ਸਰਹੱਦੀ ਜ਼ਿਲ੍ਹਾ ਪਠਾਨਕੋਟ ''ਚ ਕਿਸੇ ਵੀ ਕੁਦਰਤੀ ਆਪਦਾ ਨਾਲ ਨਜਿੱਠਣ ਲਈ ਕੀਤੀ ਜਾਵੇਗੀ ਮੌਕ ਡਰਿੱਲ

Thursday, Apr 23, 2026 - 09:18 PM (IST)

ਸਰਹੱਦੀ ਜ਼ਿਲ੍ਹਾ ਪਠਾਨਕੋਟ ''ਚ ਕਿਸੇ ਵੀ ਕੁਦਰਤੀ ਆਪਦਾ ਨਾਲ ਨਜਿੱਠਣ ਲਈ ਕੀਤੀ ਜਾਵੇਗੀ ਮੌਕ ਡਰਿੱਲ

ਪਠਾਨਕੋਟ (ਹਰਜਿੰਦਰ ਸਿੰਘ ਗੋਰਾਇਆ)- ਕਿਸੇ ਵੀ ਤਰ੍ਹਾਂ ਦੀ ਕੁਦਰਤੀ ਆਪਦਾ ਦੇ ਨਾਲ ਨਜਿੱਠਣ ਦੇ ਲਈ ਅੱਜ 24 ਅਪ੍ਰੈਲ ਸ਼ਾਮ 5 ਵਜੇ ਸਿਟੀ ਰੇਲਵੇ ਸਟੇਸ਼ਨ ਪਠਾਣਕੋਟ ਤੇ ਮੌਕ ਡਰਿੱਲ ਕੀਤੀ ਜਾਵੇਗੀ ਅਤੇ ਰਾਤ 8 ਵਜੇ ਕਾਰਪੋਰੇਸ਼ਨ ਪਠਾਨਕੋਟ ਦੇ ਖੇਤਰ ਅੰਦਰ  ਬਲੈਕ ਆਊਟ ਕੀਤਾ ਜਾਵੇਗਾ।

ਇਹ ਜਾਣਕਾਰੀ ਸੰਜੀਵ ਸ਼ਰਮਾ ਵਧੀਕ ਡਿਪਟੀ ਕਮਿਸ਼ਨਰ {ਜ} ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਪਠਾਨਕੋਟ ਵਿਖੇ ਸਥਿਤ ਆਪਣੇ ਦਫਤਰ ਵਿੱਚ ਇੱਕ ਵਿਸ਼ੇਸ਼ ਮੀਟਿੰਗ ਦੌਰਾਨ ਦਿੱਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਪੁਨੀਤ ਜੰਮਵਾਲ, ਜਸਵਿੰਦਰ ਪਾਲ ਐਕਸੀਅਨ ਪੀਐਸਪੀਸੀਐਲ, ਅਮਿਤ ਕੁਮਾਰ, ਨਰੇਸ਼ ਕੁਮਾਰ, ਮਨਦੀਪ ਸਿੰਘ, ਡੀਐੱਸਪੀ ਦਲਜੀਤ ਸਿੰਘ, ਰਕੇਸ਼ ਗੁਪਤਾ ਐਕਸੀਅਨ ਪੀਐੱਸਪੀਸੀਐੱਲ, ਇੰਸਪੈਕਟਰ ਮਣੀ ਮਹੇਸ਼, ਰਾਮ ਲੁਭਾਇਆ ਜ਼ਿਲ੍ਹਾ ਲੋਕ ਸੰਪਰਕ ਅਫਸਰ ਤੇ ਹੋਰ ਸੰਬੰਧਿਤ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।
 
ਇਸ ਮੌਕੇ ਜਾਣਕਾਰੀ ਦਿੰਦਿਆਂ ਸੰਜੀਵ ਸ਼ਰਮਾ ਵਧੀਕ ਡਿਪਟੀ ਕਮਿਸ਼ਨਰ (ਜ) ਨੇ ਦੱਸਿਆ ਕਿ 24 ਅਪ੍ਰੈਲ ਸ਼ਾਮ 5 ਵਜੇ ਸਿਟੀ ਰੇਲਵੇ ਸਟੇਸ਼ਨ ਪਠਾਨਕੋਟ ਵਿਖੇ ਮੌਕ ਡਰਿੱਲ ਕੀਤੀ ਜਾਵੇਗੀ ਜਿਸ 'ਚ ਸਿਵਲ ਡਿਫੈਂਸ, ਫਾਇਰ ਬ੍ਰਿਗੇਡ, ਸਿਹਤ ਵਿਭਾਗ, ਪੁਲਸ ਵਿਭਾਗ ਤੇ ਹੋਰ ਵੱਖ-ਵੱਖ ਸਬੰਧਤ ਵਿਭਾਗਾਂ ਦਾ ਵਿਸ਼ੇਸ਼ ਯੋਗਦਾਨ ਰਹੇਗਾ। ਉਨ੍ਹਾਂ ਨੇ ਦੱਸਿਆ ਕਿ ਅਜਿਹੀਆਂ ਮੌਕ ਡਰਿੱਲਾਂ ਇਸ ਲਈ ਅਯੋਜਿਤ ਕੀਤੀਆਂ ਜਾਂਦੀਆਂ ਹਨ ਤਾਂ ਜੋ ਭਵਿੱਖ ਅੰਦਰ ਕਿਸੇ ਵੀ ਤਰ੍ਹਾਂ ਦੀ ਕੋਈ ਕੁਦਰਤੀ ਆਪਦਾ ਆਉਂਦੀ ਹੈ ਤਾਂ ਅਸੀਂ ਆਪਣੇ ਆਪ ਨੂੰ ਪੂਰੀ ਤਰ੍ਹਾਂ ਉਸ ਨਾਲ ਨਜਿੱਠਣ ਦੇ ਲਈ ਤਿਆਰ ਰੱਖ ਸਕੀਏ।

ਉਨ੍ਹਾਂ ਸਿਟੀ ਪਠਾਨਕੋਟ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਮੋਕ ਡਰਿੱਲ ਤੋਂ ਬਾਅਦ 24 ਅਪ੍ਰੈਲ ਰਾਤ 8 ਵਜੇ ਕਾਰਪੋਰੇਸ਼ਨ ਪਠਾਨਕੋਟ ਦੇ ਅਧੀਨ ਆਉਂਦੇ ਖੇਤਰ ਦੇ 'ਚ ਬਲੈਕ ਆਊਟ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਇਹ ਕੇਵਲ ਅਭਿਆਸ ਹੈ ਤੇ ਬਲੈਕ ਆਊਟ ਵੀ ਮੋਕ ਡਰਿੱਲ ਦਾ ਹੀ ਇੱਕ ਹਿੱਸਾ ਹੈ। ਇਸ ਲਈ ਸਾਰੇ ਆਪਣਾ ਸਹਿਯੋਗ ਦੇਣ ਤੇ ਜਿਵੇਂ ਹੀ ਸਾਇਰਨ ਦੀ ਆਵਾਜ਼ ਆਏਗੀ। ਕਿਸੇ ਵੀ ਤਰ੍ਹਾਂ ਦੀ ਆਪਣੇ ਘਰ ਦੇ ਅੰਦਰ ਕੋਈ ਵੀ ਲਾਈਟ ਨਹੀਂ ਜਗਾਏਗਾ। ਮੌਕ ਡਰਿੱਲ 'ਚ ਹਰ ਨਾਗਰਿਕ ਵੱਲੋਂ ਸਹਿਯੋਗ ਦੇਣਾ ਉਸਦਾ ਫਰਜ਼ ਹੈ, ਇਸ ਲਈ ਸਾਰੇ ਲੋਕ ਆਪਣੇ ਘਰਾਂ ਦੇ ਬਾਹਰ ਜੋ ਇਨਵੇਟਰ 'ਤੇ ਵੀ ਲਾਈਟਾਂ ਹਨ, ਉਸ ਨੂੰ ਵੀ ਬੰਦ ਰੱਖਣਗੇ।


author

Baljit Singh

Content Editor

Related News