ਵਿਦੇਸ਼ ਰਹਿੰਦੇ ਨੌਜਵਾਨ ਨੇ ਕੁੜੀ ਤੋਂ ਪਰੇਸ਼ਾਨ ਹੋ ਕੀਤੀ ਖ਼ੁਦਕੁਸ਼ੀ, 3 ਖ਼ਿਲਾਫ਼ ਕੇਸ ਦਰਜ

05/13/2022 4:31:53 PM

ਗੁਰਦਾਸਪੁਰ (ਜੀਤ ਮਠਾਰੂ) - ਥਾਣਾ ਭੈਣੀ ਮੀਆਂ ਖਾਂ ਦੀ ਪੁਲਸ ਨੇ ਵਿਦੇਸ਼ ਗਏ ਇਕ ਨੌਜਵਾਨ ਵੱਲੋਂ ਕੀਤੀ ਗਈ ਖ਼ੁਦਕੁਸ਼ੀ ਦੇ ਮਾਮਲੇ ਵਿਚ ਕਾਰਵਾਈ ਕਰਦੇ ਹੋਏ ਇਕ ਕੁੜੀ, ਉਸ ਦੀ ਮਾਤਾ ਤੇ ਭਰਾ ਖ਼ਿਲਾਫ਼ ਪਰਚਾ ਦਰਜ ਕੀਤਾ ਹੈ। ਕੁੜੀ ਅਤੇ ਉਸ ਦੇ ਪਰਿਵਾਰ ’ਤੇ ਮ੍ਰਿਤਕ ਨੌਜਵਾਨ ਦੇ ਪਰਿਵਾਰ ਵਲੋਂ ਵਿਆਹ ਦਾ ਲਾਰਾ ਲਗਾ ਕੇ ਪੈਸੇ ਮੰਗਵਾਉਣ ਅਤੇ ਬਾਅਦ ਵਿਚ ਗੱਲਬਾਤ ਬੰਦ ਕਰ ਦਿੱਤੇ ਜਾਣ ਦੇ ਦੋਸ਼ ਲਗਾਏ ਗਏ ਹਨ।

ਪੜ੍ਹੋ ਇਹ ਵੀ ਖ਼ਬਰ: ਪੱਟੀ ’ਚ ਰੂਹ ਕੰਬਾਊ ਵਾਰਦਾਤ, ਪੇਕੇ ਰਹਿ ਰਹੀ ਪਤਨੀ ਦਾ ਕਤਲ ਕਰਨ ਮਗਰੋਂ ਪਤੀ ਨੇ ਕੀਤੀ ਖ਼ੁਦਕੁਸ਼ੀ

ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਸੁਖਦੇਵ ਸਿੰਘ ਵਾਸੀ ਰੰਧਾਵਾ ਕਲੌਨੀ ਨੇ ਦੱਸਿਆ ਕਿ ਉਸ ਦਾ ਮੁੰਡਾ ਰੇਸ਼ਮ ਸਿੰਘ ਬਾਰਵ੍ਹੀਂ ਜਮਾਤ ਵਿੱਚ ਪੜ੍ਹਦਾ ਸੀ, ਜਿਸ ਦੌਰਾਨ ਉਸਦੀ ਗੱਲਬਾਤ ਮਨਦੀਪ ਕੌਰ ਨਾਲ ਹੋ ਗਈ ਸੀ। ਸਾਲ 2019 ਵਿੱਚ ਰੇਸ਼ਮ ਸਿੰਘ ਆਈਲੈਟਸ ਕਰਕੇ ਵਿਦੇਸ਼ ਅਮਰੀਕਾ ਚਲਾ ਗਿਆ ਸੀ। ਮਨਦੀਪ ਕੌਰ, ਅੰਮ੍ਰਿਤਪਾਲ ਕੌਰ ਅਤੇ ਸਾਬੀ ਨੇ ਮਿਲ ਕੇ ਰੇਸ਼ਮ ਸਿੰਘ ਨਾਲ ਮਨਦੀਪ ਕੌਰ ਦਾ ਵਿਆਹ ਕਰਾਉਣ ਦਾ ਝਾਂਸਾ ਦਿੱਤਾ ਅਤੇ ਉਸ ਕੋਲੋਂ ਪੈਸੇ ਮੰਗਵਾਉਂਦੇ ਰਹੇ। 

ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ ’ਚ ਵੱਡੀ ਵਾਰਦਾਤ: ਤੇਜ਼ਧਾਰ ਹਥਿਆਰ ਨਾਲ ਨੌਜਵਾਨ ਦੀ ਧੌਣ ਵੱਢ ਕੀਤਾ ਕਤਲ

ਰੇਸ਼ਮ ਸਿੰਘ ਨੇ ਆਪਣੇ ਵਿਆਹ ਬਾਰੇ ਜਦੋਂ ਮਨਦੀਪ ਨਾਲ ਗੱਲਬਾਤ ਕੀਤੀ ਤਾਂ ਉਸਨੇ ਰੇਸ਼ਮ ਦਾ ਮੋਬਾਇਲ ਨੰਬਰ ਬਲੌਕ ਲਿਸਟ ਵਿੱਚ ਪਾ ਦਿੱਤਾ ਅਤੇ ਉਹ ਪ੍ਰੇਸ਼ਾਨ ਰਹਿਣ ਲੱਗ ਪਿਆ। 1 ਮਈ ਨੂੰ ਉਸ ਦੇ ਰਿਸ਼ਤੇਦਾਰ ਭੁਪਿੰਦਰ ਸਿੰਘ ਵਾਸੀ ਚਾਵਾ ਜੋ ਅਮਰੀਕਾ ਰਹਿੰਦਾ ਹੈ, ਨੇ ਫੋਨ ਕਰਕੇ ਦੱਸਿਆ ਕਿ ਰੇਸ਼ਮ ਸਿੰਘ ਨੇ ਪੱਖੇ ਨਾਲ ਫਾਹ ਲੈ ਲਿਆ ਹੈ, ਜਿਸ ਨਾਲ ਉਸਦੀ ਮੌਤ ਹੋ ਗਈ ਹੈ। ਪੁਲਸ ਨੇ ਉਕਤ ਮਨਦੀਪ ਕੌਰ, ਉਸ ਦੀ ਮਾਤਾ ਅੰਮ੍ਰਿਤਪਾਲ ਕੌਰ ਅਤੇ ਭਰਾ ਸਾਬੀ ਖ਼ਿਲਾਫ਼ ਪਰਚਾ ਦਰਜ ਕਰ ਦਿੱਤਾ।

ਪੜ੍ਹੋ ਇਹ ਵੀ ਖ਼ਬਰ: ਦੁਖ਼ਦ ਖ਼ਬਰ: 3 ਸਾਲਾ ਪਹਿਲਾਂ ਰੋਜ਼ੀ-ਰੋਟੀ ਲਈ ਕੁਵੈਤ ਗਏ ਚੋਹਲਾ ਸਾਹਿਬ ਦੇ 26 ਸਾਲਾ ਨੌਜਵਾਨ ਦੀ ਹੋਈ ਮੌਤ


rajwinder kaur

Content Editor

Related News