ਆਸ਼ਾ ਵਰਕਰਾਂ ਨੂੰ ਗਰਭਵਤੀ ਔਰਤਾਂ ਦੀ ਦੇਖਭਾਲ ਸਬੰਧੀ ਜਾਣੂ ਕਰਵਾਇਆ
Thursday, Aug 22, 2024 - 04:56 PM (IST)
ਅੱਚਲ ਸਾਹਿਬ (ਗੋਰਾ ਚਾਹਲ)- ਨਜ਼ਦੀਕ ਪੈਂਦੇ ਐੱਚ. ਡਬਲਯੂ. ਸੀ. ਚਾਹਲ ਕਲਾਂ ਵਿਖੇ ਐੱਸ. ਐੱਮ. ਓ. ਜਸਵਿੰਦਰ ਸਿੰਘ ਅਤੇ ਮੈਡੀਕਲ ਅਫਸਰ ਡਾਕਟਰ ਸ਼ੁਭਅੰਮ੍ਰਿਤ ਕੌਰ ਦੇ ਨਿਰਦੇਸ਼ਾਂ ਤਹਿਤ ਆਸ਼ਾ ਵਰਕਰਾਂ ਨਾਲ ਸੀ. ਐੱਚ. ਓ. ਲਵਲੀਨ ਸਿੰਘ ਨੇ ਮੀਟਿੰਗ ਕੀਤੀ। ਸੀ. ਐੱਚ. ਓ. ਡਾ. ਲਵਲੀਨ ਸਿੰਘ ਨੇ ਆਸ਼ਾ ਵਰਕਰਾਂ ਨੂੰ ਕਿਹਾ ਪੰਜਾਬ ਸਰਕਾਰ ਵੱਲੋਂ ਗਰਭਵਤੀ ਮਹਿਲਾਵਾਂ ਲਈ ਸਰਕਾਰੀ ਹਸਪਤਾਲਾਂ ’ਚ ਵੱਡੇ ਪੱਧਰ ’ਤੇ ਸਹੂਲਤਾਂ ਦਿੱਤੀਆਂ ਜਾ ਰਹੀਆਂ, ਜਿਨ੍ਹਾਂ ਤੋਂ ਕਸਬਿਆਂ ’ਚ ਰਹਿਣ ਵਾਲੀਆਂ ਔਰਤਾਂ ਨੂੰ ਜਾਣਕਾਰੀ ਨਹੀਂ ਹੁੰਦੀ।
ਇਹ ਵੀ ਪੜ੍ਹੋ- ਪੰਜਾਬ ਪੁਲਸ ਦੇ ਮੁਲਾਜ਼ਮ ਨੇ ਦਿੱਤੀ ਅੰਮ੍ਰਿਤਸਰ ਹਵਾਈ ਅੱਡੇ ਨੂੰ ਬੰਬ ਨਾਲ ਉਡਾਉਣ ਦੀ ਧਮਕੀ
ਉਨ੍ਹਾਂ ਨੇ ਕਿਹਾ ਕਿ ਸੀ. ਐੱਚ. ਓ. ਅਤੇ ਐੱਚ. ਪੀ. ਐੱਚ. ਡਬਲਯੂ (ਐਫ) ਦੁਬਾਰਾ ਹਾਈ ਰਿਸਕ ਪ੍ਰੈਗਨੇਟ ਦਾ ਪ੍ਰੋਪਰ ਚੈੱਕਅਪ, ਸਰਕਾਰੀ ਡਲਿਵਰੀ ਕਰਵਾਉਣ ਸਬੰਧੀ ਅਤੇ ਉਨ੍ਹਾਂ ਦਾ ਸ਼ੁਰੂਆਤੀ ਸਮੇਂ ਦੌਰਾਨ ਹੀ ਮੈਡੀਕਲ ਸਰਕਾਰੀ ਹਸਪਤਾਲ ਤੋਂ ਕਰਵਾਉਣ ਬਾਰੇ ਜਾਣੂ ਕਰਵਾਉਣ ਲਈ ਕਿਹਾ ਗਿਆ ਅਤੇ ਸਮੇਂ-ਸਮੇਂ ’ਤੇ ਏ. ਐੱਨ. ਸੀ. ਚੈੱਕਅਪ ਕਰਵਾਉਣ ਬਾਰੇ ਦੱਸਿਆ। ਇਸ ਸਮੇਂ ਏ. ਐੱਨ. ਐੱਮ. ਕਵਿਤਾ, ਏ. ਐੱਨ. ਐੱਮ. ਬਲਵਿੰਦਰ ਕੌਰ, ਅਮਨਦੀਪ ਸਿੰਘ, ਐੱਚ. ਆਈ. ਆਸ਼ਾ ਵਰਕਰ, ਰਾਜ ਰਾਣੀ, ਕੁਲਵੰਤ ਕੌਰ, ਬਲਵਿੰਦਰ ਕੌਰ, ਸਰਬਜੀਤ ਕੌਰ, ਹਰਜਿੰਦਰ ਕੌਰ ਆਦਿ ਹਾਜ਼ਰ ਸਨ।
ਇਹ ਵੀ ਪੜ੍ਹੋ- ਕੰਗਨਾ ਦੀ ਵਿਵਾਦਿਤ ਫ਼ਿਲਮ ‘ਐਮਰਜੈਂਸੀ’ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਲਿਆ ਸਖ਼ਤ ਨੋਟਿਸ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8