ਐਕਟੀਵਾ ਅਤੇ ਕਾਰ ਦੀ ਟੱਕਰ ''ਚ ਵਿਅਕਤੀ ਦੀ ਮੌਤ

Friday, Nov 01, 2024 - 02:15 PM (IST)

ਐਕਟੀਵਾ ਅਤੇ ਕਾਰ ਦੀ ਟੱਕਰ ''ਚ ਵਿਅਕਤੀ ਦੀ ਮੌਤ

ਸੁਰ ਸਿੰਘ (ਗੁਰਪ੍ਰੀਤ ਢਿੱਲੋ)- ਪੁਲਸ ਥਾਣਾ ਝਬਾਲ ਅਧੀਨ ਆਉਂਦੇ ਅੱਡਾ ਮੂਸੇ ਵਿਖੇ ਐਕਸੀਡੈਂਟ ਦੌਰਾਨ ਇੱਕ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ  ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਤਰਸੇਮ ਸਿੰਘ ਪੁੱਤਰ ਧਿਆਨ ਸਿੰਘ ਵਾਸੀ ਸੁਰ ਸਿੰਘ ਆਪਣੀ ਐਕਟੀਵਾ 'ਤੇ ਸਵਾਰ ਹੋ ਕੇ ਸੁਰ ਸਿੰਘ ਤੋਂ ਝਬਾਲ ਨੂੰ ਜਾ ਰਿਹਾ ਸੀ ਤਾਂ ਜਦੋਂ ਅੱਡਾ ਮੂਸੇ ਵਖੇ ਪਹੁੰਚਿਆ ਤਾਂ ਸਾਹਮਣੇ ਆਉਂਦੀ ਇੱਕ ਸਵਿਫਟ ਕਾਰ ਨਾਲ ਉਸ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੇ ਗੰਭੀਰ ਸੱਟਾਂ ਲੱਗ ਗਈਆਂ ਅਤੇ ਉਸ ਨੂੰ ਉਸੇ ਵੇਲੇ ਹੀ ਐਬੂਲੈਂਸ 108 ਰਾਹੀਂ ਸੁਰ ਸਿੰਘ ਹਸਪਤਾਲ ਲਿਆਂਦਾ ਗਿਆ।

ਇਹ ਵੀ ਪੜ੍ਹੋ- ਦੀਵਾਲੀ ਦੀ ਰਾਤ ਦੋ ਦੋਸਤਾਂ ਨੂੰ ਮੌਤ ਨੇ ਪਾਇਆ ਘੇਰਾ, ਦੋਵਾਂ ਦੀ ਦਰਦਨਾਕ ਮੌਤ

ਜਿੱਥੇ ਜ਼ਖ਼ਮਾਂ ਦੀ ਤਾਬ ਨਾ ਝਲਦਿਆਂ ਤਰਸੇਮ ਸਿੰਘ ਸੁਰ ਸਿੰਘ ਦੀ ਮੌਤ ਹੋ ਗਈ। ਇਸ ਮੌਕੇ ਝਬਾਲ ਤੋਂ ਪਹੁੰਚੀ ਪੁਲਸ ਪਾਰਟੀ ਨੇ ਗੱਡੀ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ।

ਇਹ ਵੀ ਪੜ੍ਹੋ- ਪੰਜਾਬ 'ਚ ਦੀਵਾਲੀ ਨੂੰ ਲੈ ਕੇ ਮੌਸਮ 'ਚ ਹੋਈ ਵੱਡੀ ਤਬਦੀਲੀ, ਜਾਣੋ ਇਨ੍ਹਾਂ ਜ਼ਿਲ੍ਹਿਆਂ ਦਾ AQI

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News