ਬਿਆਸ ਵਿਖੇ ਐਕਸੀਡੈਂਟ ਦੌਰਾਨ ਅਧਿਆਪਕ ਦੀ ਮੌਤ, ਟਰੱਕ ਚਾਲਕ ਫ਼ਰਾਰ
Wednesday, May 25, 2022 - 11:23 AM (IST)

ਬਾਬਾ ਬਕਾਲਾ ਸਾਹਿਬ (ਅਠੌਲ਼ਾ) - ਬੀਤੀ ਸਵੇਰੇ 8.30 ਵਜੇ ਦੇ ਕਰੀਬ ਬਿਆਸ ਵਿਖੇ ਇਕ ਸੜਕ ਹਾਦਸੇ ਦੌਰਾਨ ਇਕ ਅਧਿਆਪਕ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਬੀਤੀ ਸਵੇਰੇ 8.30 ਵਜੇ ਦੇ ਕਰੀਬ ਇਕ ਪ੍ਰਾਈਵੇਟ ਸਕੂਲ ਦਾ ਅਧਿਆਪਕ ਹਰਬੰਸ ਸਿੰਘ ਪੁੱਤਰ ਸੁਖਦੇਵ ਸਿੰਘ, ਪਿੰਡ ਕਾਲਰਾਂ, ਥਾਣਾ ਆਦਮਪੁਰ ਆਪਣੇ ਮੋਟਰਸਾਈਕਲ ’ਤੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜਾ ਰਿਹਾ ਸੀ।
ਇਸ ਦੌਰਾਨ ਗੁਰੂ ਨਾਨਕਪੁਰਾ ਬਿਆਸ ਲਾਗੇ ਇਕ ਤੇਜ਼ ਰਫ਼ਤਾਰ ਨਾਲ ਆ ਰਹੇ ਟਰੱਕ ਚਾਲਕ ਨੇ ਅਧਿਆਪਕ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਅਧਿਆਪਕ ਥੱਲੇ ਡਿੱਗ ਪਿਆ, ਜਿਸ ਦੀ ਮੌਕੇ ’ਤੇ ਮੌਤ ਹੋ ਗਈ। ਟਰੱਕ ਚਾਲਕ ਟਰੱਕ ਛੱਡ ਕੇ ਫ਼ਰਾਰ ਹੋਣ ’ਚ ਸਫਲ ਰਿਹਾ। ਇਸ ਮੌਕੇ ਘਟਨਾ ਦਾ ਸੂਚਨਾ ਮਿਲਣ ’ਤੇ ਪੁੱਜੀ ਬਿਆਸ ਪਲਸ ਨੇ ਸਾਰੀ ਕਾਰਵਾਈ ਅਮਲ ’ਚ ਲਿਆਂਦੀ।