ਅੱਧੀ ਰਾਤ ਨੂੰ ਸ਼ਮਸ਼ਾਨਘਾਟ ''ਚ ਮਚੇ ਭਾਂਬੜ! ਫਾਇਰ ਬ੍ਰਿਗੇਡ ਨੇ ਲੰਮੀ ਜੱਦੋ-ਜਹਿਦ ਮਗਰੋਂ ਪਾਇਆ ਕਾਬੂ
Friday, Apr 25, 2025 - 03:48 PM (IST)

ਭਵਾਨੀਗੜ੍ਹ (ਕਾਂਸਲ)- ਸਥਾਨਕ ਸ਼ਹਿਰ ਦੇ ਸੰਘਣੀ ਅਬਾਦੀ ਵਾਲੇ ਖੇਤਰ ’ਚ ਸਥਿਤ ਸ਼ਹਿਰ ਦੇ ਪ੍ਰਮੁੱਖ ਸ਼ਮਸ਼ਾਨਘਾਟ ’ਚ ਦੇਰ ਰਾਤ ਲੱਕੜਾਂ ਵਾਲੇ ਗੋਦਾਮ ’ਚ ਅਚਾਨਕ ਅੱਗ ਲੱਗ ਜਾਣ ਕਾਰਨ ਲੱਖਾਂ ਰੁਪਏ ਦੀ ਲੱਕੜ ਸੜ ਕੇ ਸੁਆਹ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼ਮਸ਼ਾਨਘਾਟ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬ੍ਰਿਜ ਲਾਲ ਮਿੱਤਲ ਨੇ ਦੱਸਿਆ ਕਿ ਦੇਰ ਰਾਤ ਕਰੀਬ 10 ਵਜੇ ਸਥਾਨਕ ਸ਼ਹਿਰ ਦੇ ਪ੍ਰਮੁੱਖ ਸ਼ਮਸ਼ਾਨ ਘਾਟ ’ਚ ਲੱਕੜ ਵਾਲੇ ਗੋਦਾਮ ’ਚ ਅਚਾਨਕ ਅੱਗ ਲੱਗ ਗਈ ਤੇ ਦੇਖਦੇ ਹੀ ਦੇਖਦੇ ਇਹ ਅੱਗ ਬਹੁਤ ਜ਼ਿਆਦਾ ਭੜਕ ਗਈ।
ਇਹ ਖ਼ਬਰ ਵੀ ਪੜ੍ਹੋ - ਸਕੂਲਾਂ-ਕਾਲਜਾਂ 'ਚ ਛੁੱਟੀ ਬਾਰੇ ਆ ਗਿਆ ਵੱਡਾ ਫ਼ੈਸਲਾ
ਜਦੋਂ ਨੇੜਲੇ ਮੁਹੱਲਾ ਨਿਵਾਸੀਆਂ ਨੇ ਅੱਗ ਦੀਆਂ ਅਸਮਾਨ ਛੂੰਹਦੀਆਂ ਲਪਟਾ ਤੇ ਧੂੰਏ ਦਾ ਵੱਡਾ ਗੁਬਾਰ ਦੇਖਿਆ ਤਾਂ ਉਨ੍ਹਾਂ ਤੁਰੰਤ ਇਸ ਦੀ ਸੂਚਨਾ ਪੁਲਸ ਤੇ ਫਾਇਰ ਬ੍ਰਿਗੇਡ ਨੂੰ ਦਿੱਤੀ। ਮੁਹੱਲਾ ਨਿਵਾਸੀਆਂ ਵੱਲੋਂ ਖ਼ੁਦ ਵੀ ਇੱਥੇ ਸ਼ਮਸ਼ਾਨ ਘਾਟ ’ਚ ਪਹੁੰਚ ਕੇ ਇਸ ਅੱਗ ਉੱਪਰ ਕਾਬੂ ਪਾਉਣ ਦੀਆਂ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਪਰ ਅੱਗ ਬਹੁਤ ਜ਼ਿਆਦਾ ਹੋਣ ਕਾਰਨ ਮੁਹੱਲਾ ਨਿਵਾਸੀ ਬੇਵੱਸ ਨਜ਼ਰ ਆਏ। ਫਿਰ ਇੱਥੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ 3 ਗੱਡੀਆਂ ਵੱਲੋਂ ਕਰੀਬ ਦੋ ਘੰਟਿਆ ਦੀ ਜੱਦੋ-ਜਹਿਦ ਕਰਕੇ ਇਸ ਅੱਗ ਉੱਪਰ ਕਾਬੂ ਪਾਇਆ ਗਿਆ। ਉਨ੍ਹਾਂ ਦੱਸਿਆ ਕਿ ਬੀਤੇ ਕੱਲ੍ਹ ਹੀ ਇੱਥੇ ਸ਼ਮਸ਼ਾਨਘਾਟ ਵਿਚ ਮੀਂਹ ਵਗੈਰਾ ਤੋਂ ਲੱਕੜ ਨੂੰ ਬਚਾਉਣ ਲਈ ਨਵੇਂ ਸ਼ੈੱਡ ਦੀ ਵੀ ਉਸਾਰੀ ਕੀਤੀ ਗਈ ਸੀ ਤੇ ਦੇਰ ਰਾਤ ਵਾਪਰੀ ਇਸ ਅੱਗ ਦੀ ਘਟਨਾ ਦੇ ਵਿਚ ਇਹ ਸਾਰਾ ਸ਼ੈੱਡ ਵੀ ਨਸ਼ਟ ਹੋ ਗਿਆ ਹੈ ਤੇ ਗੋਦਾਮ ਦੀਆਂ ਦੀਵਾਰਾਂ ਵੀ ਨੁਕਸਾਨੀਆਂ ਗਈਆਂ ਹਨ। ਗੋਦਾਮ ’ਚ ਪਈ ਵੱਡੀ ਮਾਤਰਾ ’ਚ ਲੱਕੜ ਦੇ ਸੜ ਕੇ ਸੁਆਹ ਹੋ ਜਾਣ ਕਾਰਨ ਸਾਢੇ 3 ਲੱਖ ਰੁਪਏ ਦੇ ਕਰੀਬ ਦਾ ਨੁਕਸਾਨ ਹੋ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਬੱਸਾਂ 'ਚ ਮੁਫ਼ਤ ਸਫ਼ਰ ਕਰਨ ਵਾਲੀਆਂ ਬੀਬੀਆਂ ਲਈ ਰਾਹਤ ਭਰੀ ਖ਼ਬਰ
ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਅੱਗ ਦੀ ਇਸ ਘਟਨਾ ’ਚ ਸ਼ਮਸ਼ਾਨ ਘਾਟ ਅੰਦਰ ਹੋਏ ਨੁਕਸਾਨ ਦੀ ਪੂਰਤੀ ਲਈ ਵੱਧ ਤੋਂ ਵੱਧ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਇੱਥੇ ਗੋਦਾਮ ਤੇ ਸ਼ੈੱਡ ਦੀ ਮੁੜ ਉਸਾਰੀ ਕਰਵਾਉਣ ਦੇ ਨਾਲ ਨਾਲ ਮ੍ਰਿਤਕਾਂ ਦੇ ਅੰਤਿਮ ਸੰਸਕਾਰ ਲਈ ਲੱਕੜ ਦਾ ਪ੍ਰਬੰਧ ਕੀਤਾ ਜਾ ਸਕੇ। ਇਸ ਮੌਕੇ ਮੌਜੂਦ ਭਾਜਪਾ ਆਗੂ ਪ੍ਰਗਟ ਸਿੰਘ ਗਮੀ ਕਲਿਆਣ ਨੇ ਦੱਸਿਆ ਕਿ ਜੇਕਰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੱਲੋਂ ਸਮੇਂ ਸਿਰ ਪਹੁੰਚ ਕੇ ਇਸ ਅੱਗ ਉੱਪਰ ਕਾਬੂ ਨਾ ਪਾਇਆ ਜਾਂਦਾ ਤਾਂ ਇਸ ਅੱਗ ਨੇ ਇਸ ਸੰਘਣੀ ਅਬਾਦੀ ਵਾਲੇ ਖੇਤਰ ’ਚ ਨੇੜਲੇ ਘਰਾਂ ਤੇ ਇਕ ਨਿੱਜੀ ਹਸਪਤਾਲ ਨੂੰ ਵੀ ਆਪਣੀ ਲਪੇਟ ’ਚ ਲੈ ਲੈਣਾ ਸੀ। ਇਸ ਨਾਲ ਇਥੇ ਵੱਡੀ ਘਟਨਾ ਵਾਪਰ ਸਕਦੀ ਸੀ। ਪਰ ਹੁਣ ਇਥੇ ਆਮ ਪਬਲਿਕ ਦਾ ਜਾਨੀ ਤੇ ਮਾਲੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8