ਬਜ਼ੁਰਗਾਂ ਲਈ ਘਾਤਕ ਸਾਬਤ ਹੋ ਰਿਹੈ ਕੋਰੋਨਾ, 24 ਘੰਟਿਆਂ ’ਚ 4 ਨਵੇਂ ਪਾਜ਼ੇਟਿਵ, 65 ਸਾਲਾ ਔਰਤ ਦੀ ਮੌਤ

05/12/2023 3:02:20 PM

ਅੰਮ੍ਰਿਤਸਰ (ਦਲਜੀਤ)- ਅੰਮ੍ਰਿਤਸਰ ਵਿਚ ਕੋਰੋਨਾ ਵਾਇਰਸ ਘਾਤਕ ਸਾਬਤ ਹੋ ਰਿਹਾ ਹੈ। ਸਿਹਤ ਵਿਭਾਗ ਵੱਲੋਂ ਪਿਛਲੇ 24 ਘੰਟਿਆਂ ਦੌਰਾਨ ਕੀਤੇ ਗਏ 564 ਟੈਸਟਾਂ ਵਿਚੋਂ 4 ਕੇਸ ਪਾਜ਼ੇਟਿਵ ਆਏ ਹਨ, ਉਥੇ ਹੀ ਅਜਨਾਲਾ ਦੀ 65 ਸਾਲਾ ਬਜ਼ੁਰਗ ਔਰਤ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ। ਕੋਰੋਨਾ ਮਹਾਮਾਰੀ ਕਾਰਨ ਹੁਣ ਤੱਕ 1849 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਸਿਹਤ ਵਿਭਾਗ ਨੇ ਲੋਕਾਂ ਨੂੰ ਖੰਘ, ਜ਼ੁਕਾਮ ਅਤੇ ਬੁਖ਼ਾਰ ਦੇ ਤੁਰੰਤ ਟੈਸਟ ਕਰਵਾਉਣ ਦੀ ਅਪੀਲ ਕੀਤੀ ਹੈ। ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਡਿਊਟੀ ਦੌਰਾਨ ਮਾਸਕ ਪਹਿਨਣ ਦੇ ਨਿਰਦੇਸ਼ ਜਾਰੀ ਕੀਤੇ ਹਨ।

ਜਾਣਕਾਰੀ ਅਨੁਸਾਰ ਜ਼ਿਲ੍ਹੇ ਵਿਚ ਕੋਰੋਨਾ ਦੇ ਕੇਸਾਂ ਵਿਚ ਗਿਰਾਵਟ ਆਉਣ ਤੋਂ ਬਾਅਦ ਮੁੜ ਪੈਰ ਪਸਾਰ ਲਏ ਹਨ। ਜ਼ਿਲ੍ਹੇ ਵਿਚ ਜਿੱਥੇ ਇਸ ਬੀਮਾਰੀ ਤੋਂ ਮਰੀਜ਼ ਠੀਕ ਹੋ ਰਹੇ ਹਨ, ਉਥੇ ਹੀ ਪਿਛਲੇ 10 ਦਿਨਾਂ ਵਿਚ 2 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਦੋਵੇਂ ਮਰੀਜ਼ ਬਜ਼ੁਰਗ ਹਨ। ਵਾਇਰਸ ਕਾਰਨ ਪੈਦਾ ਹੋਏ ਹਲਾਤ ਨੇ ਸਾਬਤ ਕਰ ਦਿੱਤਾ ਹੈ ਕਿ ਦੁਬਾਰਾ ਕੋਰੋਨਾ ਫਿਰ ਤੋਂ ਪੈਰ ਪਸਾਰ ਰਿਹਾ ਹੈ ਅਤੇ ਇਹ ਬਜ਼ੁਰਗਾਂ ਲਈ ਘਾਤਕ ਹੈ। ਇਸ ਸਮੇਂ ਸਿਹਤ ਵਿਭਾਗ ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਜ਼ਿਲ੍ਹੇ ਵਿਚ ਐਕਟਿਵ ਕੇਸਾਂ ਦੀ ਗਿਣਤੀ 32 ਹੈ ਅਤੇ ਇੱਕ ਮਰੀਜ਼ ਹਸਪਤਾਲ 'ਚ ਹੀ ਜ਼ੇਰੇ ਇਲਾਜ ਦਾਖ਼ਲ ਹੈ।

ਇਹ ਵੀ ਪੜ੍ਹੋ- ਬਟਾਲਾ ਸਕੂਲ ਦੇ ਵਿਦਿਆਰਥੀਆਂ ਨੇ ਦੁਬਈ ’ਚ ਮਾਰੀਆਂ ਮੱਲਾਂ, ਹਾਸਲ ਕੀਤਾ ਵੱਡਾ ਮੁਕਾਮ

ਵਿਭਾਗ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੋਰੋਨਾ ਦੀ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਸਰਕਾਰੀ ਹਸਪਤਾਲਾਂ ਵਿਚ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ। ਦੂਜੇ ਪਾਸੇ ਵਿਭਾਗ ਵੱਲੋਂ ਸਰਕਾਰੀ ਦਫ਼ਤਰਾਂ ਅਤੇ ਹਸਪਤਾਲਾਂ ਵਿਚ ਮੁਲਾਜ਼ਮਾਂ ਅਤੇ ਅਧਿਕਾਰੀਆਂ ਨੂੰ ਮਾਸਕ ਪਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਵਿਭਾਗ ਵਲੋਂ ਲੋਕਾਂ ਨੂੰ ਕੋਰੋਨਾ ਟੈਸਟ ਕਰਵਾਉਣ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਵਿਭਾਗ ਵਲੋਂ ਗੁਰੂ ਨਾਨਕ ਦੇਵ ਹਸਪਤਾਲ, ਜ਼ਿਲ੍ਹਾ ਪੱਧਰੀ ਅਤੇ ਹੋਰ ਤਹਿਸੀਲ ਹਸਪਤਾਲਾਂ ਵਿਚ ਕੋਰੋਨਾ ਨਾਲ ਨਜਿੱਠਣ ਲਈ ਵਿਸ਼ੇਸ਼ ਵਾਰਡਾਂ ਬਣਾਈਆਂ ਗਈਆਂ ਹਨ। ਪਿਛਲੇ ਸਮੇਂ ਵਿਚ ਕੋਰੋਨਾ ਦੀ ਬੀਮਾਰੀ ਨੇ ਅੰਮ੍ਰਿਤਸਰੀਆਂ ਨੂੰ ਆਪਣੀ ਜਕੜ ਵਿਚ ਲੈਂਦੇ ਹੋਏ ਭਿਆਨਕ ਕਹਿਰ ਢਾਹਿਆ ਸੀ ਅਤੇ ਕਈ ਕੀਮਤੀ ਜਾਨਾਂ ਵੀ ਗਈਆਂ ਸਨ। ਹੁਣ ਸਿਹਤ ਵਿਭਾਗ ਵਲੋਂ ਹੁਣ ਵਾਇਰਸ ਤੋਂ ਬਚਣ ਲਈ ਲੋਕਾਂ ਨੂੰ ਜਾਗਰੂਕ ਕਰ ਕੇ ਸੁਚੇਤ ਰਹਿਣ ਲਈ ਕਿਹਾ ਜਾ ਰਿਹਾ ਹੈ।

ਖੰਘ, ਜ਼ੁਕਾਮ, ਬੁਖ਼ਾਰ ਤੋਂ ਇਲਾਵਾ ਸਵਾਦ ਜਾਂ ਸੁਗੰਧ ਨਾ ਆਉਣਾ ਹੈ ਮੁੱਖ ਲੱਛਣ

ਸਿਹਤ ਮਾਹਿਰਾਂ ਅਨੁਸਾਰ ਕੋਰੋਨਾ ਦੇ ਮੁੱਖ ਲੱਛਣ ਖੰਘ, ਜ਼ੁਕਾਮ ਅਤੇ ਬੁਖ਼ਾਰ ਹਨ। 10 ਦਿਨਾਂ ਤੱਕ ਲਗਾਤਾਰ ਖੰਘ ਵਰਗੇ ਅਜਿਹੇ ਹਮਲੇ ਹੋ ਸਕਦੇ ਹਨ। 24 ਘੰਟਿਆਂ ਦੇ ਅੰਦਰ ਘੱਟੋ-ਘੱਟ ਤਿੰਨ ਵਾਰ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਵਾਇਰਸ ਕਾਰਨ ਸਰੀਰ ਦਾ ਤਾਪਮਾਨ 37.8 ਡਿਗਰੀ ਸੈਲਸੀਅਸ ਤੱਕ ਵੱਧ ਸਕਦਾ ਹੈ, ਜਿਸ ਕਾਰਨ ਵਿਅਕਤੀ ਦਾ ਸਰੀਰ ਗਰਮ ਹੋ ਸਕਦਾ ਹੈ ਅਤੇ ਉਹ ਠੰਡ ਮਹਿਸੂਸ ਕਰ ਸਕਦਾ ਹੈ। ਬੁਖ਼ਾਰ ਅਤੇ ਖੰਘ ਤੋਂ ਇਲਾਵਾ ਇਹ ਵਾਇਰਸ ਇਨਫ਼ੈਕਸ਼ਨ ਦੇ ਸੰਭਾਵੀ ਤੌਰ ’ਤੇ ਮਹੱਤਵਪੂਰਨ ਲੱਛਣ ਹਨ, ਜਿਨ੍ਹਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ। ਜੇਕਰ ਕਿਸੇ ਵੀ ਚੀਜ਼ ਦਾ ਸੁਆਦ ਜਾਂ ਸੁਗੰਧ ਨਹੀਂ ਆਉਦੀ, ਜਾਂ ਫਿਰ ਤੁਹਾਨੂੰ ਆਮ ਨਾਲੋਂ ਵੱਖਰਾ ਲੱਗੇਗਾ। ਉਨ੍ਹਾਂ ਕਿਹਾ ਕਿ ਇਕ ਰਿਪੋਰਟ ਅਨੁਸਾਰ 85 ਫ਼ੀਸਦੀ ਕੋਰੋਨਾ ਦੇ ਮਰੀਜ਼ਾਂ ਵਿਚ ਘੱਟੋ-ਘੱਟ ਇੱਕ ਲੱਛਣ ਦੇਖਿਆ ਜਾਂਦਾ ਹੈ।ਜੋ ਕੋਵਿਡ ਲੱਛਣ ਅਧਿਐਨ ਅਤੇ ਓ. ਐੱਨ. ਐੱਸ ਦੁਆਰਾ ਇਕ ਤਾਜ਼ਾ ਸਰਵੇਖਣ ਅਨੁਸਾਰ, ਨਵੇਂ ਵਾਇਰਸ ਨਾਲ ਸੰਕਰਮਿਤ ਲੋਕਾਂ ਵਿੱਚ ਖੰਘ, ਗਲੇ ਵਿੱਚ ਖ਼ਰਾਸ਼ ਜਾਂ ਵਗਦਾ ਨੱਕ ਵਰਗੇ ਲੱਛਣ ਹੋਣ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ। ਜੇਕਰ ਕਿਸੇ ਵਿਅਕਤੀ ਨੂੰ ਲੱਗਦਾ ਹੈ ਕਿ ਉਸ ਨੂੰ ਕੋਵਿਡ ਹੋਣ ਦੇ ਲੱਛਣ ਹਨ ਉਸ ਨੂੰ ਤੁਰੰਤ ਆਪਣੀ ਜਾਂਚ ਕਰਵਾਉਣੀ ਚਾਹੀਦੀ ਹੈ।

ਇਹ ਵੀ ਪੜ੍ਹੋ- ਸ੍ਰੀ ਦਰਬਾਰ ਸਾਹਿਬ ਨੇੜੇ ਧਮਾਕੇ ਕਰਨ ਵਾਲੇ ਮੁਲਜ਼ਮਾਂ ਨੂੰ ਲੈ ਕੇ ਸਾਹਮਣੇ ਆਈ ਹੈਰਾਨੀਜਨਕ ਗੱਲ

ਬੱਚਿਆਂ ਅਤੇ ਬਜ਼ੁਰਗਾਂ ਦਾ ਰੱਖੋ ਖ਼ਾਸ ਧਿਆਨ

ਛਾਤੀ ਰੋਗ ਦੇ ਮਾਹਿਰ ਨੇ ਦੱਸਿਆ ਕਿ ਲੰਮੇ ਸਮੇਂ ਤੋਂ ਖੰਘ ਅਤੇ ਜ਼ੁਕਾਮ ਬੁਖ਼ਾਰ ਹੋਣ ’ਤੇ ਤੁਰੰਤ ਆਪਣਾ ਕੋਰੋਨਾ ਟੈਸਟ ਕਰਵਾਉਣਾ ਚਾਹੀਦਾ ਹੈ, ਕਿਉਂਕਿ ਕਈ ਲੋਕ ਲੱਛਣ ਦਿਖਾਈ ਦੇਣ ’ਤੇ ਨਾ ਤਾਂ ਦਵਾਈ ਲੈਂਦੇ ਹਨ ਅਤੇ ਨਾ ਹੀ ਆਪਣਾ ਟੈਸਟ ਕਰਵਾਉਂਦੇ ਹਨ, ਜਿਸ ਕਾਰਨ ਇਹ ਬੀਮਾਰੀ ਅਕਸਰ ਉਨ੍ਹਾਂ ਦਾ ਨੁਕਸਾਨ ਕਰ ਦਿੰਦੀ ਹੈ।

ਇਸ ਬੀਮਾਰੀ ਦੇ ਵਧੇਰੇ ਲੱਛਣ ਬੱਚਿਆਂ ਅਤੇ ਬਜ਼ੁਰਗਾਂ ਵਿੱਚ ਪਾਏ ਜਾਂਦੇ ਹਨ ਅਤੇ ਬਜ਼ੁਰਗਾਂ ਵਿੱਚ ਰੋਗ ਪ੍ਰਤੀਰੋਧਕ ਸ਼ਕਤੀ ਦੀ ਕਮੀ ਹੋਣ ਕਾਰਨ ਉਹ ਇਸ ਜਾਨਲੇਵਾ ਬਿਮਾਰੀ ਦਾ ਸ਼ਿਕਾਰ ਹੋ ਜਾਂਦੇ ਹਨ। ਬਜ਼ੁਰਗਾਂ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ ਅਤੇ ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਜੇਕਰ ਘਰ ਵਿੱਚ ਕਿਸੇ ਨੂੰ ਖਾਂਸੀ, ਜ਼ੁਕਾਮ ਅਤੇ ਬੁਖ਼ਾਰ ਹੈ ਤਾਂ ਉਹ ਮਾਸਕ ਪਾ ਕੇ ਆਪਣੇ ਆਪ ਨੂੰ ਬੱਚਿਆਂ ਅਤੇ ਬਜ਼ੁਰਗਾਂ ਤੋਂ ਕੁਝ ਸਮੇਂ ਲਈ ਕੁਆਰੰਟੀਨ ਕਰੇ।

ਇਹ ਵੀ ਪੜ੍ਹੋ-  ਅੰਮ੍ਰਿਤਸਰ ਧਮਾਕੇ ਮਾਮਲੇ 'ਚ ਸ਼ਾਮਲ ਮੁਲਜ਼ਮ ਅਮਰੀਕ ਤੋਂ ਪਰਿਵਾਰ ਖ਼ਫ਼ਾ, ਦੁਖੀ ਹੋ ਕਹੀਆਂ ਇਹ ਗੱਲਾਂ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


Shivani Bassan

Content Editor

Related News