ਪੰਜਾਬ ਸਰਕਾਰ ਦਾ ਵੱਡਾ ਉਪਰਾਲਾ, ਦਰਜਨਾਂ ਪਿੰਡਾਂ ਦੇ ਲੋਕਾਂ ਨੂੰ ਮਿਲੇਗੀ ਵੱਡੀ ਸਹੂਲਤ

Friday, Jun 13, 2025 - 11:42 AM (IST)

ਪੰਜਾਬ ਸਰਕਾਰ ਦਾ ਵੱਡਾ ਉਪਰਾਲਾ, ਦਰਜਨਾਂ ਪਿੰਡਾਂ ਦੇ ਲੋਕਾਂ ਨੂੰ ਮਿਲੇਗੀ ਵੱਡੀ ਸਹੂਲਤ

ਚੌਂਕ ਮਹਿਤਾ (ਕੈਪਟਨ)- ਹਲਕਾ ਜੰਡਿਆਲਾ ਗੁਰੂ ਦੇ ਪੇਂਡੂ ਖੇਤਰ ਵਿਚ ਮਹਿਤਾ ਤੋਂ ਅੰਮ੍ਰਿਤਸਰ ਰੂਟ 'ਤੇ ਮੁੜ ਬੱਸ ਸੇਵਾ ਸ਼ੁਰੂ ਹੋਣ ਨਾਲ ਆਵਾਜਾਈ ਵਿਚ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ।  ਇਥੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ:ਟੀ:ਓ ਨੇ ਹਰੀ ਝੰਡੀ ਵਿਖਾ ਕੇ ਮਹਿਤਾ ਤੋਂ ਅੰਮ੍ਰਿਤਸਰ ਰੂਟ ਦੀ ਬੱਸ ਸੇਵਾ ਨੂੰ ਸ਼ੁਰੂ ਕੀਤਾ। 

ਇਹ ਵੀ ਪੜ੍ਹੋ-ਪੰਜਾਬੀਓ ਪਹਿਲਾਂ ਹੀ ਕਰ ਲਓ ਤਿਆਰੀ, 2 ਦਿਨ ਬਿਜਲੀ ਸਪਲਾਈ ਰਹੇਗੀ ਬੰਦ

ਇਸ ਦੌਰਾਨ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਦੱਸਿਆ ਕਿ ਬੱਸ ਸੇਵਾ ਡਰਾਈਵਰਾਂ ਦੀ ਘਾਟ ਕਰਕੇ ਪਿਛਲੇ ਲੰਬੇ ਸਮੇਂ ਤੋਂ ਬੰਦ ਸੀ, ਜੋ ਸਰਕਾਰ ਵੱਲੋਂ ਨਵੀਂ ਭਰਤੀ ਕਰਨ ਨਾਲ ਮੁੜ ਇਸ ਪਬਲਿਕ ਟਰਾਂਸਪੋਰਟ ਨੂੰ ਸ਼ੁਰੂ ਕੀਤਾ ਹੈ ਜਿਸ ਨਾਲ ਲੋਕਾਂ ਨੂੰ ਕਾਫੀ ਸਹੂਲਤ ਮਿਲੇਗੀ। ਉਨ੍ਹਾਂ ਦੱਸਿਆ ਕਿ ਇਸ ਬੱਸ ਸੇਵਾ ਦੇ ਚਾਲੂ ਹੋਣ ਨਾਲ ਦਬੁਰਜੀ, ਮਾਨਾਂਵਾਲਾ, ਜੰਡਿਆਲਾ, ਮੱਲੀਆਂ, ਟਾਂਗਰਾ, ਚੌਹਾਨ, ਖਿਲਚੀਆਂ , ਬਾਣੀਆਂ, ਧੂਲਕਾ, ਬੇਰੀ ਡੇਹਰੀਵਾਲ, ਕਾਲੇਕੇ, ਜਸਪਾਲ, ਸਿੰਘਪੁਰਾ, ਕੋਟ ਹਯਾਤ, ਸੈਦਪੁਰ, ਮਹਿਸਮਪੁਰ, ਜਲਾਲਉਸਮਾਂ, ਨਾਥ ਦੀ ਖੂਹੀ, ਉਦੋਨੰਗਲ ਦੇ ਵਸਨੀਕਾਂ, ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਨੂੰ ਕਾਫੀ ਸਹੂਲਤ ਮਿਲੇਗੀ।

ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਬਣਿਆ ਕਰਫਿਊ ਵਰਗਾ ਮਾਹੌਲ, ਸੁੰਨੀਆਂ ਪਈਆਂ ਸੜਕਾਂ ਤੇ ਬਾਜ਼ਾਰ

ਇਹ ਬੱਸ ਮਹਿਤਾ ਤੋਂ ਰੋਜ਼ਾਨਾ ਸਵੇਰੇ 6:30 ਵਜੇ ਚੱਲ ਕੇ ਸਵੇਰੇ 8:30 ਵਜੇ ਤੱਕ ਅੰਮ੍ਰਿਤਸਰ ਪੁੱਜੇਗੀ ਅਤੇ ਇਸੇ ਤਰ੍ਹਾਂ ਸ਼ਾਮ 3:30 ਵਜੇ ਚੱਲ ਕੇ 5:30 ਵਜੇ ਮਹਿਤਾ ਵਿਖੇ ਰੋਜ਼ਾਨਾ ਆਵੇਗੀ। ਉਨ੍ਹਾਂ ਦੱਸਿਆ ਕਿ ਖਾਸ ਤੌਰ 'ਤੇ ਅਧਾਰ ਕਾਰਡ ਦੀ ਸਹੂਲਤ ਵਾਲੀਆਂ ਮਹਿਲਾਵਾਂ ਨੂੰ ਮੁਫਤ ਸਫਰ ਦਾ ਵਧੇਰੇ ਲਾਭ ਪ੍ਰਾਪਤ ਹੋਵੇਗਾ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ ਅਤੇ ਸਾਡਾ ਫਰਜ ਬਣਦਾ ਹੈ ਕਿ ਅਸੀਂ ਆਮ ਲੋਕਾਂ ਦੇ ਹਿੱਤਾਂ ਨੂੰ ਪਹਿਲ ਦੇਈਏ ਤਾਂ ਜੋ ਇਨ੍ਹਾਂ ਨੂੰ ਕਿਸੇ ਕਿਸਮ ਦੀ ਕੋਈ ਮੁਸ਼ਕਲ ਪੇਸ਼ ਨਾ ਆਵੇ।

ਇਹ ਵੀ ਪੜ੍ਹੋ- ਰਸੋਈ ਗੈਸ ਖਪਤਕਾਰਾਂ ਲਈ ਵੱਡੀ ਖ਼ਬਰ, ਜਲਦ ਤੋਂ ਜਲਦ ਕਰਾਓ ਇਹ ਕੰਮ, ਨਹੀਂ ਤਾਂ...

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News