ਤਰਨਤਾਰਨ ਦੀ ਕੇਂਦਰੀ ਜੇਲ੍ਹ ’ਚੋਂ 9 ਮੋਬਾਇਲ, 5 ਸਿਮ ਤੇ ਹੋਰ ਸਾਮਾਨ ਬਰਾਮਦ
Thursday, Aug 17, 2023 - 01:04 PM (IST)

ਤਰਨਤਾਰਨ (ਰਮਨ)- ਕਰੋੜਾਂ ਰੁਪਏ ਦੀ ਲਾਗਤ ਸਮੇਤ ਨਵੀਂ ਤਕਨੀਕ ਨਾਲ ਤਿਆਰ ਕੀਤੀ ਗਈ ਕੇਂਦਰੀ ਜੇਲ੍ਹ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਮੋਬਾਇਲ ਫੋਨ, ਨਸ਼ੀਲੇ ਪਦਾਰਥ ਅਤੇ ਤੇਜ਼ਧਾਰ ਹਥਿਆਰ ਬਰਾਮਦ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਜੋ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਤਲਾਸ਼ੀ ਅਭਿਆਨ ਦੌਰਾਨ ਜੇਲ੍ਹ ਪ੍ਰਸ਼ਾਸਨ ਵਲੋਂ ਇਕ ਵਾਰ ਫਿਰ ਜੇਲ੍ਹ ਅੰਦਰੋਂ 9 ਮੋਬਾਇਲ ਫੋਨ, 5 ਸਿਮ, 2 ਚਾਰਜਰ, 1 ਹੈੱਡ ਫੋਨ, 1 ਸਪਰਿੰਗ ਬਰਾਮਦ ਕਰਨ ਦੇ ਜੁਰਮ ਹੇਠ ਥਾਣਾ ਸ੍ਰੀ ਗੋਇੰਦਵਾਲ ਸਾਹਿਬ ਦੀ ਪੁਲਸ ਨੇ ਇਕ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਹੜ੍ਹ ਦੀ ਤਬਾਹੀ, ਬੁਝੇ 2 ਘਰਾਂ ਦੇ ਚਿਰਾਗ਼, ਮਾਸੂਮਾਂ ਦੀਆਂ ਤਸਵੀਰਾਂ ਵੇਖ ਨਮ ਹੋ ਜਾਣਗੀਆਂ ਅੱਖਾਂ
ਜਾਣਕਾਰੀ ਅਨੁਸਾਰ ਕੇਂਦਰੀ ਜੇਲ੍ਹ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਜੇਲ੍ਹ ਪ੍ਰਸ਼ਾਸਨ ਵਲੋਂ ਜੇਲ੍ਹ ਅੰਦਰ ਆਏ ਦਿਨ ਤਲਾਸ਼ੀ ਅਭਿਆਨ ਸਬੰਧੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਕੇਂਦਰੀ ਜੇਲ੍ਹ ਸ੍ਰੀ ਗੋਇੰਦਵਾਲ ਸਾਹਿਬ ਦੇ ਸਹਾਇਕ ਸੁਪਰਡੈਂਟ ਕਰਨੈਲ ਸਿੰਘ ਵਲੋਂ ਚਲਾਏ ਗਏ ਤਲਾਸ਼ੀ ਅਭਿਆਨ ਦੌਰਾਨ 9 ਮੋਬਾਇਲ ਫੋਨ, 5 ਸਿਮ, 2 ਚਾਰਜਰ, 1 ਹੈੱਡ ਫੋਨ, 1 ਸਪਰਿੰਗ ਬਰਾਮਦ ਕੀਤੇ ਗਏ।
ਇਹ ਵੀ ਪੜ੍ਹੋ- 40 ਲੱਖ ਦਾ ਪੀਤਾ ਚਿੱਟਾ! ਨਸ਼ੇ ਦੀ ਲੱਤ ਲਈ ਹੱਥ ਅੱਡਣੇ ਪਏ ਤਾਂ ਆਈ ਸੋਝੀ, ਹੁਣ ਲੋਕਾਂ ਲਈ ਬਣਿਆ ਮਿਸਾਲ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸ੍ਰੀ ਗੋਇੰਦਵਾਲ ਸਾਹਿਬ ਦੇ ਮੁਖੀ ਸੁਖਬੀਰ ਸਿੰਘ ਨੇ ਦੱਸਿਆ ਕਿ ਪੁਲਸ ਵਲੋਂ ਇਸ ਮਾਮਲੇ ਵਿਚ ਹਵਾਲਾਤੀ ਸਾਗਰ ਨਿਊਟਨ ਪੁੱਤਰ ਜਮੇਸ਼ਪਾਲ ਵਾਸੀ ਜ਼ੀਰਕਪੁਰ ਅਤੇ ਇਕ ਅਣਪਛਾਤੇ ਖ਼ਿਲਾਫ਼ ਮਾਮਲਾ ਦਰਜ ਕਰ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਦੋਸਤੀ ਦੀ ਮਿਸਾਲ, ਦੋਸਤ ਦਾ ਵੱਢਿਆ ਗਿਆ ਸੀ ਹੱਥ, ਹੁਣ ਆਪਣਾ ਹੱਥ ਵੱਢ ਕੇ ਲਗਵਾਏਗਾ ਯਾਰ ਦੇ ਗੁੱਟ ਨੂੰ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8