ਰੇਤ ਨਾਲ ਭਰੇ ਟਿੱਪਰ ਦਾ ਫਟਿਆ ਟਾਇਰ, ਦਰੱਖਤਾਂ ਨਾਲ ਟਕਰਾਇਆ
Saturday, May 03, 2025 - 06:36 PM (IST)

ਗੁਰਦਾਸਪੁਰ (ਵਿਨੋਦ)-ਗੁਰਦਾਸਪੁਰ-ਸ੍ਰੀ ਹਰਗੋਬਿੰਦਪੁਰ ਰੋਡ ’ਤੇ ਪਿੰਡ ਸੁਲਤਾਨਪੁਰ ਨੇੜੇ ਸਵੇਰੇ ਤੜਕਸਾਰ 5 ਵਜੇ ਦੇ ਕਰੀਬ ਇਕ ਤੇਜ਼ ਰਫਤਾਰ ਟਿੱਪਰ ਦਾ ਅਗਲਾ ਟਾਇਰ ਫੱਟਣ ਕਾਰਨ ਦੁਰਘਟਨਾ ਗ੍ਰਸ਼ਤ ਹੋ ਗਿਆ ਅਤੇ ਸੜਕ ਦੇ ਕਿਨਾਰੇ ਦਰੱਖਤਾਂ ’ਚ ਜਾ ਟਕਰਾਇਆ। ਇਸ ਹਾਦਸੇ ’ਚ ਭਾਵੇਂ ਡਰਾਈਵਰ ਨੇ ਛਾਲ ਮਾਰ ਕੇ ਆਪਣੀ ਜਾਨ ਬਚਾ ਲਈ ਪਰ ਟਿੱਪਰ ਕਾਫੀ ਨੁਕਸਾਨਿਆ ਗਿਆ।
ਇਹ ਵੀ ਪੜ੍ਹੋ- ਪੰਜਾਬ 'ਚ ਆਵੇਗਾ ਤੇਜ਼ ਮੀਂਹ-ਤੂਫ਼ਾਨ, ਜਾਣੋ ਆਉਣ ਵਾਲੇ ਦਿਨਾਂ ਦੀ ਤਾਜ਼ਾ update
ਜਾਣਕਾਰੀ ਦਿੰਦਿਆਂ ਕਰੈਸ਼ਰ ਦੇ ਕਰਿੰਦਿਆ ਮਲਕੀਤ ਅਤੇ ਸੰਨੀ ਨੇ ਦੱਸਿਆ ਕਿ ਪਠਾਨਕੋਟ ਦੇ ਇਕ ਕਰੈਸ਼ਰ ਤੋਂ ਰੇਤ ਲੱਦ ਕੇ ਟਿੱਪਰ ’ਚ ਘੁਮਾਣ ਭੇਜੀ ਜਾ ਰਹੀ ਸੀ ਅਤੇ ਟਿੱਪਰ ਨੂੰ ਡਰਾਈਵਰ ਰਣਜੀਤ ਸਿੰਘ ਚਲਾ ਰਿਹਾ ਸੀ, ਸਵੇਰੇ 5 ਵਜੇ ਦੇ ਕਰੀਬ ਟਿੱਪਰ ਦਾ ਟਾਇਰ ਫੱਟ ਗਿਆ, ਜਿਸ ਕਾਰਨ ਟਿੱਪਰ ਸੜਕ ਕਿਨਾਰੇ ਦਰੱਖਤਾਂ ਨਾਲ ਜਾ ਟਕਰਾਇਆ ਅਤੇ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ ਹੈ। ਦੁਰਘਟਨਾ ’ਚ ਜਾਨੀ ਨੁਕਸਾਨ ਹੋਣ ਤੋਂ ਬਚਾ ਰਿਹਾ। ਹੁਣ ਰੇਤ ਇਕ ਟਰਾਲੀ ਮੰਗਾ ਕੇ ਉਸ ’ਚ ਲੱਦੀ ਜਾ ਰਹੀ ਹੈ ਅਤੇ ਘੁਮਾਣ ਭੇਜੀ ਜਾ ਰਹੀ ਹੈ ਜਦਕਿ ਟਿੱਪਰ ਨੂੰ ਜੇਸੀਬੀ ਦੀ ਸਹਾਇਤਾ ਨਾਲ ਕੱਢ ਕੇ ਵਾਪਸ ਲਿਜਾਇਆ ਜਾਏਗਾ ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਇਕ ਘਰ ਨੂੰ ਲੱਗੀ ਭਿਆਨਕ ਅੱਗ, ਅੰਦਰ ਸੁੱਤਾ ਪਿਆ ਬਜ਼ੁਰਗ ਬੁਰੀ ਤਰ੍ਹਾਂ ਝੁਲਸਿਆ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8