ਵਿਸ਼ਵ ਪ੍ਰਸਿੱਧ ਹਰੀਕੇ ਪੱਤਣ ਦੀ ਪੰਛੀ ਰੱਖ ਅਧੀਨੇ ਆਉਂਦੇ ਵੱਖ-ਵੱਖ ਏਰੀਏ ’ਚ ਵਿਭਾਗ ਵਲੋਂ ਅਚਨਚੇਤ ਦੌਰਾ
Monday, Jan 29, 2024 - 01:54 PM (IST)
ਹਰੀਕੇ ਪੱਤਣ (ਲਵਲੀ)- ਵਿਸ਼ਵ ਪ੍ਰਸਿੱਧ ਹਰੀਕੇ ਪੱਤਣ ਦੀ ਪੰਛੀ ਰੱਖ ਅਧੀਨ ਪੈਂਦੇ ਵੱਖ-ਵੱਖ ਏਰੀਏ ਵਿਚ ਅਚਨਚੇਤ ਦੌਰਾ ਕੀਤਾ ਗਿਆ। ਇਸ ਦੌਰਾਨ ਰੇਂਜ ਅਫ਼ਸਰ ਕਮਲਜੀਤ ਸਿੰਘ ਦੀ ਅਗਵਾਈ ਹੇਠ ਸਮੁੱਚੀ ਟੀਮ ਵਲੋਂ ਸੈਂਚੁਰੀ ਏਰੀਏ ਪੈਂਦੀ ਨੱਕੀ ਅਤੇ ਦੇਵਾ ਸਿੰਘ ਵਾਲਾ ਬੀਟ ਵਿਚੋਂ 4 ਮੱਛੀ ਫੜਨ ਵਾਲੇ ਜਾਲ ਬਰਾਮਦ ਕੀਤੇ ਹਨ।
ਇਹ ਵੀ ਪੜ੍ਹੋ : ਅਦਾਲਤ ਵੱਲੋਂ ਸਖ਼ਤ ਹੁਕਮ ਜਾਰੀ, ਰੇਤ ਦੀਆਂ ਸਰਕਾਰੀ ਖੱਡਾਂ 'ਚ ਸੈਨਾ ਤੇ BSF ਦੀ NOC ਬਿਨਾਂ ਨਹੀਂ ਹੋਵੇਗੀ ਮਾਈਨਿੰਗ
ਇਸ ਸਬੰਧੀ ਜਾਣਕਾਰੀ ਦਿੰਦੇ ਰੇਂਜ ਅਫ਼ਸਰ ਕਮਲਜੀਤ ਸਿੰਘ ਨੇ ਦੱਸਿਆ ਕਿ ਜੰਗਲੀ ਜੀਵ ਵਿਭਾਗ ਟੀਮ ਵਲੋਂ ਪੂਰੀ ਮੁਸ਼ਤੈਦੀ ਨਾਲ ਨਾਜਾਇਜ਼ ਸ਼ਿਕਾਰ ਨੂੰ ਠੱਲ ਪਾਉਣ ਲਈ ਦਿਨ ਰਾਤ ਗਸ਼ਤ ਕਰ ਰਿਹਾ ਹੈ। ਵਿਭਾਗ ਵਲੋਂ ਪੈਟਰੋਲਿੰਗ ਬੋਟਸ ਦੀ ਮਦਦ ਨਾਲ ਜੰਗਲੀ ਜੀਵ ਸੈਂਚੁਰੀ ਹਰੀਕੇ ਅਧੀਨ ਪੈਂਦੇ ਵੱਖ-ਵੱਖ ਏਰੀਏ ਦੀ ਚੈਂਕਿੰਗ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਜਿਨ੍ਹਾਂ ਸ਼ਰਾਰਤੀ ਅਨਸਰਾਂ ਵਲੋਂ ਜੰਗਲੀ ਜੀਵ ਸੈਂਚੁਰੀ ਹਰੀਕੇ ਦੇ ਮਨਾਹੀ ਵਾਲੇ ਖੇਤਰ ਵਿਚ ਨਾਜਾਇਜ਼ ਦਾਖ਼ਲ ਹੋ ਕੇ ਨਾਜਾਇਜ਼ ਸ਼ਿਕਾਰ ਕਰਨ ਲਈ ਜਾਲ ਲਗਾਏ ਗਏ ਹਨ, ਵਿਭਾਗ ਵਲੋਂ ਉਨ੍ਹਾਂ ਦੀ ਪੜਤਾਲ ਕਰਕੇ ਜੰਗਲੀ ਜੀਵ ਸੁਰੱਖਿਆ ਐਂਕਟ 1972 ਤਹਿਤ ਡੈਮਿਜ ਰਿਪੋਟ ਕੱਟ ਕੇ ਮਾਣਯੋਗ ਅਦਾਲਤ ਵਿਚ ਕੋਰਟ ਕੇਸ ਦਾਇਰ ਕੀਤਾ ਜਾਵੇਗਾ । ਇਸ ਮੌਕੇ ਸ੍ਰੀਮਤੀ ਕਮਲਜੋਤ ਕੌਰ ਵਣ ਗਾਰਡ, ਸ੍ਰੀਮਤੀ ਸ਼ਿਲਪਾ ਰਾਣੀ,ਰਾਜਵਿੰਦਰ ਕੌਰ ਵਣ ਗਾਰਡ ਤੇ ਸਮੂਹ ਸਟਾਫ਼ ਹਾਜ਼ਰ ਸਨ।
ਇਹ ਵੀ ਪੜ੍ਹੋ : ਫਾਈਨਲ ਪ੍ਰੀਖਿਆ ਦੇ ਸਮੇਂ ਚੋਣ ਡਿਊਟੀਆਂ ਦੇ ਖੌਫ਼ ’ਚ ਮਹਿਲਾ ਟੀਚਰ, ਵਿਦਿਆਰਥੀਆਂ ਦੀ ਵੀ ਵਧੇਗੀ ਚਿੰਤਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8