ਰੱਖੜੀ ਬੰਨ੍ਹ ਕੇ ਵਾਪਸ ਜਾ ਰਹੇ ਮੋਟਰਸਾਈਕਲ ਸਵਾਰ ਜੋੜੇ ਨੂੰ ਗੱਡੀ ਨੇ ਮਾਰੀ ਸਾਈਡ, ਪਤੀ ਦੀ ਹੋਈ ਮੌਤ

Thursday, Aug 31, 2023 - 02:46 PM (IST)

ਰੱਖੜੀ ਬੰਨ੍ਹ ਕੇ ਵਾਪਸ ਜਾ ਰਹੇ ਮੋਟਰਸਾਈਕਲ ਸਵਾਰ ਜੋੜੇ ਨੂੰ ਗੱਡੀ ਨੇ ਮਾਰੀ ਸਾਈਡ, ਪਤੀ ਦੀ ਹੋਈ ਮੌਤ

ਬਟਾਲਾ (ਸਾਹਿਲ)- ਸਥਾਨਕ ਦੇਰ ਸ਼ਾਮ ਕਾਦੀਆਂ ਰੋਡ ’ਤੇ ਇਕ ਤੇਜ਼ ਰਫ਼ਤਾਰ ਗੱਡੀ ਦੀ ਸਾਈਡ ਵੱਜਣ ਨਾਲ ਪਤੀ ਦੀ ਮੌਤ ਅਤੇ ਪਤਨੀ ਦੇ ਗੰਭੀਰ ਜ਼ਖ਼ਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਲਖਵਿੰਦਰ ਸਿੰਘ ਵਾਸੀ ਪਿੰਡ ਚਾਹਲ ਕਲਾਂ ਅਤੇ ਉਸਦੀ ਪਤਨੀ ਰਣਜੀਤ ਕੌਰ ਮੋਟਰਸਾਈਕਲ ’ਤੇ ਸਵਾਰ ਹੋ ਕੇ ਬਟਾਲਾ ਵਿਖੇ ਰੱਖੜੀ ਬੰਨ੍ਹਣ ਲਈ ਆਈ ਸੀ। ਜਦੋਂ ਇਹ ਦੋਵੇਂ ਪਤੀ-ਪਤਨੀ ਵਾਪਸ ਜਾ ਰਹੇ ਸਨ ਤਾਂ ਕਾਦੀਆਂ ਰੋਡ ’ਤੇ ਸਥਿਤ ਪੁਰਾਣਾ ਪਿੰਡ ਨੇੜੇ ਪਹੁੰਚੇ ਤਾਂ ਇਕ ਤੇਜ਼ ਰਫ਼ਤਾਰ ਗੱਡੀ ਨੇ ਇਨ੍ਹਾਂ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਜਿਸ ਦੇ ਸਿੱਟੇ ਵਜੋਂ ਮੋਟਰਸਾਈਕਲ ਬੇਕਾਬੂ ਹੁੰਦਾ ਹੋਇਆ ਦਰੱਖਤ ਨਾਲ ਜਾ ਟਕਰਾਇਆ ਅਤੇ ਸਿੱਟੇ ਵਜੋਂ ਦੋਵੇਂ ਪਤੀ ਪਤਨੀ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ 108 ਅੇਂਬੂਲੇਂਸ ਦੇ ਮੁਲਾਜ਼ਮਾਂ ਈ. ਐੱਮ. ਟੀ. ਵਿਸ਼ਾਲ ਗਿੱਲ ਅਤੇ ਪਾਇਲਟ ਗੋਬਿੰਦ ਸਿੰਘ ਨੇ ਤੁਰੰਤ ਇਲਾਜ ਲਈ ਬਟਾਲਾ ਦੇ ਸਿਵਲ ਹਸਪਤਾਲ ਵਿਖੇ ਪਹੁੰਚਾਇਆ, ਜਿਥੇ ਡਾਕਟਰਾਂ ਨੇ ਲਖਵਿੰਦਰ ਸਿੰਘ ਨੂੰ ਮ੍ਰਿਤਕ ਕਰਾਰ ਦੇ ਦਿੱਤਾ।

ਇਹ ਵੀ ਪੜ੍ਹੋ- 17 ਸਾਲ ਮਗਰੋਂ ਆਈਆਂ ਖ਼ੁਸ਼ੀਆਂ, 2 ਧੀਆਂ ਤੇ ਪੁੱਤ ਨੇ ਇਕੱਠਿਆਂ ਲਿਆ ਜਨਮ, ਮਾਂ ਨੇ ਕੀਤਾ ਰੱਬ ਦਾ ਸ਼ੁਕਰਾਨਾ

ਜਦ ਕਿ ਗੰਭੀਰ ਜ਼ਖਮੀ ਪਤਨੀ ਰਣਜੀਤ ਕੌਰ ਦੀ ਹਾਲਤ ਨਾਜ਼ੁਕ ਹੁੰਦੀ ਦੇਖ ਉਸ ਨੂੰ ਅੰਮ੍ਰਿਤਸਰ ਲਈ ਰੈਫ਼ਰ ਕਰ ਦਿੱਤਾ। ਓਧਰ ਇਹ ਵੀ ਪਤਾ ਲੱਗਾ ਹੈ ਕਿ ਸਬੰਧਤ ਥਾਣੇ ਦੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਹਾਦਸਾਗ੍ਰਸਤ ਵਾਹਨ ਨੂੰ ਕਬਜ਼ੇ ਵਿਚ ਲੈ ਕੇ ਆਪਣੀ ਬਣਦੀ ਕਾਨੂੰਨੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਬਟਾਲਾ 'ਚ ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਹੋਇਆ ਝਗੜਾ, ਇਕ ਦੇ ਲੱਗੀ ਗੋਲ਼ੀ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News