ਬਟਾਲਾ 'ਚ ਸ਼ਰੇਆਮ ਗੁੰਡਾਗਰਦੀ, ਘਰ 'ਚ ਦਾਖ਼ਲ ਹੋ ਕੇ ਵਿਅਕਤੀਆਂ ਨੇ ਕੀਤੇ ਹਵਾਈ ਫਾਇਰ, ਇਕ ਜ਼ਖ਼ਮੀ
Monday, Mar 20, 2023 - 06:17 PM (IST)

ਬਟਾਲਾ/ਜੈਂਤੀਪੁਰ (ਸਾਹਿਲ, ਬਲਜੀਤ)- ਨਜ਼ਦੀਕੀ ਪਿੰਡ ਤਲਵੰਡੀ ਖੁੰਮਣ ਸਥਿਤ ਇਕ ਘਰ ’ਚ ਦਾਖ਼ਲ ਹੋ ਕੇ ਹਵਾਈ ਫ਼ਾਇਰ ਕਰਨ ਅਤੇ ਦਾਤਰਾਂ ਨਾਲ ਵਾਰ ਕਰ ਕੇ ਇਕ ਵਿਅਕਤੀ ਨੂੰ ਗੰਭੀਰ ਜ਼ਖ਼ਮੀ ਕਰਨ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਪੁਲਸ ਚੌਂਕੀ ਜੈਂਤੀਪੁਰ ਦੇ ਇੰਚਾਰਜ ਏ. ਐੱਸ. ਆਈ. ਜਸਬੀਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਰਜ ਕਰਵਾਏ ਬਿਆਨ ’ਚ ਦਲਜੀਤ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਪਿੰਡ ਤਲਵੰਡ ਖੁੰਮਣ ਨੇ ਲਿਖਵਾਇਆ ਕਿ ਉਹ ਕਾਹਲੋਂ ਫ਼ਾਇਨਾਂਸ ਵਿਖੇ ਪਿੰਡਾਂ ’ਚੋਂ ਬਤੌਰ ਕੁਲੈਕਸ਼ਨ ਕਰਨ ਦਾ ਕੰਮ ਕਰਦਾ ਹਾਂ। ਬੀਤੀ ਰਾਤ ਉਹ ਆਪਣੇ ਘਰ ਵਿਚ ਮੌਜੂਦ ਸੀ ਕਿ 8 ਵਜੇ ਦੇ ਕਰੀਬ ਉਨ੍ਹਾਂ ਨੇ ਘਰ ਦਾ ਬਾਹਰਲਾ ਦਰਵਾਜ਼ਾ ਖੜਕਣ ਦੀ ਆਵਾਜ਼ ਸੁਣੀ, ਜਿਸ ’ਤੇ ਉਸਦੀ ਮਾਤਾ ਹਰਜਿੰਦਰ ਕੌਰ ਨੇ ਦਰਵਾਜ਼ਾ ਖੋਲ੍ਹਿਆ ਤਾਂ ਦੇਖਿਆ ਕਿ 3 ਨੌਜਵਾਨ ਪ੍ਰਿੰਸ ਤੇ ਜਸ਼ਨ ਪੁਤਰਾਨ ਸੁਖਵਿੰਦਰ ਸਿੰਘ ਅਤੇ ਲੱਕੀ ਵਾਸੀਆਨ ਸੁਲਤਾਨਵਿੰਡ ਆਪਣੇ ਨਾਲ 4/5 ਅਣਪਛਾਤੇ ਵਿਅਕਤੀਆਂ ਨੂੰ ਲੈ ਕੇ ਘਰ ਅੰਦਰ ਦਾਖ਼ਲ ਹੋ ਗਏ।
ਇਹ ਵੀ ਪੜ੍ਹੋ- ਮੰਨਣ ਵਿਖੇ ਅਣਪਛਾਤਿਆਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੀਤੀ ਗਈ ਬੇਅਦਬੀ, ਸੰਗਤਾਂ ’ਚ ਭਾਰੀ ਰੋਸ
ਇਨ੍ਹਾਂ ’ਚੋਂ ਪ੍ਰਿੰਸ ਤੇ ਜਸ਼ਨ ਨੇ ਪਹਿਲਾਂ ਆਪਣੀਆਂ ਪਿਸਤੌਲਾਂ ਨਾਲ ਹਵਾਈ ਫਾਇਰ ਕੀਤੇ ਅਤੇ ਬਾਅਦ ’ਚ ਲੱਕੀ ਨਾਂ ਦੇ ਨੌਜਵਾਨ ਨੇ ਦਾਤਰ ਨਾਲ ਉਸ ਦੇ ਸਿਰ ਅਤੇ ਸੱਜੇ ਹੱਥ ’ਤੇ ਵਾਰ ਕੀਤੇ, ਜਿਸ ਨਾਲ ਉਹ ਜ਼ਮੀਨ ’ਤੇ ਡਿੱਗ ਪਿਆ । ਸਾਡੇ ਵੱਲੋਂ ਰੌਲਾ ਪਾਏ ਜਾਣ ਉਪਰੰਤ ਉਕਤ ਸਾਰੇ ਜਣੇ ਮੌਕੇ ਤੋਂ ਹਥਿਆਰਾਂ ਸਮੇਤ ਫ਼ਰਾਰ ਹੋ ਗਏ। ਚੌਂਕੀ ਇੰਚਾਰਜ ਨੇ ਦੱਸਿਆ ਕਿ ਉਕਤ ਮਾਮਲੇ ਸਬੰਧੀ ਪੁਲਸ ਨੇ ਕਾਰਵਾਈ ਕਰਦਿਆਂ ਉਕਤ ਤਿੰਨ ਪਛਾਤੇ ਅਤੇ 4 ਅਣਪਛਾਤਿਆਂ ਖ਼ਿਲਾਫ਼ ਥਾਣਾ ਕੱਥੂਨੰਗਲ ਵਿਖੇ ਦਲਜੀਤ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਕੇਸ ਦਰਜ ਕਰ ਦਿੱਤਾ ਹੈ।
ਇਹ ਵੀ ਪੜ੍ਹੋ- ਅੰਮ੍ਰਿਤਪਾਲ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਕੇਂਦਰ ਅਤੇ ਪੰਜਾਬ ਦੀਆਂ ਸੁਰੱਖਿਆ ਏਜੰਸੀਆਂ ਹਾਈ ਅਲਰਟ ’ਤੇ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।