ਹਾਦਸੇ ਨੇ ਉਜਾੜਿਆ ਘਰ, ਚੜ੍ਹਦੀ ਜਵਾਨੀ ਜਹਾਨੋਂ ਤੁਰ ਗਿਆ ਮਾਪਿਆਂ ਦਾ ਪੁੱਤ, 3 ਵਿਦਿਆਰਥਣਾਂ ਜ਼ਖ਼ਮੀ
Thursday, Apr 24, 2025 - 05:58 PM (IST)

ਹਾਜੀਪੁਰ (ਜੋਸ਼ੀ)- ਹਾਜੀਪੁਰ ਤੋਂ ਦਸੂਹਾ ਸੜਕ 'ਤੇ ਪੈਂਦੇ ਅੱਡਾ ਸੀਪਰੀਆਂ ਨੇੜੇ ਇਕ ਮੋਟਰਸਾਈਕਲ ਅਤੇ ਐਕਟਿਵਾ ਦੀ ਟੱਕਰ ਹੋਣ ਕਾਰਨ ਮੋਟਰਸਾਇਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਐਕਟਿਵਾ 'ਤੇ ਸਵਾਰ ਤਿੰਨ ਲੜਕੀਆਂ ਦੇ ਜ਼ਖ਼ਮੀ ਹੋ ਗਈਆਂ। ਪ੍ਰਾਪਤ ਜਾਣਕਾਰੀ ਮੁਤਾਬਕ ਮ੍ਰਿਤਕ ਤਾਜਵਿੰਦਰ ਸਿੰਘ (21) ਪੁੱਤਰ ਕੁਲਦੀਪ ਸਿੰਘ ਵਾਸੀ ਪਿੰਡ ਸਿੰਘਪੁਰ ਜੋ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਹਾਜੀਪੁਰ ਸਾਈਡ ਤੋਂ ਆਪਣੇ ਪਿੰਡ ਸਿੰਘਪੁਰ ਨੂੰ ਜਾ ਰਿਹਾ ਸੀ।
ਜਦੋਂ ਤਾਜਵਿੰਦਰ ਅੱਡਾ ਸੀਪਰੀਆਂ ਨੂੰ ਕਰਾਸ ਕਰ ਰਿਹਾ ਸੀ ਤਾਂ ਉਸ ਦੀ ਟੱਕਰ ਪਿੰਡ ਸਿੰਘੋਵਾਲ ਵੱਲੋਂ ਇਕ ਐਕਟਿਵਾ 'ਤੇ ਆ ਰਹੀਆਂ ਤਿੰਨ ਸਕੂਲ ਵਿਦਿਆਰਥਣਾਂ ਦੇ ਨਾਲ ਹੋ ਗਈ। ਇਸ ਹਾਦਸੇ ਵਿਚ ਮੋਟਰਸਾਈਕਲ ਸਵਾਰ ਤਾਜਵਿੰਦਰ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਪਿੰਡ ਸੀਪਰੀਆਂ ਦੇ ਸਾਬਕਾ ਸਰਪੰਚ ਸੁਰੇਸ਼ ਕੁਮਾਰ ਨੇ ਆਪਣੀ ਗੱਡੀ ਵਿੱਚ ਪਾ ਕੇ ਦਸੂਹਾ ਦੇ ਸਰਕਾਰੀ ਹਸਪਤਾਲ ਲਿਜਾ ਰਿਹਾ ਸੀ ਕਿ ਰਸਤੇ 'ਚ ਹੀ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ: ਪਹਿਲਗਾਮ ਹਮਲੇ ਤੋਂ ਬਾਅਦ ਪੰਜਾਬ 'ਚ NIA ਦਾ ਵੱਡਾ ਐਕਸ਼ਨ, ਹੋਟਲਾਂ 'ਚ ਰੇਡ
ਐਕਟਿਵਾ ਸਵਾਰ ਰੀਤਿਕਾ, ਸਾਨੀਆਂ ਅਤੇ ਦਾਮਨੀ ਵਾਸੀ ਪਿੰਡ ਸਿੰਘੋਵਾਲ ਜੋ 12ਵੀਂ ਕਲਾਸ ਦੀਆਂ ਵਿਦਿਆਰਥਣਾਂ ਸਨ, ਦਾਮਨੀ ਨੂੰ ਵੀ ਗੰਭੀਰ ਸੱਟਾਂ ਲੱਗਣ ਕਰਕੇ ਉਸ ਨੂੰ ਮੁਕੇਰੀਆਂ ਦੇ ਸਰਕਾਰੀ ਹਸਪਤਾਲ ਤੋਂ ਅੰਮ੍ਰਿਤਸਰ ਵਿਖੇ ਰੈਫਰ ਕਰ ਦਿੱਤਾ ਹੈ ਅਤੇ ਰੀਤਿਕਾ ਅਤੇ ਸਾਨੀਆਂ ਨੂੰ ਮਾਮੂਲੀ ਸੱਟਾਂ ਲੱਗਣ 'ਤੇ ਮੁੱਡਲੀ ਸਹਾਇਤਾ ਦੇਣ ਪਿਛੋਂ ਛੁੱਟੀ ਕਰ ਦਿੱਤੀ ਗਈ। ਹਾਜੀਪੁਰ ਪੁਲਸ ਨੂੰ ਹਾਦਸੇ ਦੀ ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚ ਕੇ ਵਾਹਨਾਂ ਅਤੇ ਲਾਸ਼ ਨੂੰ ਕਬਜੇ 'ਚ ਲੈ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਅਮਰੀਕਾ ਦੀ ਬਜਾਏ ਇੰਡੋਨੇਸ਼ੀਆ ਭੇਜਿਆ, ਬੰਧਕ ਬਣਾ ਠੱਗੇ ਕਰੋੜਾਂ ਰੁਪਏ, ਪਿਓ-ਪੁੱਤ ਦੇ ਕਾਰਨਾਮੇ ਨੇ ਉਡਾਏ ਹੋਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e