ਨੌਜਵਾਨ ਦਾ ਭੇਦਭਰੇ ਹਾਲਾਤ ''ਚ ਕੱਟਿਆ ਗਲਾ, ਇਲਾਕੇ ''ਚ ਫੈਲੀ ਸਨਸਨੀ

Friday, Mar 22, 2024 - 05:19 PM (IST)

ਨੌਜਵਾਨ ਦਾ ਭੇਦਭਰੇ ਹਾਲਾਤ ''ਚ ਕੱਟਿਆ ਗਲਾ, ਇਲਾਕੇ ''ਚ ਫੈਲੀ ਸਨਸਨੀ

ਚੌਂਕ ਮਹਿਤਾ(ਕੈਪਟਨ)- ਇਕ ਨੌਜਵਾਨ ਵਿਅਕਤੀ ਦਾ ਭੇਦਭਰੇ ਹਾਲਾਤ 'ਚ ਗਲਾ ਕੱਟ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਿਕਰਯੋਗ ਹੈ ਕਿ ਕਸਬਾ ਚੌਂਕ ਮਹਿਤਾ ਦੇ ਚੌਰਸਤੇ ਵਿਚ ਬੱਸ ਸਟੈਂਡ ਦੇ ਨਜ਼ਦੀਕ ਬਣੇ ਬਾਥਰੂਮਾਂ ਦੇ ਦਰਵਾਜ਼ੇ 'ਚ ਖੂਨ ਨਾਲ ਲੱਥਪੱਥ ਇਕ ਨੌਜਵਾਨ ਨੂੰ ਜਦ ਲੋਕਾਂ ਨੇ ਹੇਠਾਂ ਡਿੱਗਿਆ ਦੇਖਿਆ ਤਾਂ ਇਕਦਮ ਸਨਸਨੀ ਫੈਲ ਗਈ। 

ਇਹ ਵੀ ਪੜ੍ਹੋ : ਪੈਟਰੋਲ ਪੰਪ ’ਤੇ 100 ਦੀ ਬਜਾਏ 90 ਅਤੇ 110 ਦਾ ਪਵਾਇਆ ਜਾਂਦੈ ਤੇਲ, ਜਾਣੋ ਕੀ ਹੈ ਕਾਰਨ

ਮੌਕੇ 'ਤੇ ਪੁੱਜੇ ਥਾਣਾ ਮਹਿਤਾ ਦੇ ਐੱਸ. ਐਚ. ਓ. ਗਗਨਦੀਪ ਸਿੰਘ ਨੇ ਤੁਰੰਤ ਉਕਤ ਨੌਜਵਾਨ ਨੂੰ ਇਲਾਜ ਲਈ ਹਸਪਤਾਲ ਭੇਜ ਦਿੱਤਾ। ਉਕਤ ਨੌਜਵਾਨ ਦੇ ਪਿਤਾ ਬਲਵਿੰਦਰ ਸਿੰਘ ਵਾਸੀ ਟਕਾਪੁਰ ਨਾਲ ਦੇਰ ਸ਼ਾਮ ਹੋਈ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਮੇਰੇ ਮੁੰਡੇ ਦਾ ਨਾਂ ਮਨੀਪ੍ਰੀਤ ਸਿੰਘ ਤੇ ਉਮਰ 21 ਸਾਲ ਹੈ, ਜੋ ਬਟਾਲਾ ਤੋਂ ਪੜਾਈ ਕਰਨ ਤੋਂ ਬਾਅਦ ਦੁਪਹਿਰ ਮਹਿਤਾ ਚੌਂਕ ਵਿਖੇ ਪੁੱਜਾ ਜਿਥੇ ਉਸ ਦੇ ਨਾਲ ਇਹ ਸਭ ਵਾਪਰਿਆ ਹੈ। 

ਇਹ ਵੀ ਪੜ੍ਹੋ : ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਦੇ ਚੱਲਦਿਆਂ MLA ਜੀਵਨਜੋਤ ਨੇ ਮੋਦੀ ਸਰਕਾਰ 'ਤੇ ਵਿੰਨ੍ਹਿਆ ਨਿਸ਼ਾਨਾ

ਉਨ੍ਹਾਂ ਦੱਸਿਆ ਕਿ ਮੇਰੇ ਮੁੰਡੇ ਦਾ ਕਿਸੇ ਨਾਲ ਕੋਈ ਝਗੜਾ ਨਹੀਂ ਸੀ ਅਤੇ ਨਾ ਹੀ ਉਹ ਕੋਈ ਨਸ਼ਾ ਕਰਦਾ ਸੀ। ਬਲਵਿੰਦਰ ਸਿੰਘ ਨੇ ਦੱਸਿਆ ਕਿ ਮਨੀਪ੍ਰੀਤ ਸਿੰਘ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਹੈ ਜਿਥੇ ਉਸ ਦੇ ਗਲੇ ਦਾ ਆਪ੍ਰੇਸ਼ਨ ਚੱਲ ਰਿਹਾ ਹੈ। ਉਨ੍ਹਾਂ ਆਖਿਆ ਕਿ ਗਲਾ ਕੱਟ ਜਾਣ ਦੇ ਕਾਰਨਾਂ ਦਾ ਅਜੇ ਕੋਈ ਪਤਾ ਨਹੀਂ ਲੱਗ ਸਕਿਆ। 

ਇਹ ਵੀ ਪੜ੍ਹੋ : ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦਾ ਮਾਮਲਾ ਪਹੁੰਚਿਆ ਸੁਪਰੀਮ ਕੋਰਟ, ਕੁਝ ਦੇਰ ’ਚ ਹੋ ਸਕਦੀ ਸੁਣਵਾਈ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News