ਗੁਰਸਿਮਰਨਜੀਤ ਮਾਨ ''ਤੇ ਕੀਤਾ ਝੂਠਾ ਪਰਚਾ ਰੱਦ ਕਰਕੇ ਦੁਬਾਰਾ ਪੜਤਾਲ ਕਰਵਾਈ ਜਾਵੇ : ਜਹਾਂਗੀਰ
Wednesday, Sep 23, 2020 - 05:03 PM (IST)

ਅੰਮ੍ਰਿਤਸਰ (ਅਨਜਾਣ) : ਰਾਜਨੀਤਿਕ ਰੰਜਿਸ਼ ਤਹਿਤ ਹਲਕਾ ਅਟਾਰੀ ਪਿੰਡ ਜਠੌਲ ਦੇ ਸਰਪੰਚ ਗੁਰਸਿਮਰਨਜੀਤ ਸਿੰਘ ਮਾਨ 'ਤੇ ਕੀਤਾ ਝੂਠਾ ਪਰਚਾ ਰੱਦ ਕੀਤਾ ਜਾਵੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੰਮ੍ਰਿਤਸਰ ਦਿਹਾਤੀ ਦੇ ਪੀ. ਈ. ਪੀ. ਦੇ ਜ਼ਿਲ੍ਹਾ ਪ੍ਰਧਾਨ ਮਾਸਟਰ ਜਸਵਿੰਦਰ ਸਿੰਘ ਜਹਾਂਗੀਰ ਨੇ ਪਾਰਟੀ ਵਰਕਰਾਂ ਦੀ ਬੁਲਾਈ ਮੀਟਿੰਗ 'ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ।
ਇਹ ਵੀ ਪੜ੍ਹੋ : ਚੇਨੱਈ ਸੁਪਰ ਕਿੰਗਜ਼ ਦੀ ਹਾਰ 'ਤੇ ਬੋਲੇ ਗੌਤਮ ਗੰਭੀਰ, ਕਿਹਾ-ਮੈਨੂੰ ਹਜ਼ਮ ਨਹੀਂ ਹੋਇਆ ਧੋਨੀ ਦਾ ਇਹ ਫ਼ੈਸਲਾ
ਮਾਨ ਨੇ ਕਿਹਾ ਕਿ ਕੁਝ ਸਮਾਂ ਪਹਿਲਾਂ ਪਿੰਡ ਜਠੌਲ ਵਿਖੇ ਅਕਾਲੀਆਂ ਤੇ ਕਾਂਗਰਸੀਆਂ ਵਿਚਕਾਰ ਹੋਏ ਝਗੜੇ ਤਹਿਤ ਅਕਾਲੀ ਪਾਰਟੀ ਦੇ ਇਕ ਨੌਜਵਾਨ ਵਰਕਰ ਦੀ ਮੌਤ ਹੋ ਗਈ ਸੀ। ਜਿਸ 'ਤੇ ਕਾਂਗਰਸ ਵਲੋਂ ਰਾਜਸੀ ਰੰਜਿਸ਼ ਕਾਰਣ ਝੂਠਾ ਦੋਸ਼ ਲਗਾ ਕੇ ਗੁਰਸਿਮਰਨਜੀਤ ਸਿੰਘ ਮਾਨ ਸਰਪੰਚ ਜੋ ਕਿ ਪੰਜਾਬ ਏਕਤਾ ਪਾਰਟੀ ਦਾ ਨੌਜਵਾਨ ਆਗੂ ਹੈ ਉਸ ਤੇ ਘਰਿੰਡਾ ਥਾਣੇ 'ਚ ਪਰਚਾ ਨੰਬਰ ਐੱਸ 43 ਤਹਿਤ ਧਾਰਾ 307 ਲਗਾ ਕੇ ਗੁਰਦਾਸਪੁਰ ਜੇਲ•'ਚ ਭੇਜ ਦਿੱਤਾ ਗਿਆ ਸੀ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਇਹ ਸਰਾਸਰ ਜ਼ਿਆਦਤੀ ਹੈ ਤੇ ਇਸ ਦੀ ਦੁਬਾਰਾ ਕਿਸੇ ਯੋਗ ਉੱਚ ਅਧਿਕਾਰੀ ਤੋਂ ਜਾਂਚ ਕਰਵਾ ਕੇ ਗੁਰਸਿਮਰਨਜੀਤ ਸਿੰਘ ਸਰਪੰਚ ਤੇ ਕੀਤਾ ਝੂਠਾ ਪਰਚਾ ਰੱਦ ਕਰਵਾ ਕੇ ਉਨ੍ਹਾਂ ਨੂੰ ਰਿਹਾਅ ਕੀਤਾ ਜਾਵੇ। ਇਸ ਮੌਕੇ ਉਨ੍ਹਾਂ ਨਾਲ ਪੀ. ਈ. ਸੀ. ਮੈਂਬਰ ਪ੍ਰਗਟ ਸਿੰਘ ਚੌਗਾਵਾਂ, ਸੁਖਰਾਮ ਸਿੰਘ ਲੌਹਾਰਕਾ, ਰਣਜੀਤ ਸਿੰਘ, ਸਵਰਣ ਸਿੰਘ ਕੋਟਲੀ, ਰਜਿੰਦਰ ਸਿੰਘ ਭੁੱਲਰ ਤੇ ਅਮੋਲਕ ਸਿੰਘ ਆਦਿ ਹਾਜ਼ਰ ਸਨ।
ਇਹ ਵੀ ਪੜ੍ਹੋ :IPL 2020: ਧੋਨੀ ਨੇ ਦੱਸਿਆ ਆਖ਼ਰ ਕਿਉਂ ਆਏ 7ਵੇਂ ਨੰਬਰ 'ਤੇ ਬੱਲੇਬਾਜ਼ੀ ਕਰਨ