ਕਿਸਾਨਾਂ ਦਾ ਅੰਦੋਲਨ ਪੂਰੇ ਦੇਸ਼ ਦਾ ਅੰਦੋਲਨ ਹੈ : ਜਥੇਦਾਰ ਹਰਪ੍ਰੀਤ ਸਿੰਘ

01/09/2021 3:42:47 PM

ਅੰਮਿ੍ਰਤਸਰ (ਸਰਬਜੀਤ): ਕਿਸਾਨੀ ਅੰਦੋਲਨ ਸਬੰਧੀ ਸੰਜ਼ੀਦਗੀ ਦਿਖਾਉਂਦਿਆਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਕਿਸਾਨਾਂ ਦਾ ਅੰਦੋਲਨ ਕਿਸੇ ਇਕ ਧਰਮ ਜਾ ਵਰਗ ਦਾ ਅੰਦੋਲਨ ਨਹੀਂ ਹੈ ਸਗੋਂ ਇਹ ਪੂਰਾ ਦੇਸ਼ ਦੇ ਹਰ ਵਰਗ ਦਾ ਅੰਦੋਲਨ ਹੈ, ਜੋ ਇਸ ਸਮੇਂ ਬਹੁਤ ਹੀ ਸੰਵੇਦਨਸ਼ੀਲ ਮੋੜ ’ਤੇ ਹੈ। ਇਸ ’ਚ ਸਿੱਖ ਵਰਗ ਵਲੋਂ ਲੰਗਰ ਤੋਂ ਇਲਾਵਾ ਹੋਰ ਵੀ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ ਅਤੇ ਇਹੋ ਜਿਹੇ ਦੇਸ਼-ਵਿਆਪੀ ਮੋਰਚੇ ’ਚ ਅਸੀਂ ਇਸੇ ਤਰ੍ਹਾਂ ਸੇਵਾ ਨਿਭਾਉਂਦੇ ਰਹਾਂਗੇ।

ਇਹ ਵੀ ਪੜ੍ਹੋ: ਪੰਜਾਬ ਸਰਕਾਰ ਦਾ ਵੱਡਾ ਐਲਾਨ: ਇਸ ਸਾਲ ਪੰਜਾਬ ਨੂੰ ਮਿਲਣਗੀਆਂ ਨਵੀਆਂ ਬੱਸਾ, ਮਿਨੀ ਬੱਸਾਂ ਨੂੰ ਜਾਰੀ ਹੋਣਗੇ ਪਰਮਿਟ

ਕਰਤਾਰਪੁਰ ਲਾਂਘੇ ਸਬੰਧੀ ਉਨ੍ਹਾਂ ਕਿਹਾ ਕਿ ਸਿੱਖ ਸੰਗਤਾਂ ਬੀਤੇ 70 ਸਾਲਾਂ ਤੋਂ ਇਹੀ ਅਰਦਾਸ ਕਰਦੀਆਂ ਆ ਰਹੀਆਂ ਹਨ ਕਿ ਵਾਹਿਗੁਰੂ ਉਨ੍ਹਾਂ ਗੁਰਦੁਆਰਾ ਸਾਹਿਬਾਨ, ਜਿਨ੍ਹਾਂ ਨੂੰ ਪੰਥ ਤੋਂ ਵਿਛੋੜਿਆ ਗਿਆ ਹੈ, ਦੇ ਖੁੱਲੇ੍ਹ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖ਼ਾਲਸਾ ਜੀ ਨੂੰ ਬਖਸ਼ੋ ਅਤੇ ਅਸੀਂ ਬਹੁਤ ਧੰਨਵਾਦੀ ਹਾਂ ਉਨ੍ਹਾਂ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਦੇ ਜਿਨ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਇਸ ਲਾਂਘੇ ਨੂੰ ਸੰਗਤਾਂ ਲਈ ਖੋਲਿ੍ਹਆ ਅਤੇ ਜੇਕਰ ਹੁਣ ਕੋਰੋਨਾ ਮਹਾਮਾਰੀ ਕਾਰਣ ਇਹ ਲਾਂਘਾ ਬੰਦ ਹੈ, ਤਾਂ ਅਸੀਂ ਸੱਚੇ ਪਾਤਸ਼ਾਹ ਅਗੇ ਅਰਦਾਸ ਕਰਦੇ ਹਾਂ ਕਿ ਉਹ ਜਲਦ ਸਾਰੇ ਸੰਸਾਰ ਨੂੰ ਇਸ ਨਾਮੁਰਾਦ ਬੀਮਾਰੀ ਤੋਂ ਨਿਜ਼ਾਤ ਦਿਵਾਉਣ।

ਇਹ ਵੀ ਪੜ੍ਹੋ: ਖੇਤੀ ਕਾਨੂੰਨਾਂ ਨੂੰ ਲੈ ਕੇ ਹਰਸਿਮਰਤ ਨੇ ਕੈਪਟਨ ਨੂੰ ਲਿਆ ਨਿਸ਼ਾਨੇ ’ਤੇ, ਦੋਹਰੀ ਚਾਲ ਨਾ ਚੱਲਣ ਦੀ ਕਹੀ ਗੱਲ


Baljeet Kaur

Content Editor

Related News