ਵਿਅਕਤੀ ਨੇ ਪੁਲਸ ''ਤੇ ਜ਼ਬਰੀ ਤਲਾਕ ਦਿਵਾਉਣ ਦੇ ਲਾਏ ਦੋਸ਼
Tuesday, Oct 20, 2020 - 12:51 PM (IST)
ਅੰਮ੍ਰਿਤਸਰ (ਅਨਜਾਣ) : ਅਦਾਲਤ 'ਚ ਕੇਸ ਚੱਲਣ ਦੇ ਬਾਵਜੂਦ ਵੀ ਸਹੁਰਾ ਪਰਿਵਾਰ ਪੁਲਸ ਪ੍ਰਸ਼ਾਸਨ ਕੋਲੋਂ ਧਮਕੀਆਂ ਦਿਵਾ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮੰਗੂ ਕੁਮਾਰ ਵਾਸੀ ਪੰਡਤਾਂ ਵਾਲੀ ਗਲੀ, ਪੱਟੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਮੰਗੂ ਕੁਮਾਰ ਨੇ ਦੱਸਿਆ ਕਿ ਉਸ ਦਾ ਵਿਆਹ 4 ਸਾਲ ਪਹਿਲਾਂ ਜੰਡਿਆਲੇ ਦੇ ਭਾਂਡਿਆਂ ਵਾਲੇ ਬਜ਼ਾਰ ਦੇ ਰਹਿਣ ਵਾਲੇ ਰਾਕੇਸ਼ ਕੁਮਾਰ ਦੀ ਕੁੜੀ ਨਾਲ ਹੋਇਆ ਸੀ। ਵਿਆਹ ਤੋਂ 3-4 ਮਹੀਨੇ ਬਾਅਦ ਹੀ ਉਸ ਦੀ ਪਤਨੀ ਨੇ ਪਰਿਵਾਰ ਨਾਲੋਂ ਵੱਖ ਹੋਣ ਲਈ ਕਲੇਸ਼ ਪਾ ਦਿੱਤਾ ਤੇ ਪੇਕੇ ਚਲੀ ਗਈ। ਉਸ ਨੇ ਦੱਸਿਆ ਕਿ ਮੇਰੇ ਪਿਤਾ ਦੀ ਮੌਤ ਹੋ ਚੁੱਕੀ ਸੀ, ਪਰ ਫੇਰ ਵੀ ਮੇਰੀ ਮਾਂ ਨੇ ਮੇਰਾ ਘਰ ਵਸਾਉਣ ਸਾਨੂੰ ਵੱਖ ਕਰ ਦਿੱਤਾ। ਕੁਝ ਸਮਾਂ ਕਿਰਾਏ 'ਤੇ ਰਹਿਣ ਦੇ ਬਾਅਦ ਫੇਰ ਮੇਰੀ ਪਤਨੀ ਰੁੱਸ ਕੇ ਪੇਕੇ ਚਲੀ ਗਈ ਤੇ ਆਪਣਾ ਮਕਾਨ ਲੈਣ ਲਈ ਦਬਾਅ ਪਾਉਣ ਲੱਗੀ। ਮੈਂ ਫ਼ਿਰ ਆਪਣਾ ਮਕਾਨ ਲੈ ਕੇ ਉਸ ਨੂੰ ਨਾਲ ਲੈ ਆਇਆ। ਕੁਝ ਸਮੇਂ ਬਾਅਦ ਉਹ ਫ਼ਿਰ ਪੇਕੇ ਚਲੀ ਗਈ ਤੇ ਮੈਨੂੰ ਮਕਾਨ ਵੇਚ ਕੇ ਹੋਰ ਕਿਸੇ ਜਗ੍ਹਾ ਮਕਾਨ ਲੈਣ ਲਈ ਮਜ਼ਬੂਰ ਕਰਨ ਲੱਗੀ।
ਇਹ ਵੀ ਪੜ੍ਹੋ : ਵਿਆਹੇ ਮਰਦ ਨਾਲ ਹੋਇਆ ਪਿਆਰ, ਘਰੋਂ ਭੱਜ ਕੇ ਕਰਾਇਆ ਵਿਆਹ ਨਾ ਆਇਆ ਰਾਸ, ਮਿਲੀ ਦਰਦਨਾਕ ਮੌਤ
ਉਸ ਨੇ ਦੱਸਿਆ ਕਿ ਮੈਂ ਇਹ ਮਕਾਨ ਵੀ ਵੇਚ ਦਿੰਦਾ ਪਰ ਮੈਨੂੰ ਕੁਝ ਸਮਾਂ ਦਿਓ ਪਰ ਉਹ ਨਹੀਂ ਮੰਨੀ ਤੇ ਜ਼ਬਰੀ ਪੰਚਾਇਤੀ ਫ਼ੈਸਲਾ ਕਰਵਾ ਕੇ ਅਦਾਲਤ 'ਚ ਕੇਸ ਲਗਵਾ ਦਿੱਤਾ। ਮੈਂ ਉਸ ਨੂੰ ਬੈਂਕ 'ਚ ਨੌਕਰੀ 'ਤੇ ਵੀ ਲਗਵਾਇਆ। ਮੇਰੀ ਪਤਨੀ ਦਾ ਪਹਿਲਾਂ ਵੀ ਵਿਆਹ ਹੋ ਕੇ ਤਲਾਕ ਹੋਇਆ ਸੀ, ਜੋ ਉਨ੍ਹਾਂ ਵਿਆਹ ਸਮੇਂ ਮੈਨੂੰ ਨਹੀਂ ਦੱਸਿਆ ਪਰ ਮੈਂ ਫ਼ਿਰ ਵੀ ਉਸ ਨੂੰ ਅਪਣਾਇਆ। ਤਲਾਕ ਦਾ ਕੇਸ ਮਾਣਯੋਗ ਜੱਜ ਸਾਹਿਬ ਮਨੀਸ਼ ਗਰਗ ਦੀ ਅਦਾਲਤ 'ਚ ਲੱਗਾ ਹੈ, ਜਿਸਦੀ ਤਾਰੀਖ 19-10-2020 ਸੋਮਵਾਰ ਹੈ। ਪਰ ਇਸ ਤੋਂ ਪਹਿਲਾਂ ਹੀ ਮੇਰੇ ਸਹੁਰੇ ਪਰਿਵਾਰ ਨੇ ਪੱਟੀ ਦੇ ਥਾਣਾ ਸਿਟੀ ਦੇ ਡੀ. ਐੱਸ. ਪੀ. ਸਾਹਿਬ ਕੋਲ ਆਪਣਾ ਰਾਜਸੀ ਅਸਰ ਰਸੂਖ ਵਰਤਦਿਆਂ ਦਬਾਅ ਪਾ ਕੇ ਮੈਨੂੰ ਥਾਣੇ ਬੁਲਵਾ ਲਿਆ ਤੇ ਮੇਰੇ ਨਾਲ ਧੱਕਾ-ਮੁੱਕੀ ਕਰਦਿਆਂ ਧਮਕੀਆਂ ਦਿੱਤੀਆਂ ਕਿ ਜੇਕਰ ਤੂੰ ਤਲਾਕ ਨਾ ਦਿੱਤਾ ਤਾਂ ਤੇਰੇ 'ਤੇ ਪਰਚੇ ਕੱਟੇ ਜਾਣਗੇ। ਉਨ੍ਹਾਂ ਨੇ ਮੈਨੂੰ ਹਵਾਲਾਤ (ਥਾਣੇ) 'ਚ ਅੱਠ ਘੰਟੇ ਬੰਦ ਰੱਖਿਆ। ਮੇਰੀ ਮਾਤਾ ਤੇ ਉਸ ਨਾਲ ਕੋਈ ਮੁਹਤਬਾਰ ਜਦੋਂ ਥਾਣੇ ਤੋਂ ਛੁਡਵਾਉਣ ਆਏ ਤਾਂ ਡੀ. ਐੱਸ. ਪੀ. ਨੇ ਇਸ ਸ਼ਰਤ 'ਤੇ ਛੱਡਿਆ ਕਿ ਮੈਂ ਸੋਮਵਾਰ ਦੀ ਤਾਰੀਖ 'ਚ ਆਪਣੀ ਪਤਨੀ ਨੂੰ ਤਲਾਕ ਦੇਵਾਂਗਾ। ਮੰਗੂ ਕੁਮਾਰ ਨੇ ਪੁਲਸ ਤੇ ਸਹੁਰੇ ਪਰਿਵਾਰ ਤੋਂ ਜਾਨ ਮਾਲ ਦੀ ਰਾਖੀ ਲਈ ਗੁਹਾਰ ਲਗਾਈ ਹੈ।
ਇਹ ਵੀ ਪੜ੍ਹੋ : ਨਾਬਾਲਗ ਨੇ ਸਪੇਰਅ ਪੀ ਕੀਤੀ ਸੀ ਖ਼ੁਦਕੁਸ਼ੀ, 47 ਦਿਨਾਂ ਬਾਅਦ ਸਾਹਮਣੇ ਆਈ ਵੀਡੀਓ ਨੇ ਸਭ ਦੇ ਉਡਾਏ ਹੋਸ਼
ਇਸ ਸਬੰਧੀ ਜਦ ਡੀ. ਐੱਸ. ਪੀ. ਪੱਟੀ ਕੁਲਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਆਪਣੇ 'ਤੇ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ। ਉਨ੍ਹਾਂ ਕਿਹਾ ਕਿ ਮੰਗੂ ਕੁਮਾਰ ਦਾ ਪੰਚਾਇਤ 'ਚ ਰਜ਼ਾਮੰਦੀ ਨਾਲ ਲਿਖ਼ਤੀ ਤਲਾਕ ਹੋਇਆ ਹੈ। ਉਸੇ ਆਧਾਰ 'ਤੇ ਅਦਾਲਤ 'ਚ ਕੇਸ ਲੱਗਾ ਹੈ। ਮੰਗੂ ਨੇ ਪਹਿਲਾਂ ਤਲਾਕ ਲਈ ਸਹਿਮਤੀ ਦਿੱਤੀ ਪਰ ਹੁਣ ਅਦਾਲਤ 'ਚ ਬਿਆਨ ਨਹੀਂ ਦਿੰਦਾ। ਉਹ ਨਾ ਤਾਂ ਬਿਆਨ ਦਿੰਦਾ ਹੈ ਤੇ ਨਾ ਹੀ ਫ਼ੈਸਲਾ ਦਿੰਦਾ ਹੈ। ਉਹ ਆਪਣੀ ਪਤਨੀ ਨੂੰ ਮਾਰਦਾ ਕੁੱਟਦਾ ਵੀ ਰਿਹਾ ਹੈ।
ਇਹ ਵੀ ਪੜ੍ਹੋ :