ਕਤਰ ਦੇਸ਼ ਦੇ ਵਿਦੇਸ਼ੀ ਡੈਲੀਕੇਟ ਵਲੋਂ ਦਸਮੇਸ਼ ਪਰਿਵਾਰ ਸਕੂਲ ਐਮਾਂ ਕਲਾਂ ਦਾ ਦੌਰਾ
Thursday, Apr 27, 2023 - 02:15 PM (IST)

ਝਬਾਲ (ਨਰਿੰਦਰ)- ਬੀਤੇ ਦਿਨ ਸਮੇਸ਼ ਪਰਿਵਾਰ ਇੰਟਰਨੈਸ਼ਨਲ ਸਕੂਲ, ਐਮਾਂ ਕਲਾਂ ਵਿਖੇ ਪੜ੍ਹਾਈ ਨੂੰ ਹੋਰ ਮਿਆਰੀ ਰੂਪ ਦੇਣ ਲਈ ਅਤੇ ਬੱਚਿਆਂ ਨੂੰ ਇੰਟਰਨੈਸ਼ਨਲ ਪੱਧਰ ’ਤੇ ਲਿਜਾਣ ਲਈ ਕਤਰ ਦੇਸ਼ ਦੇ ਵਿਦੇਸ਼ੀ ਡੈਲੀਕੇਟ ਸ਼ੇਖ ਮਿਸਟਰ ਖ਼ਲੀਫ਼ਾ ਇਬਰਾਹਿਮ ਅਤੇ ਮਿਸ ਹਾਇਫ਼ਾ ਨੇ ਵਿਸ਼ੇਸ਼ ਤੌਰ ’ਤੇ ਦਸਮੇਸ਼ ਪਰਿਵਾਰ ਇੰਟਰਨੈਸ਼ਨਲ ਸਕੂਲ, ਐਮਾਂ ਕਲਾਂ ਵਿਖੇ ਸ਼ਿਰਕਤ ਕੀਤੀ। ਮਿਸਟਰ ਖ਼ਲੀਫ਼ਾ ਨੇ ਅਤੇ ਮਿਸ ਹਾਇਫ਼ਾ ਨੇ ਸਾਰੇ ਸੂਕਲ ਦਾ ਹਰ ਕਲਾਸ ’ਚ ਜਾਕੇ ਮੁਆਇਨਾ ਕੀਤਾ ਅਤੇ ਬੱਚਿਆਂ ਨਾਲ ਰੂ-ਬ-ਰੂ ਹੋਏ।
ਇਹ ਵੀ ਪੜ੍ਹੋ- ਸਾਬਕਾ CM ਪ੍ਰਕਾਸ਼ ਸਿੰਘ ਬਾਦਲ ਦੇ ਆਖਰੀ ਦਰਸ਼ਨਾਂ ਲਈ ਪਹੁੰਚੇ OP ਸੋਨੀ
ਉਨ੍ਹਾਂ ਨੇ ਬੱਚਿਆਂ ਨੂੰ ਇੰਟਰਨੈਸ਼ਨਲ ਪੱਧਰ ਦੀ ਵਿੱਦਿਆ ਹਾਸਲ ਕਰਨ ਲਈ ਪ੍ਰੇਰਨਾ ਦਿੱਤੀ ਅਤੇ ਇੰਟਰਨੈਸ਼ਨਲ ਪੱਧਰ ਦੇ ਮੁਕਾਬਲੇ ਲੜਨ ਲਈ ਕਿਹਾ। ਉਨ੍ਹਾਂ ਕਿਹਾ ਕਿ ਸਮੇਂ- ਸਮੇਂ ’ਤੇ ਸਕੂਲ ਦੇ ਚੇਅਰਮੈਨ ਜਸਵੰਤ ਸਿੰਘ ਨਾਲ ਵਿਚਾਰ ਕਰਕੇ ਦੋਵਾਂ ਦੇਸ਼ਾਂ ਦੇ ਬੱਚਿਆਂ ਅਤੇ ਅਧਿਆਪਕਾਂ ਦੇ ਵਿਸ਼ੇਸ਼ ਸੈਮੀਨਰ ਲਗਾਏ ਜਾਣਗੇ। ਕਤਰ ਦੇਸ਼ ਤੋਂ ਆਏ ਮਹਿਮਾਨ ਖਲੀਫ਼ਾ ਇਬਰਾਹੀਮ ਅਤੇ ਮਿਸ ਹਾਇਫ਼ਾ ਦਾ ਸਕੂਲ ਮੈਨੇਜਮੈਂਟ ਦੇ ਚੇਅਰਮੈਨ ਜਸਵੰਤ ਸਿੰਘ ਅਤੇ ਸਕੂਲ ਡਾਇਰੈਕਟਰ ਮੈਡਮ ਰੁਪਿੰਦਰ ਕੌਰ ਵਲੋਂ ਯਾਦਗਾਰੀ ਚਿੰਨ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਬੱਸ ਦੀਆਂ ਬ੍ਰੇਕਾਂ ਫ਼ੇਲ ਹੋਣ ਕਾਰਨ ਵਾਪਰਿਆ ਵੱਡਾ ਹਾਦਸਾ, 24 ਸਵਾਰੀਆਂ ਜ਼ਖ਼ਮੀ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।