8 ਡੱਬੇ ਲਾਹਣ ਬਰਾਮਦ

12/16/2018 1:01:43 AM

 ਬਟਾਲਾ,   (ਬੇਰੀ)-  ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਅੱਜ ਐਕਸਾਈਜ਼ ਵਿਭਾਗ ਤੇ ਸੀ.ਆਈ.ਏ. ਸਟਾਫ ਬਟਾਲਾ ਦੇ ਪੁਲਸ ਮੁਲਾਜ਼ਮਾਂ ਵੱਲੋਂ ਸਾਂਝੇ ਤੌਰ ’ਤੇ ਵੱਖ-ਵੱਖ ਪਿੰਡਾਂ ’ਚ ਛਾਪੇਮਾਰੀ ਕੀਤੀ ਗਈ। 
ਇਸ ਸਬੰਧੀ ਐਕਸਾਈਜ਼ ਵਿਭਾਗ ਸਰਕਲ ਬਟਾਲਾ ਦੇ ਇੰਸਪੈਕਟਰ  ਰਮਨ ਸ਼ਰਮਾ ਨੇ ਦੱਸਿਆ ਕਿ ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲਿਆਂ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਵੱਖ-ਵੱਖ ਪਿੰਡਾਂ ਸੁਨਈਆ ਤੇ ਖਤੀਬ ’ਚ ਐਕਸਾਈਜ਼ ਟੀਮ ਤੇ ਸੀ.ਆਈ.ਏ. ਸਟਾਫ ਦੇ ਮੁਲਾਜ਼ਮਾਂ  ਵੱਲੋਂ ਛਾਪੇਮਾਰੀ ਕਰਨ  ਦੌਰਾਨ ਉਥੇ ਨੈਸ਼ਨਲ ਹਾਈਵੇ  ’ਤੇ ਬਣੇ ਨਿਕਾਸੀ ਨਾਲੇ ’ਚੋਂ 8 ਡੱਬੇ ਲਾਹਣ ਬਰਾਮਦ ਕੀਤੀ ਗਈ, ਜਿਸ ਨੂੰ ਮੌਕੇ ’ਤੇ ਨਸ਼ਟ ਕਰਵਾ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਅਜਿਹੀ ਛਾਪੇਮਾਰੀ ਭਵਿੱਖ ’ਚ ਵੀ ਜਾਰੀ ਰਹੇਗੀ ਤਾਂ ਜੋ ਕੱਚੀ ਸ਼ਰਾਬ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਜਾਨੀ ਮਾਲੀ ਨੁਕਸਾਨ ਨਾ ਹੋਵੇ। ਇਸ ਛਾਪੇਮਾਰੀ ਟੀਮ ’ਚ ਰਣਜੋਧ ਸਿੰਘ, ਸੰਤੋਖ ਸਿੰਘ, ਜਗਤਾਰ ਸਿੰਘ, ਮੈਡਮ ਕਸ਼ਮੀਰ ਕੌਰ ਤੇ ਬਲਜਿੰਦਰ ਕੌਰ ਆਦਿ ਹੌਲਦਾਰ ਸ਼ਾਮਲ ਸਨ।


Related News