ਸ਼ਵੇਤ ਮਲਿਕ ਨੇ ਇਕ ਵਾਰ ਫਿਰ ਘੇਰੇ ਕੈਪਟਨ ਤੇ ਸਿੱਧੂ

Sunday, Oct 14, 2018 - 05:07 PM (IST)

ਸ਼ਵੇਤ ਮਲਿਕ ਨੇ ਇਕ ਵਾਰ ਫਿਰ ਘੇਰੇ ਕੈਪਟਨ ਤੇ ਸਿੱਧੂ

ਅੰਮ੍ਰਿਤਸਰ (ਸਮਿਤ ਖੰਨਾ) : ਪੰਜਾਬ ਭਾਜਪਾ ਦੇ ਪ੍ਰਧਾਨ ਤੇ ਸਾਂਸਦ ਸ਼ਵੇਤ ਮਲਿਕ ਅੱਜ ਅੰਮ੍ਰਿਤਸਰ 'ਚ ਗ੍ਰੀਨ ਐਵੀਨਿਊ 'ਚ ਜਿੰਮ ਦਾ ਉਦਘਾਟਨ ਕਰਨ ਪੁੱਜੇ। ਇਸ ਮੌਕੇ ਉਨ੍ਹਾਂ ਨੇ ਅੰਮ੍ਰਿਤਸਰ 'ਚ ਇਸੇ ਤਰ੍ਹਾਂ ਦੇ 100 ਹੋਰ ਜਿੰਮ ਖੋਲ੍ਹਣ ਦਾ ਐਲਾਨ ਕੀਤਾ। 

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਭਾਜਪਾ ਦੇ ਪ੍ਰਧਾਨ ਸ਼ਵੇਤ ਮਲਿਕ ਨੇ ਕਾਂਗਰਸ 'ਤੇ ਇਕ ਵਾਰ ਫਿਰ ਨਿਸ਼ਾਨਾ ਸਾਧਿਆ ਤੇ ਨਵਜੋਤ ਸਿੱਧੂ 'ਤੇ ਵੱਡੇ ਸ਼ਬਦੀ ਹਮਲੇ ਕੀਤੇ। ਉਨ੍ਹਾਂ ਨੇ ਜਿਥੇ ਤੇਲ ਦੀਆਂ ਕੀਮਤਾਂ 'ਚ ਕਟੌਤੀ ਨਾ ਕਰਨ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਲੰਮੇ ਹੱਥੀ ਲਿਆ ਉਥੇ ਹੀ ਪਾਕਿਸਤਾਨ ਦਾ ਗੁਣਗਾਣ ਕਰਨ ਨੂੰ ਲੈ ਕੇ ਸਿੱਧੂ ਨੂੰ ਪਾਕਿਸਤਾਨ ਚਲੇ ਜਾਣ ਦਾ ਸਲਾਹ ਦਿੱਤੀ ਹੈ।


Related News