ਵਿਵਾਦਾਂ ''ਚ ਘਿਰਿਆ ਰਈਸਾਂ ਦਾ ਕਲੱਬ

01/20/2019 5:17:35 PM

ਅੰਮ੍ਰਿਤਸਰ (ਸੁਮਿਤ ਖੰਨਾ) : ਅੰਮ੍ਰਿਤਸਰ ਦੇ ਕੁਝ ਰਈਸ ਪਰਿਵਾਰਾਂ ਵਲੋਂ ਬਣਾਇਆ ਗਿਆ ਕਲੱਬ ਲਮਸਡਨ ਵਿਵਾਦਾਂ 'ਚ ਘਿਰ ਗਿਆ ਹੈ। ਕਲੱਬ ਦੇ ਆਪਣੇ ਹੀ ਕੁਝ ਮੈਂਬਰਾਂ ਨੇ ਕਲੱਬ ਦੇ ਅਹੁਦੇਦਾਰਾਂ 'ਤੇ ਧਾਂਦਲੀਆਂ ਦੇ ਦੋਸ਼ ਲਗਾਏ ਹਨ। ਦੱਸਿਆ ਜਾ ਰਿਹਾ ਹੈ 8 ਸਾਲਾਂ ਤੋਂ ਕਲੱਬ ਦੀ ਚੋਣ ਵੀ ਨਹੀਂ ਕਰਵਾਈ ਗਈ। ਇਸ ਸਬੰਧੀ ਮੈਂਬਰਾਂ ਦਾ ਕਹਿਣਾ ਹੈ ਕਿ ਨਿਯਮਾਂ ਨੂੰ ਛਿੱਕੇ ਟੰਗਦੇ ਹੋਏ ਮੌਜੂਦਾ ਟੀਮ ਜਿਥੇ ਨਵੀਂ ਚੋਣ ਕਰਵਾਉਣ ਤੋਂ ਭੱਜ ਰਹੀ ਹੈ, ਉਥੇ ਹੀ ਕਲੱਬ ਦੇ ਵਹੀ-ਖਾਤੇ 'ਚ ਗੜਬੜੀਆਂ ਵੀ ਹੋ ਰਹੀਆਂ ਹਨ। 

ਉਧਰ ਦੂਜੇ ਪਾਸੇ ਕਲੱਬ ਦੇ ਜਨਰਲ ਸੈਕਟਰੀ ਨੇ ਸਾਰੇ ਦੋਸ਼ਾਂ ਨੂੰ ਗਲਤ ਕਰਾਰ ਦਿੰਦੇ ਹੋਏ ਚੈਲੇਂਜ ਕੀਤਾ ਹੈ ਕਿ ਕੋਈ ਵੀ ਮੈਂਬਰ ਕਲੱਬ ਦਾ ਹਿਸਾਬ-ਕਿਤਾਬ ਚੈੱਕ ਕਰ ਸਕਦਾ ਹੈ ਤੇ ਬਾਕੀ 19 ਫਰਵਰੀ ਨੂੰ ਨਵੀਂ ਚੋਣ ਕਰਵਾਈ ਜਾ ਰਹੀ ਹੈ। 

ਇਸ ਸਬੰਧੀ ਬਹਿਰਹਾਲ ਕਲੱਬ ਮੈਂਬਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਕਲੱਬ ਦੀ ਜਲਦ ਨਵੀਂ ਚੋਣ ਨਾ ਹੋਈ ਤਾਂ ਉਹ ਇਸ ਮੁੱਦੇ ਨੂੰ ਡੀ. ਸੀ. ਕੋਲ ਲੈ ਕੇ ਜਾਣਗੇ।


Baljeet Kaur

Content Editor

Related News