ਮਕੌੜਾ ਪੱਤਣ ਰਾਵੀ ਦਰਿਆ ਤੋਂ ਪਲਟੂਨ ਪੁਲ ਚੁੱਕਿਆ, ਅੱਧੀ ਦਰਜਨ ਪਿੰਡਾਂ ਲਈ ਇਕ ਕਿਸ਼ਤੀ ਦਾ ਸਹਾਰਾ

Wednesday, Jun 25, 2025 - 11:56 PM (IST)

ਮਕੌੜਾ ਪੱਤਣ ਰਾਵੀ ਦਰਿਆ ਤੋਂ ਪਲਟੂਨ ਪੁਲ ਚੁੱਕਿਆ, ਅੱਧੀ ਦਰਜਨ ਪਿੰਡਾਂ ਲਈ ਇਕ ਕਿਸ਼ਤੀ ਦਾ ਸਹਾਰਾ

ਬਹਿਰਾਮਪੁਰ (ਗੋਰਾਇਆ) - ਵਿਧਾਨ ਸਭਾ ਹਲਕਾ ਦੀਨਾਨਗਰ ਅਧੀਨ ਆਉਂਦੇ ਰਾਵੀ ਦਰਿਆ ਤੋਂ ਪਾਰਲੇ ਪਾਸੇ ਵੱਸੇ ਕਰੀਬ ਅੱਧੀ ਦਰਜਨ ਪਿੰਡਾਂ ਦੇ ਲੋਕਾਂ ਲਈ ਦਰਿਆ ’ਤੇ ਬਣਾਏ ਪਲਟੂਨ ਪੁਲ ਨੂੰ ਅੱਜ ਪ੍ਰਸ਼ਾਸਨ ਵੱਲੋਂ ਚੁੱਕ ਲਿਆ ਗਿਆ ਕਿਉਂਕਿ ਆਉਣ ਵਾਲੇ ਦਿਨਾਂ ’ਚ ਬਰਸਾਤ ਦਾ ਮੌਸਮ ਹੋਣ ਕਾਰਨ ਵਿਭਾਗ ਵੱਲੋਂ ਹਰ ਸਾਲ ਇਸ ਪੁਲ ਨੂੰ ਇਸ ਮਹੀਨੇ ਵਿਚ ਚੁੱਕ ਲਿਆ ਜਾਂਦਾ ਹੈ ਅਤੇ ਜਦ ਬਰਸਾਤ ਦੇ ਦਿਨ ਖਤਮ ਹੋ ਜਾਂਦੇ ਹਨ ਤਾਂ ਇਸ ਪੁਲ ਦਾ ਨਿਰਮਾਣ ਮੁੜ ਕਰ ਦਿੱਤਾ ਜਾਂਦਾ ਹੈ।

ਜਦ ਇਹ ਪੁਲ ਚੁੱਕਿਆ ਜਾਂਦਾ ਤਾਂ ਰਾਵੀ ਦਰਿਆ ਦੇ ਪਾਰਲੇ ਪਾਸੇ ਵੱਸੇ ਕਰੀਬ ਅੱਧੀ ਦਰਜਨ ਪਿੰਡਾਂ ਦੇ ਲੋਕਾਂ ਦੇ ਆਉਣ ਜਾਣ ਲਈ ਸਿਰਫ ਇਕ ਕਿਸ਼ਤੀ ਦਾ ਸਹਾਰਾ ਹੀ ਰਹਿ ਜਾਦਾ ਹੈ ਜੋ ਇਹ ਕਿਸਤੀ ਸਮੇਂ-ਸਮੇਂ ਨਾਲ ਚੱਲਦੀ ਹੈ ਜਿਸ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਕਿਉਂਕਿ ਜਦ ਕੋਈ ਰਾਤ ਸਮੇਂ ਬਿਮਾਰ ਹੋ ਜਾਂਦਾ ਹੈ ਤਾਂ ਉਸ ਨੂੰ ਪਾਰਲੇ ਪਾਸੇ ਲਿਆਉਣ ਲਈ ਕਿਸੇ ਵੀ ਤਰ੍ਹਾਂ ਦਾ ਕੋਈ ਸਾਧਨ ਨਹੀਂ ਹੁੰਦਾ ਜਿਸ ਕਾਰਨ ਆਉਣ ਵਾਲੇ ਬਰਸਾਤ ਦੇ ਦਿਨਾਂ ਵਿਚ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰ ਲਈ ਮਜਬੂਰ ਹੋਣਾ ਪਵੇਗਾ। ਇਲਾਕਾ ਵਾਸੀਆਂ ਨੇ ਪੰਜਾਬ ਸਰਕਾਰ ਤੋ ਮੰਗ ਕੀਤੀ ਹੈ ਕਿ ਇਸ ਰਾਵੀ ਦਰਿਆ ਤੇ ਪੱਕੇ ਪੁਲ ਦਾ ਨਿਰਮਾਣ ਜਲਦ ਕਰਵਾਇਆ ਜਾਵੇ ਤਾਂ ਕਿ ਲੋਕਾਂ ਨੂੰ ਬਰਸਾਤ ਦੇ ਦਿਨਾਂ ਵਿੱਚ ਜੋ ਮੁਸ਼ਕਿਲਾਂ ਆਉਂਦੀਆਂ ਹਨ ਉਸ ਤੋਂ ਰਹਿਤ ਮਿਲ ਸਕੇ।


author

Inder Prajapati

Content Editor

Related News