ਬਿਆਸ ਦੇ ਪਿੰਡ ਫੌਜੀ ਖੇਤਰ 'ਚ ਹੋਇਆ ਧਮਾਕਾ, 3 ਜ਼ਖਮੀ

Thursday, Feb 06, 2020 - 09:42 PM (IST)

ਬਿਆਸ ਦੇ ਪਿੰਡ ਫੌਜੀ ਖੇਤਰ 'ਚ ਹੋਇਆ ਧਮਾਕਾ, 3 ਜ਼ਖਮੀ

ਅੰਮ੍ਰਿਤਸਰ,(ਸੁਮਿਤ ਖੰਨਾ): ਅੰਮ੍ਰਿਤਸਰ ਦੇ ਹਲਕਾ ਬਿਆਸ ਦੇ ਇਕ ਪਿੰਡ 'ਚ ਧਮਾਕਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਅੰਮ੍ਰਿਤਸਰ ਦਿਹਾਤੀ ਅਧੀਨ ਪੈਂਦੇ ਥਾਣਾ ਬਿਆਸ ਦੇ ਇੱਕ ਪਿੰਡ 'ਚ ਪੈਂਦੇ ਆਰਮੀ ਦੇ ਮੰਡ ਖੇਤਰ 'ਚ ਅਚਾਨਕ ਬੰਬ ਧਮਾਕਾ ਹੋ ਗਿਆ, ਜਿਸ ਦੌਰਾਨ 3 ਵਿਅਕਤੀਆਂ ਦੇ ਜ਼ਖਮੀ ਹੋਣ ਦੀ ਖਬਰ ਮਿਲੀ ਹੈ। ਜ਼ਖਮੀਆਂ ਨੂੰ ਗੁਰੂ ਨਾਨਕ ਦੇਵ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। 
ਦੱਸਣਯੋਗ ਹੈ ਕਿ ਇਸ ਖੇਤਰ 'ਚ ਆਰਮੀ ਵੱਲੋਂ ਮਿਆਦ ਪੁਗਾ ਚੁੱਕੇ ਬੰਬ ਨਸ਼ਟ ਕੀਤੇ ਜਾਂਦੇ ਹਨ । ਇਸ ਖੇਤਰ 'ਚ ਜਾਣ ਤੋਂ ਬਕਾਇਦਾ ਆਰਮੀ ਵੱਲੋਂ ਮਨਾਹੀ ਵੀ ਕੀਤੀ ਗਈ ਹੈ ਪਰ ਬਾਵਜੂਦ ਇਸ ਦੇ ਕੁੱਝ ਲੋਕ ਬੰਬ ਵਿਚੋਂ ਨਿਕਲਣ ਵਾਲੇ ਸਿੱਕੇ ਆਦਿ ਨੂੰ ਚੁਗਣ ਲਈ ਇਸ ਖੇਤਰ ਵਿਚ ਚਲੇ ਜਾਂਦੇ ਹਨ, ਜਿਸ ਕਾਰਣ ਅੱਜ ਇਹ ਵੱਡੀ ਘਟਨਾ ਸਾਹਮਣੇ ਆਈ ਹੈ। ਇਸ ਮਾਮਲੇ ਨੂੰ ਲੈ ਕੇ ਫਿਲਹਾਲ ਪੁਲਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।


Related News