ਮੂਸੇਵਾਲਾ ''ਤੇ ਬਣੀ ਦਸਤਾਵੇਜ਼ੀ ਨੂੰ ਲੈ ਕੇ ਅਗਲੀ ਸੁਣਵਾਈ 23 ਜੂਨ ''ਤੇ ਪਈ

Monday, Jun 16, 2025 - 05:59 PM (IST)

ਮੂਸੇਵਾਲਾ ''ਤੇ ਬਣੀ ਦਸਤਾਵੇਜ਼ੀ ਨੂੰ ਲੈ ਕੇ ਅਗਲੀ ਸੁਣਵਾਈ 23 ਜੂਨ ''ਤੇ ਪਈ

ਮਾਨਸਾ (ਸੰਦੀਪ ਮਿੱਤਲ) : ਸਿੱਧੂ ਮੂਸੇਵਾਲਾ 'ਤੇ ਬੀਬੀਸੀ ਵਲੋਂ ਬਣਾਈ ਗਈ ਦਸਤਾਵੇਜ਼ੀ ‘ਦਾ ਕਿਲਿੰਗ ਕਾਲ’ 'ਤੇ ਮੂਸੇਵਾਲਾ ਦੇ ਪਰਿਵਾਰ ਵਲੋਂ ਅਦਾਲਤ ਵਿਚ ਚੁਣੌਤੀ ਦੇਣ ਤੋਂ ਬਾਅਦ ਮਾਨਸਾ ਦੀ ਅਦਾਲਤ ਵਿਚ ਬੀ.ਬੀ.ਸੀ ਵਲੋਂ ਸਿੱਧੂ ਮੂਸੇਵਾਲਾ ਦੇ ਪਰਿਵਾਰ ਵਲੋਂ ਕੀਤੇ ਦਾਅਵੇ ਨੂੰ ਅਯੋਗ ਦੱਸਿਆ ਗਿਆ ਹੈ। ਬੀ.ਬੀ.ਸੀ ਵਲੋਂ ਐਡਵੋਕੇਟ ਬਲਵੰਤ ਸਿੰਘ ਭਾਟੀਆ ਪੇਸ਼ ਹੋਏ, ਜਿਨ੍ਹਾਂ ਵਲੋਂ ਮਾਨਸਾ ਦੀ ਅਦਾਲਤ ਵਿਚ ਇਕ ਅਰਜ਼ੀ ਲਗਾ ਕੇ ਮੂਸੇਵਾਲਾ 'ਤੇ ਬਣੀ ਦਸਤਾਵੇਜ਼ੀ ਅਤੇ ਪਰਿਵਾਰ ਵਲੋਂ ਜਤਾਏ ਇਤਰਾਜ਼ ਨੂੰ ਸਹੀ ਨਾ ਦੱਸਦਿਆਂ ਕਿਹਾ ਗਿਆ ਹੈ ਕਿ ਇਨ੍ਹਾਂ ਦਾ ਦਾਅਵਾ ਕਿਸੇ ਵੀ ਤਰ੍ਹਾਂ ਯੋਗ ਨਹੀਂ ਹੈ। 

ਇਸ 'ਤੇ ਅਦਾਲਤ ਨੇ 23 ਜੂਨ ਦੀ ਅਗਲੀ ਸੁਣਵਾਈ ਰੱਖੀ ਹੈ। ਉਧਰ ਮੂਸੇਵਾਲਾ ਪੱਖ ਦੇ ਵਕੀਲ ਸਤਿੰਦਰਪਾਲ ਸਿੰਘ ਮਿੱਤਲ ਨੇ ਕਿਹਾ ਹੈ ਕਿ ਬੀ.ਬੀ.ਸੀ ਵਲੋਂ ਅਦਾਲਤ ਵਿਚ ਅਰਜ਼ੀ ਲਗਾ ਕੇ ਉਨ੍ਹਾਂ ਦੇ ਇਤਰਾਜ਼ ਅਤੇ ਦਾਅਵੇ ਨੂੰ ਸਹੀ ਨਾ ਹੋਣਾ ਦੱਸਿਆ ਗਿਆ ਹੈ। ਜਿਸ ਵਿਚ ਕਿਹਾ ਗਿਆ ਹੈ ਕਿ ਮੂਸੇਵਾਲਾ ਪਰਿਵਾਰ ਵਲੋਂ ਪ੍ਰਗਟਾਇਆ ਇਤਰਾਜ਼ ਕਿਸੇ ਤਰ੍ਹਾਂ ਜਾਇਜ਼ ਨਹੀਂ ਹੈ। ਵਕੀਲ ਮਿੱਤਲ ਨੇ ਕਿਹਾ ਕਿ ਉਹ ਮਾਣਯੋਗ ਅਦਾਲਤ ਵਿਚ ਅਗਲੀ ਤਾਰੀਖ 'ਤੇ ਇਸ ਦਾ ਜਵਾਬ ਦਾਖਲ ਕਰਨਗੇ।

ਜ਼ਿਕਰਯੋਗ ਹੈ ਕਿ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਲੈ ਕੇ ਬਣੀ ਦਸਤਾਵੇਜ਼ੀ ਉਪਰੰਤ ਮੂਸੇਵਾਲਾ ਪਰਿਵਾਰ ਅਤੇ ਬੀਬੀਸੀ ਵਿਚਕਾਰ ਵਿਵਾਦ ਚੱਲਦਾ ਆ ਰਿਹਾ ਹੈ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਮਾਣਯੋਗ ਅਦਾਲਤ ਵਿਚ ਪਟੀਸ਼ਨ ਦਾਇਰ ਕਰਕੇ ਇਸ ਫਿਲਮ ਦੇ ਰਿਲੀਜ਼ ਨਾ ਹੋਣ ਦੀ ਮੰਗ ਕੀਤੀ ਸੀ ਅਤੇ ਬੀ.ਬੀ.ਸੀ ਵਲੋਂ ਇਸ ਦਸਤਾਵੇਜ਼ੀ ਨੂੰ 11 ਜੂਨ ਸਿੱਧੂ ਮੂਸੇਵਾਲਾ ਦੇ ਜਨਮ ਦਿਨ ਮੌਕੇ ਹੀ ਰਿਲੀਜ਼ ਕਰ ਦਿੱਤਾ ਗਿਆ ਸੀ।


author

Gurminder Singh

Content Editor

Related News