ਜੋ ਲੋਕਾਂ ਨੂੰ ਗੁਲਾਮ ਬਣਾਉਣਾ ਚਾਹੁਣ, ਕੇਜਰੀਵਾਲ ਉਨ੍ਹਾਂ ਨੂੰ ਬਾਹਰ ਦਾ ਰਸਤਾ ਦਿਖਾਉਂਦੇ ਨੇ: ਡਾ.ਨਿੱਜਰ

Friday, Nov 12, 2021 - 05:14 PM (IST)

ਜੋ ਲੋਕਾਂ ਨੂੰ ਗੁਲਾਮ ਬਣਾਉਣਾ ਚਾਹੁਣ, ਕੇਜਰੀਵਾਲ ਉਨ੍ਹਾਂ ਨੂੰ ਬਾਹਰ ਦਾ ਰਸਤਾ ਦਿਖਾਉਂਦੇ ਨੇ: ਡਾ.ਨਿੱਜਰ

ਅੰਮ੍ਰਿਤਸਰ (ਅਨਜਾਣ) - ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਮਨਪ੍ਰੀਤ ਸਿੰਘ ਅਤੇ ਗੁਰਪਾਲ ਸਿੰਘ ਦੇ ਯਤਨਾਂ ਸਦਕਾ ਹਲਕਾ ਦੱਖਣੀ ਦੇ ਇੰਚਾਰਜ ਡਾ. ਇੰਦਰਬੀਰ ਸਿੰਘ ਨਿੱਜਰ ਦੀ ਇਕ ਮੀਟਿੰਗ ਵਾਰਡ ਨੰਬਰ 38 ਵਾਸੀਆਂ ਨਾਲ ਰੱਖੀ ਗਈ। ਇਸ ਵਿੱਚ ਵੱਡੀ ਗਿਣਤੀ ਵਿੱਚ ਮਹਿਲਾਵਾਂ ਨੇ ਸ਼ਮੂਲੀਅਤ ਕੀਤੀ, ਜਿਨ੍ਹਾਂ ਨੇ ਡਾ. ਇੰਦਰਬੀਰ ਸਿੰਘ ਨਿੱਜਰ ਦੇ ਹੱਕ ਵਿਚ ਨਾਅਰੇ ਮਾਰਦਿਆਂ ਕਿਹਾ ਕਿ ’ਘਰ-ਘਰ ਚੱਲੀ ਗੱਲ ਹਲਕਾ ਦੱਖਣੀ ਡਾ. ਨਿੱਜਰ ਵੱਲ’। 

ਉਪਰੰਤ ਡਾ. ਨਿੱਜਰ ਨੇ ਵੀ ਲੋਕਾਂ ਨੂੰ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਜਾਣੂ ਕਰਵਾਉਂਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਨੇਤਾ ਵਿਧਾਇਕ ਸਿਰਫ ਜਨਤਾ ਦੇ ਸੇਵਕ ਬਣ ਕੇ ਵਿਚਰਦੇ ਹਨ ਅਤੇ ਰਾਜ ਨੇਤਾ ਦਾ ਅਸਲ ਫਰਜ ਵੀ ਇਹੀ ਹੈ। ਉਨ੍ਹਾਂ ਕਿਹਾ ਕਿ ਕੀ ਕਿਸੇ ਨੇ ਕਦੇ ਸੁਣਿਆ ਹੈ ਕਿ ਦਿੱਲੀ ਵਿਚ ’ਆਪ’ ਦੇ ਵਿਧਾਇਕ ਨੇ ਆਮ ਜਨਤਾ ਨਾਲ ਵਧੀਕੀ ਕੀਤੀ ਹੋਵੇ? ਕਿਉਂਕਿ ਜੋ ਲੋਕਾਂ ਨੂੰ ਗੁਲਾਮ ਬਨਾਉਣਾ ਚਾਹਵੇ ਉਸਨੂੰ ਕੇਜਰੀਵਾਲ ਬਾਹਰ ਦਾ ਰਸਤਾ ਦਿਖਾ ਦਿੰਦੇ ਨੇ। ਅਕਾਲੀ ਕਾਂਗਰਸੀ ਇਸਦੇ ਉਲਟ ਚੱਲਦੇ ਨੇ। ਉਨ੍ਹਾਂ ਕਿਹਾ ਕਿ ਲੋਕਤੰਤਰ ਦੀ ਤਾਕਤ ਜਨਤਾ ਦੇ ਹੱਥ ਹੈ ਤੇ ਜਨਤਾ ਨੂੰ ਇਸ ਤਾਕਤ ਨੂੰ ਵਰਤ ਕੇ ਉਨ੍ਹਾਂ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣੀ ਚਾਹੀਦੀ ਹੈ ਤਾਂ ਜੋ ਜਨਤਾ ਦੀ ਤਾਕਤ ਜਨਤਾ ਦੇ ਹੱਥਾਂ ਵਿਚ ਰਹੇ।


author

rajwinder kaur

Content Editor

Related News