ਸਿਹਤ ਵਿਭਾਗ ਦੀ ਟੀਮ ਵੱਲੋਂ 1300 ਲਿਟਰ ਘਟੀਆ ਚਟਨੀ ਜ਼ਬਤ, ਫੈਕਟਰੀ ਸੀਲ

Thursday, Nov 12, 2020 - 04:48 PM (IST)

ਅੰਮ੍ਰਿਤਸਰ (ਅਵਦੇਸ਼) : ਚੰਡੀਗੜ ਤੋਂ ਆਈ ਟੀਮ ਨੇ ਜ਼ਿਲੇ ਦੀ ਟੀਮ ਨੂੰ ਨਾਲ ਲੈ ਕੇ ਰਾਮਬਾਗ ਖੇਤਰ ਸਥਿਤ ਇਕ ਫੈਕਟਰੀ ਵਿਚ ਛਾਪੇਮਾਰੀ ਕਰ ਕੇ 1300 ਲਿਟਰ ਘਟੀਆ ਗੁਣਵੱਤਾ ਵਾਲੀ ਚਟਨੀ ਜ਼ਬਤ ਕੀਤੀ । ਰਾਮਬਾਗ ਵਿਚ ਸ਼ਿਵ ਚਾਵਲਾ ਨਾਂ ਦਾ ਵਿਅਕਤੀ ਚਟਨੀ ਤਿਆਰ ਕਰਨ ਦਾ ਕੰਮ ਕਰ ਰਿਹਾ ਸੀ। ਚੰਡੀਗੜ੍ਹ ਤੋਂ ਆਈ ਟੀਮ ’ਚ ਡਿਪਟੀ ਡਾਇਰੈਕਟਰ ਡਾ. ਆਦੇਸ਼ ਕੰਗ ਅਤੇ ਅਸਿਸਟੈਂਟ ਕਮਿਸ਼ਨਰ ਫੂਡ ਡਾ. ਅਮਿਤ ਜੋਸ਼ੀ ਸ਼ਾਮਿਲ ਸਨ। ਉਨ੍ਹਾਂ ਜ਼ਿਲਾ ਸਿਹਤ ਅਧਿਕਾਰੀ ਡਾ. ਇੰਦਰ ਮੋਹਨ ਗੁਪਤਾ ਅਤੇ ਉਨ੍ਹਾਂ ਦੀ ਟੀਮ ਨੂੰ ਨਾਲ ਲੈ ਕੇ ਇੱਥੇ ਛਾਪੇਮਾਰੀ ਕੀਤੀ।

ਅਸਿਸਟੈਂਟ ਕਮਿਸ਼ਨਰ ਡਾ. ਅਮਿਤ ਜੋਸ਼ੀ ਨੇ ਦੱਸਿਆ ਕਿ ਉਕਤ ਫੈਕਟਰੀ ’ਚ ਤਿਆਰ ਕੀਤੀ ਜਾ ਰਹੀ ਚਟਨੀ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਸਕਦੀ ਸੀ, ਇਸ ਲਈ ਇਸ ਨੂੰ ਜ਼ਬਤ ਕਰ ਲਿਆ ਹੈ। ਅਸੀਂ ਇਸ ਨੂੰ ਨਸ਼ਟ ਕਰਾਂਗੇ, ਉੱਥੇ ਹੀ ਫੈਕਟਰੀ ਸੀਲ ਕਰ ਦਿੱਤੀ ਹੈ । ਰੈੱਡ ਅਤੇ ਚਿੱਲੀ ਸੌਸ ਦਾ ਸੈਂਪਲ ਜਾਂਚ ਲਈ ਲੈਬੋਰੇਟਰੀ ਭੇਜਿਆ ਗਿਆ ਹੈ। ਇਸ ਤੌਂ ਇਲਾਵਾ ਰਾਮਬਾਗ ਵਿਚ ਹੀ ਇਕ ਨਿਊਡਲਸ ਫੈਕਟਰੀ ’ਚ ਵੀ ਟੀਮ ਨੇ ਛਾਪਾ ਮਾਰਿਆ। ਜ਼ਿਲਾ ਸਿਹਤ ਅਧਿਕਾਰੀ ਡਾ. ਇੰਦਰਮੋਹਨ ਗੁਪਤਾ ਨੇ ਦੱਸਿਆ ਕਿ ਇੱਥੋਂ ਮੈਦੇ ਦਾ ਸੈਂਪਲ ਲਿਆ ਗਿਆ ਹੈ ।

ਇਹ ਵੀ ਪੜ੍ਹੋ : ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਕੋਰੋਨਾ ਪਾਜ਼ੇਟਿਵ, ਟਵੀਟ ਕਰ ਦਿੱਤੀ ਜਾਣਕਾਰੀ
PunjabKesariਮਠਿਆਈਆਂ ਦੀਆਂ ਦੁਕਾਨਾਂ ਦੀ ਵੀ ਚੈਕਿੰਗ

ਟੀਮ ਨੇ ਸ਼ਹਿਰ ਦੇ ਕਈ ਹਿੱਸਿਆਂ ਵਿਚ ਮਠਿਆਈਆਂ ਦੀਆਂ ਦੁਕਾਨਾਂ ਅਤੇ ਬੇਕਰੀ ਦੁਕਾਨਾਂ ’ਤੇ ਵੀ ਛਾਪੇਮਾਰੀ ਕੀਤੀ। ਲੋਹਗੜ੍ਹ ਸਥਿਤ ਖੋਆ ਮਾਰਕੀਟ ਅਤੇ ਸ਼ੀਤਲਾ ਮੰਦਰ ਤੋਂ ਖੋਆ, ਪੇੜੇ ਅਤੇ ਭੁੱਗੇ ਦਾ ਸੈਂਪਲ ਲਿਆ ਗਿਆ । ਲਾਰੈਂਸ ਰੋਡ ਸਥਿਤ ਬਾਂਸਲ ਸਵੀਟਸ ’ਤੇ ਵੀ ਛਾਪਾ ਮਾਰਿਆ। ਇੱਥੇ ਰਸੋਈ ਘਰ ਵਿਚ ਗੰਦਗੀ ਵੇਖੀ ਗਈ । ਬਾਂਸਲ ਸਵੀਟਸ ਸੰਚਾਲਕ ਨੂੰ ਸਫਾਈ ਵਿਵਸਥਾ ਵਿਚ ਸੁਧਾਰ ਲਿਆਉਣ ਲਈ ਕਿਹਾ ਗਿਆ ਹੈ । ਨਾਲ ਹੀ ਸਾਰੇ ਕਰਮਚਾਰੀਆਂ ਨੂੰ ਮਾਸਕ, ਕੈਪ ਅਤੇ ਗਲੱਬਜ ਪਾਉਣ ਕਿਹਾ ਗਿਆ ਹੈ। ਮਠਿਆਈਆਂ ਦੇ ਡੱਬੇ ’ਤੇ ਉਤਪਾਦਨ ਅਤੇ ਵੈਲੀਡਿਟੀ ਦਾ ਸਮਾਂ ਵੀ ਲਿਖਣ ਦਾ ਨਿਰਦੇਸ਼ ਦਿੱਤਾ ਗਿਆ ਹੈ। ਡਾ. ਇੰਦਰਮੋਹਨ ਨੇ ਕਿਹਾ ਕਿ ਦੀਵਾਲੀ ’ਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਦੁਕਾਨਦਾਰਾਂ ਖਿਲਾਫ ਸਖ਼ਤ ਕਾਰਵਾਈ ਹੋਵੇਗੀ । ਇਸ ਮੌਕੇ ਫੂਡ ਸੇਫਟੀ ਆਫਿਸਰ ਰਜਨੀ ਅਤੇ ਸਤਨਾਮ ਸਿੰਘ ਵੀ ਮੌਜੂਦ ਸਨ ।

ਇਹ ਵੀ ਪੜ੍ਹੋ :  62 ਦਿਨ ਤੋਂ ਕੋਮਾ 'ਚ ਸੀ ਨੌਜਵਾਨ, ਚਿਕਨ ਦਾ ਨਾਮ ਸੁਣਦੇ ਹੀ ਆ ਗਿਆ ਹੋਸ਼


Baljeet Kaur

Content Editor

Related News