ਭੈਣ ਨੂੰ ਲੈਣ ਜਾਂਦੇ ਨੌਜਵਾਨ ਤੋਂ ਮੋਬਾਇਲ ਫੋਨ ਤੇ ਚਾਂਦੀ ਦੀ ਚੇਨ ਖੋਹੀ

Friday, Aug 30, 2024 - 05:08 PM (IST)

ਭੈਣ ਨੂੰ ਲੈਣ ਜਾਂਦੇ ਨੌਜਵਾਨ ਤੋਂ ਮੋਬਾਇਲ ਫੋਨ ਤੇ ਚਾਂਦੀ ਦੀ ਚੇਨ ਖੋਹੀ

ਭਵਾਨੀਗੜ੍ਹ (ਵਿਕਾਸ ਮਿੱਤਲ)- ਮੋਟਰਸਾਈਕਲ 'ਤੇ ਆਪਣੀ ਭੈਣ ਨੂੰ ਲੈਣ ਲਈ ਘਰਾਚੋ ਤੋਂ ਸੰਗਰੂਰ ਜਾ ਰਹੇ ਇੱਕ ਨੌਜਵਾਨ ਨੂੰ ਕਿਰਚਨੁਮਾ ਹਥਿਆਰ ਦਿਖਾ ਕੇ ਦੋ ਅਣਪਛਾਤੇ ਲੁਟੇਰੇ ਉਸਦਾ ਮੋਬਾਈਲ ਫ਼ੋਨ ਤੇ ਚਾਂਦੀ ਦੀ ਚੇਨ ਖੋਹ ਕੇ ਫਰਾਰ ਹੋ ਗਏ। ਪੁਲਸ ਨੇ ਘਟਨਾ ਸਬੰਧੀ ਮਾਮਲਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਦਿਨ-ਦਿਹਾੜੇ ਵਿਦਿਆਰਥਣ ਨੂੰ ਅਗਵਾ ਕਰਨ ਦੀ ਕੋਸ਼ਿਸ਼

ਇਸ ਸਬੰਧੀ ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਰਾਘਵ ਕੁਮਾਰ ਜੋਸ਼ੀ ਵਾਸੀ ਘਰਾਚੋੰ ਨੇ ਦੱਸਿਆ ਕਿ ਉਹ ਲੰਘੀ 28 ਅਗਸਤ ਨੂੰ ਆਪਣੀ ਭੈਣ ਨੂੰ ਲੈਣ ਲਈ ਮੋਟਰਸਾਈਕਲ 'ਤੇ ਪਿੰਡ ਤੋਂ ਸੰਗਰੂਰ ਜਾ ਰਿਹਾ ਸੀ ਤਾਂ ਇਸ ਦੌਰਾਨ ਰਾਹ ਵਿੱਚ ਖੁਰਾਣੀ ਪੁਲ ਪਾਰ ਕਰਦੇ ਸਾਰ ਪਿੱਛੋਂ ਆਏ ਦੋ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਉਸਨੂੰ ਘੇਰ ਲਿਆ ਤੇ ਚਾਕੂ ਵਰਗੀ ਚੀਜ਼ ਦਿਖਾ ਕੇ ਉਸਦਾ ਮੋਬਾਈਲ ਫੋਨ 'ਤੇ ਗਲ 'ਚ ਪਾਈ ਚਾਂਦੀ ਦੀ ਚੇਨ ਖੋਹ ਕੇ ਸੰਗਰੂਰ ਵੱਲ ਭੱਜ ਨਿਕਲੇ। ਪੁਲਸ ਨੇ ਰਾਘਵ ਕੁਮਾਰ ਜੋਸ਼ੀ ਦੇ ਬਿਆਨਾਂ ਦੇ ਆਧਾਰ ’ਤੇ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ- ਪੰਜਾਬ 'ਚ ਇਕ ਹੋਰ ਵੱਡੀ ਵਾਰਦਾਤ, ਨਿਹੰਗ ਸਿੰਘ ਵੱਲੋਂ ਨੌਜਵਾਨ ਦਾ ਕਤਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News