਨੂੰ ਰੋਕਣ ਵਿਚ ਵੀ ਪੂਰੀ ਤਰ੍ਹਾਂ ਨਾਲ ਸਫਲਤਾ ਨਹੀਂ ਮਿਲਦੀ ਹੋਈ ਨਜ਼ਰ ਆ ਰਹੀ ਹੈ।
ਇਹ ਵੀ ਪੜ੍ਹੋ- ਪੰਜਾਬ ਦੇ ਇਲਾਕੇ 'ਚ ਧੜੱਲੇ ਨਾਲ ਚੱਲ ਰਿਹੈ ਜਿਸਮ ਫਿਰੋਸ਼ੀ ਤੇ ਨਸ਼ੇ ਦਾ ਕਾਲਾ ਧੰਦਾ
ਦੂਜੇ ਪਾਸੇ ਜਦ ਇਸ ਸਬੰਧੀ ਡੀ. ਐੱਸ. ਪੀ. ਦੀਨਾਨਗਰ ਸੁਰਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਪੁਲਸ ਵੱਲੋਂ ਸਮੇਂ-ਸਮੇਂ ਨਾਲ ਰੇਡ ਕਰਕੇ ਇਹਨਾਂ ਲੋਕਾਂ ਖ਼ਿਲਾਫ਼ ਪੂਰਾ ਸ਼ਿਕੰਜਾ ਕੱਸਿਆ ਜਾ ਰਿਹਾ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਵੀ ਪੂਰੀ ਸਖ਼ਤੀ ਨਾਲ ਛਾਪੇਮਾਰੀ ਕਰਕੇ ਇਸ ਧੰਦੇ ਨਾਲ ਜੁੜੇ ਲੋਕਾਂ ਵਿਰੁੱਧ ਸ਼ਿਕੰਜਾ ਕੱਸਣ ਦੀ ਪੂਰੀ ਕੋਸ਼ਿਸ਼ ਕੀਤੀ ਜਾਵੇਗੀ ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8