ਚੰਡੀਗੜ੍ਹ ਆਉਣ ਵਾਲੇ ਵਾਹਨ ਚਾਲਕਾਂ ਲਈ ਵੱਡੀ ਮੁਸੀਬਤ! ਕੱਟੇਗਾ 10 ਹਜ਼ਾਰ ਦਾ ਚਲਾਨ ਤੇ ਮਗਰੋਂ...

Saturday, Jun 14, 2025 - 04:10 PM (IST)

ਚੰਡੀਗੜ੍ਹ ਆਉਣ ਵਾਲੇ ਵਾਹਨ ਚਾਲਕਾਂ ਲਈ ਵੱਡੀ ਮੁਸੀਬਤ! ਕੱਟੇਗਾ 10 ਹਜ਼ਾਰ ਦਾ ਚਲਾਨ ਤੇ ਮਗਰੋਂ...

ਚੰਡੀਗੜ੍ਹ (ਸੁਸ਼ੀਲ ਰਾਜ) : ਇੰਨੀ ਗਰਮੀ 'ਚ ਕੋਈ ਵੀ ਪੁਲਸ ਮੁਲਾਜ਼ਮ ਸੜਕ 'ਤੇ ਖੜ੍ਹਾ ਹੋਣਾ ਪਸੰਦ ਨਹੀਂ ਕਰਦਾ ਹੈ, ਪਰ ਕਈ ਜਵਾਨ ਮੋਟੀ ਰਕਮ ਦੇ ਕੇ ਆਪਣੀ ਬਦਲ ਕਰਵਾ ਕੇ ਟ੍ਰੈਫਿਕ ਵਿੰਗ 'ਚ ਆ ਰਹੇ ਹਨ। ਇਸ ਤੋਂ ਸਾਫ਼ ਹੈ ਕਿ ਟ੍ਰੈਫਿਕ ਵਿੰਗ 'ਚ ਮੋਟੀ ਕਮਾਈ ਹੈ। ਮਨਚਾਹੀ ਬਦਲੀ ਕਰਵਾਉਣ ਵਾਲੇ ਪੁਲਸ ਮੁਲਾਜ਼ਮ ਅਫ਼ਸਰ ਦੇ ਦਫ਼ਤਰ 'ਚ ਬੈਠੇ ਵਿਅਕਤੀ ਨੂੰ ਮਿਲ ਕੇ ਆਉਂਦੇ ਹਨ। ਮੀਟਿੰਗ ਦੇ ਹਫ਼ਤੇ ਬਾਅਦ ਲਿਸਟ 'ਚ ਪੁਲਸ ਜਵਾਨਾਂ ਦਾ ਨਾਂ ਆ ਰਿਹਾ ਹੈ।

ਇਹ ਵੀ ਪੜ੍ਹੋ : ਅੱਗ ਵਰ੍ਹਾਊ ਗਰਮੀ ਵਿਚਾਲੇ ਵੱਡੇ ਖ਼ਤਰੇ 'ਚ ਪੰਜਾਬ ਦੇ ਲੋਕ! ਸਿਹਤ ਮੰਤਰੀ ਨੇ ਜਾਰੀ ਕੀਤੀ ਚਿਤਾਵਨੀ
ਹੋਵੇਗਾ 10 ਹਜ਼ਾਰ ਦਾ ਚਲਾਨ
ਜ਼ੀਰਕਪੁਰ ਤੋਂ ਆਉਂਦਿਆਂ ਹੀ ਪੋਲਟਰੀ ਫਾਰਮ ਲਾਈਟ ਪੁਆਇੰਟ 'ਤੇ ਪੁਲਸ ਜਵਾਨਾਂ ਨੇ ਬਾਹਰੀ ਸੂਬਿਆਂ ਦੇ ਨੰਬਰ ਵਾਲੀਆਂ ਗੱਡੀਆਂ ਰੋਕ ਕੇ ਕਾਫ਼ੀ ਦੇਰ ਤੱਕ ਖੜ੍ਹੇ ਕਰਕੇ ਰੱਖਿਆ। ਇਸ ਤੋਂ ਇਲਾਵਾ ਫਰਨੀਚਰ ਮਾਰਕਿਟ ਚੌਂਕ 'ਤੇ ਵੀ ਮੋਹਾਲੀ ਵਲੋਂ ਆਉਣ ਵਾਲੇ ਵਾਹਨਾਂ ਨੂੰ ਬਿਨਾਂ ਵਾਇਲੇਸ਼ਨ ਰੋਕਿਆ ਗਿਆ। ਗੱਡੀ ਦੇ ਟਾਇਰ ਬਾਹਰ ਹਨ, ਬੋਨਟ 'ਤੇ ਟੇਪ ਲੱਗੀ ਹੋਈ ਹੈ। ਅਜਿਹੇ-ਅਜਿਹੇ ਟ੍ਰੈਫਿਕ ਨਿਯਮ ਦੱਸ ਕੇ ਗੱਡੀਆਂ ਨੂੰ ਰੋਕ ਕੇ 10-10 ਹਜ਼ਾਰ ਰੁਪਏ ਚਲਾਨ ਕਰਨ ਦੀ ਗੱਲ ਕਹੀ ਜਾਂਦੀ ਹੈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵਲੋਂ ਇਨ੍ਹਾਂ 11 ਕੀਟਨਾਸ਼ਕਾਂ 'ਤੇ ਪੂਰਨ ਪਾਬੰਦੀ, ਪੂਰੀ LIST ਆ ਗਈ ਸਾਹਮਣੇ

ਇਸ ਤੋਂ ਬਾਅਦ ਪੁਲਸ ਮੁਲਾਜ਼ਮ ਖੇਡ ਖੇਡਣਾ ਸ਼ੁਰੂ ਕਰ ਦਿੰਦੇ ਹਨ। 10-10 ਹਜ਼ਾਰ ਦੇ ਚਲਾਨ ਦੀ ਗੱਲ ਕਹਿ ਕੇ ਪੁਲਸ ਮੁਲਾਜ਼ਮ ਅਖ਼ੀਰ 'ਚ ਸੈਟਿੰਗ ਕਰਕੇ ਬਾਹਰੀ ਨੰਬਰ ਵਾਲੀਆਂ ਗੱਡੀਆਂ ਨੂੰ ਛੱਡ ਰਹੇ ਹਨ। ਉੱਥੇ ਹੀ ਹੁਣੇ ਭਰਤੀ ਹੋ ਕੇ ਆਏ ਜਵਾਨ ਭ੍ਰਿਸ਼ਟਾਚਾਰ ਕਰਨ ਤੋਂ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਸਾਫ਼ ਮਨ੍ਹਾਂ ਕਰ ਰਹੇ ਹਨ ਕਿਉਂਕਿ ਉਨ੍ਹਾਂ ਦੀ ਨੌਕਰੀ ਨੂੰ ਅਜੇ ਇਕ ਸਾਲ ਵੀ ਨਹੀਂ ਹੋਇਆ। ਪੰਜਾਬ, ਹਰਿਆਣਾ ਅਤੇ ਹਿਮਾਚਲ ਨੰਬਰ ਵਾਲੇ ਵਾਹਨ ਚਾਲਕਾਂ 'ਚ ਚੰਡੀਗੜ੍ਹ ਟ੍ਰੈਫਿਕ ਪੁਲਸ ਦਾ ਖ਼ੌਫ਼ ਬਣਿਆ ਹੋਇਆ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
 


 


author

Babita

Content Editor

Related News