ਬਟਾਲਾ ਦੇ ਵੱਖ-ਵੱਖ ਪਿੰਡਾਂ ''ਚ ਭੈਣ-ਭਰਾ ਬਣੇ ਸਰਪੰਚ

01/20/2019 4:01:45 PM

ਬਟਾਲਾ (ਸਾਹਿਲ) : ਪੰਚਾਇਤੀ ਚੋਣਾਂ ਦੌਰਾਨ ਵੱਖ-ਵੱਖ ਪਿੰਡਾਂ 'ਚ ਭੈਣ ਭਰਾ ਸਰਪੰਚ ਚੁਣੇ ਗਏ। ਇਸ ਤਰ੍ਹਾਂ ਪਿੰਡ ਪੱਖੋਕੇ ਮਹਿਮਾਰਾ ਬਲਾਕ ਡੇਰਾ ਬਾਬਾ ਨਾਨਕ ਦੇ ਲੰਬੜਦਾਰ ਅਤੇ ਉੱਘੇ ਕਾਂਗਰਸੀ ਆਗੂ ਅਮਰ ਸਿੰਘ ਦੇ ਪੁੱਤਰ ਡਾ. ਪਲਵਿੰਦਰ ਸਿੰਘ ਪਿੰਡ ਦਾ ਸਰਪੰਚ ਚੁਣਿਆ ਗਿਆ। ਇਸ ਦੇ ਨਾਲ ਹੀ ਅਮਰ ਇਕਬਾਲ ਸਿੰਘ, ਅਜੀਤਪਾਲ ਸਿੰਘ, ਮੁਨਸ਼ੀ ਮਸੀਹ, ਸੁਖਵਿੰਦਰ, ਜਗੀਰ ਮਸੀਹ ਪੰਚ ਚੁਣੇ ਗਏ। 

ਇਸੇ ਤਰ੍ਹਾਂ ਲੰਬੜਦਾਰ ਅਮਰ ਸਿੰਘ ਦੀ ਸਪੁੱਤਰੀ ਜਸਵਿੰਦਰ ਕੌਰ ਪਤਨੀ ਐੱਸ. ਡੀ. ਓ. ਜਸਦੀਸ਼ ਸਿੰਘ ਬਾਜਵਾ ਪਿੰਡ ਮੀਰਕਚਾਨਾ ਬਲਾਕ ਬਟਾਲਾ ਦੀ ਸਰਬਸੰਮਤੀ ਨਾਲ ਸਰਪੰਚ ਚੁਣੀ ਗਈ। ਉਨ੍ਹਾਂ ਨਾਲ ਮਾ. ਕਰਨੈਲ ਸਿੰਘ, ਸਾਧਾ ਸਿੰਘ, ਪਲਵਿੰਦਰ ਕੌਰ, ਸੁਰਿੰਦਰਪਾਲ ਕੌਰ ਅਤੇ ਸਹਿਜਪ੍ਰੀਤ ਕੌਰ ਪੰਚ ਚੁਣੇ ਗਏ। ਡਾ. ਪਲਵਿੰਦਰ ਸਿੰਘ ਅਤੇ ਜਸਵਿੰਦਰ ਕੌਰ ਨੇ ਕਿਹਾ ਕਿ ਉਹ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੀ ਰਹਿਨੁਮਾਈ ਹੇਠਾਂ ਪਿੰਡਾਂ ਦੇ ਵਿਕਾਸ ਦੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਣਗੇ।


Baljeet Kaur

Content Editor

Related News