ਮੋਬਾਈਲ ਵਿੰਗ ਦੀ ਟੀਮ ਐਕਸ਼ਨ ’ਚ, ਰਾਜਸਥਾਨ ਦੇ ਹਨੂੰਮਾਨਗੜ੍ਹ ਤੋਂ ਆ ਰਹੇ ‘ਘੋੜੇ’ ’ਤੇ 1.73 ਲੱਖ ਦਾ ਜੁਰਮਾਨਾ
Thursday, May 23, 2024 - 12:50 PM (IST)
ਅੰਮ੍ਰਿਤਸਰ(ਇੰਦਰਜੀਤ)-ਆਬਕਾਰੀ ਅਤੇ ਕਰ ਵਿਭਾਗ ਦੀ ਮੋਬਾਈਲ ਵਿੰਗ ਦੀ ਟੀਮ ਨੇ ਕਮਾਲ ਕਰਦੇ ਹੋਏ ‘ਘੋੜੇ ਦੇ ਮੂੰਹ’ ’ਤੇ 1.73 ਲੱਖ ਰੁਪਏ ਦਾ ਜੁਰਮਾਨਾ ਕਰ ਦਿੱਤਾ ਹੈ। ਗੱਲ ਹੈਰਾਨੀਜਨਕ ਹੈ ਪਰ ਇਹ ‘ਘੋੜਾ’ ਕੋਈ ਚਾਰ ਲੱਤਾਂ ਵਾਲਾ ਘੋੜਾ ਨਹੀਂ ਹੈ, ਸਗੋਂ 20 ਟਾਇਰ ਵਾਲਾ ਟਰੱਕ ਹੈ, ਜਿਸ ਨੂੰ ਉੱਤਰੀ ਭਾਰਤ ਵਿਚ ਘੋੜਾ ਕਿਹਾ ਜਾਂਦਾ ਹੈ। ਦੱਸਿਆ ਜਾਂਦਾ ਹੈ ਕਿ ਇਕ ਰਿਕਵਰੀ ਵੈਨ ਇਸ 20 ਟਾਇਰ ਵਾਲ ਟਰਾਲੇ ਦੇ ਅਗਲੇ ਕੈਬਿਨ ਨੂੰ ‘ਟੋਅ’ ਕਰ ਕੇ ਇਕ ਥਾਂ ਤੋਂ ਦੂਜੀ ਥਾਂ ਲਿਜਾ ਰਹੀ ਸੀ ਕਿ ਰਸਤੇ ਵਿਚ ਆਪਣੀ ਆਦਤ ਅਨੁਸਾਰ ਮੋਬਾਈਲ ਵਿੰਗ ਦੇ ਈ. ਟੀ. ਓ. ਪੰਡਿਤ ਰਮਨ ਕੁਮਾਰ ਸ਼ਰਮਾ ਨੇ ਅਚਾਨਕ ਆਪਣੀ ਗੱਡੀ ਰੋਕ ਲਈ ਤਾਂ ਪਤਾ ਲੱਗਾ ਕਿ ਟਰਾਲੇ ਦਾ ਇਹ ਕੈਬਿਨ ਬੇਕਾਰ ਹੋਣ ਜਾਣ ਕਾਰਨ ਸਕ੍ਰੈਪ ਵਜੋਂ ਵੇਚਿਆ ਜਾ ਰਿਹਾ ਸੀ, ਜਦੋਂ ਮੋਬਾਈਲ ਵਿੰਗ ਦੀ ਟੀਮ ਨੇ ਡਰਾਈਵਰ ਤੋਂ ਇਸ ਦੇ ਦਸਤਾਵੇਜ਼ ਆਦਿ ਮੰਗੇ ਤਾਂ ਪਤਾ ਲੱਗਾ ਕਿ ਇਹ ਟਰਾਲੇ ਦਾ ਕੈਬਿਨ ਰਾਜਸਥਾਨ ਦੇ ਹਨੂੰਮਾਨਗੜ੍ਹ ਤੋਂ ਸੰਗਰੂਰ ਨੇੜੇ ਖਿੰਨੜੀ ਨਾਮਕ ਇਲਾਕੇ ਵਿਚ ਜਾ ਰਿਹਾ ਸੀ, ਜਿਸ ਨੂੰ ਬਠਿੰਡਾ ਵਿਚ ਹੀ ਰੋਕ ਲਿਆ ਗਿਆ। ਇਸ ’ਤੇ ਅਫਸਰ ਪੰਡਿਤ ਰਮਨ ਨੇ ਕਿਹਾ ਕਿ ਜੇਕਰ ਇਸ ਨੂੰ ਵੇਚਿਆ ਜਾ ਰਿਹਾ ਹੈ ਤਾਂ ਵੇਚਣ ਵਾਲੇ ਦਾ ਬਿੱਲ ਕਿੱਥੇ ਹੈ? ਇਸ ’ਤੇ ਵੀ ਟੈਕਸ ਹੋਣਾ ਚਾਹੀਦਾ ਹੈ! ਆਖਿਰਕਾਰ, ਟੈਕਸ ਬਚਾਉਣ ਵਾਲਿਆਂ ਨੇ ਅਫਸਰ ਦੀ ਦਲੀਲ ਨੂੰ ਮੰਨ ਲਿਆ ਅਤੇ ਇਸ ਕਥਿਤ ‘ਘੋੜੇ ਦੇ ਮੂੰਹ’ ’ਤੇ ਜੁਰਮਾਨਾ ਭਰਨਾ ਪਿਆ।
ਇਹ ਵੀ ਪੜ੍ਹੋ- ਤਰਨਤਾਰਨ 'ਚ ਵੱਡੀ ਵਾਰਦਾਤ, ਮੈਚ ਵੇਖ ਰਹੇ ਨੌਜਵਾਨ ’ਤੇ ਚਲੀਆਂ ਤਾਬੜਤੋੜ ਗੋਲੀਆਂ
ਦੱਸਣਾ ਜ਼ਰੂਰੀ ਹੈ ਕਿ ਅਧਿਕਾਰੀ ਪੰਡਿਤ ਰਮਨ ਸ਼ਰਮਾ ਨੇ ਰਾਜਸਥਾਨ ਤੋਂ ਆਉਣ ਵਾਲੇ ਬ੍ਰੇਨ ਰਾਈਸ ਦ ਛਿਲਕੇ ਨੂੰ ਟਰੇਸ ਕਰ ਕੇ ਇਸ ਨੂੰ ਟੈਕਸ ਦੀ ਸ਼੍ਰੇਣੀ ਵਿਚ ਲਿਆਂਦਾ ਸੀ, ਜਦਕਿ ਪਹਿਲਾਂ ਉਥੋਂ ਲਿਆਉਣ ਵਾਲੇ ਇਸ ਨੂੰ ਚੌਲਾਂ ਦਾ ਛਿਲਕਾ , ਜਿਸ ਨੂੰ ਸਾੜਨ ਦੇ ਕੰਮ ਲਿਆਂਦਾ ਜਾਂਦਾ ਹੈ, ਦਾ ਨਾਂ ਦੇ ਕੇ ਟੈਕਸ ਨੂੰ ਚੂਨਾ ਲਗਾਉਂਦੇ ਸੀ। ਮੋਬਾਈਲ ਵਿੰਗ ਨੇ ਜਾਂਚ ਵਿਚ ਪਤਾ ਲਗਾਇਆ ਸੀ ਕਿ ਬ੍ਰਾਇਨ ਚੌਲਾਂ ਦੇ ਛਿਲਕੇ ਤੋਂ ਮਹਿੰਗਾ ਖਾਦ ਤੇਲ ਨਿਕਲਦਾ ਹੈ।
ਇਹ ਵੀ ਪੜ੍ਹੋ- ਸਹੇਲੀ ਦੇ ਨਾਜਾਇਜ਼ ਸਬੰਧਾਂ ਦੇ ਚੱਕਰ 'ਚ ਖੁਦ ਫਸ ਗਈ ਨਾਬਾਲਗ ਕੁੜੀ, ਹੋਇਆ ਉਹ ਜੋ ਸੋਚਿਆ ਵੀ ਨਾ ਸੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8