ਕਾਰ ਤੇ ਛੋਟਾ ਹਾਥੀ ਵਿਚਾਲੇ ਭਿਆਨਕ ਟੱਕਰ, ਡਰਾਈਵਰਾਂ ਸਮੇਤ 7 ਜ਼ਖ਼ਮੀ

Saturday, Feb 25, 2023 - 11:41 AM (IST)

ਕਾਰ ਤੇ ਛੋਟਾ ਹਾਥੀ ਵਿਚਾਲੇ ਭਿਆਨਕ ਟੱਕਰ, ਡਰਾਈਵਰਾਂ ਸਮੇਤ 7 ਜ਼ਖ਼ਮੀ

ਬਟਾਲਾ (ਸਾਹਿਲ, ਯੋਗੀ, ਅਸ਼ਵਨੀ)- ਕਾਰ ਤੇ ਛੋਟਾ ਹਾਥੀ ਵਿਚਾਲੇ ਟੱਕਰ ’ਚ ਡਰਾਈਵਰਾਂ ਸਮੇਤ 7 ਜਣਿਆਂ ਦੇ ਜ਼ਖਮੀ ਹੋਣ ਦਾ ਸਮਾਚਾਰ ਹੈ। ਜਾਣਕਾਰੀ ਮੁਤਾਬਕ ਰਵੀ ਕੁਮਾਰ ਵਾਸੀ ਰਾਮਾ ਮੰਡੀ ਜਲੰਧਰ ਆਪਣੇ ਪਰਿਵਾਰਕ ਮੈਂਬਰਾਂ ਪਤਨੀ ਨਿੱਕੂ, ਧੀਆਂ ਐਸਟਰ ਤੇ ਕੇਜੀਆ, ਨੀਤਾ ਪਤਨੀ ਸਵ. ਸੁਰਜਨ ਵਾਸੀ ਪਿੰਡ ਭੋਏਵਾਲ, ਸ਼ਾਂਤੀ ਦੇਵੀ ਪਤਨੀ ਨਜ਼ੀਰ ਵਾਸੀ ਜਲੰਧਰ ਨਾਲ ਆਪਣੀ ਕਾਰ ’ਚ ਸਵਾਰ ਹੋ ਕੇ ਡੇਰਾ ਬਾਬਾ ਨਾਨਕ ਵੱਲ ਰਿਸ਼ਤੇਦਾਰਾਂ ਦੇ ਘਰ ਵਿਆਹ ਸਮਾਗਮ ਨੂੰ ਅਟੈਂਡ ਕਰਨ ਲਈ ਆਏ ਸੀ। 

ਇਹ ਵੀ ਪੜ੍ਹੋ- PSEB ਦੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ, ਮੁਲਤਵੀ ਹੋਈ ਅੰਗਰੇਜ਼ੀ ਦੀ ਪ੍ਰੀਖਿਆ

ਜਦੋਂ ਉਹ ਆਪਣੀ ਕਾਰ ਵਿਚ ਆਪਣੇ ਪਰਿਵਾਰ ਨਾਲ ਅੱਜ ਡੇਰਾ ਬਾਬਾ ਨਾਨਕ ਵੱਲੋਂ ਬਰਾਤ ਵਿਚ ਸ਼ਾਮਲ ਹੋਣ ਲਈ ਕਿਲਾ ਲਾਲ ਸਿੰਘ ਸਥਿਤ ਪੈਲੇਸ ਵੱਲ ਆ ਰਹੇ ਸੀ ਤਾਂ ਪਿੰਡ ਸਰਵਾਲੀ ਮੋੜ ਨੇੜੇ ਅਚਾਨਕ ਉਨ੍ਹਾਂ ਦੀ ਕਾਰ ਦੀ ਸਾਹਮਣਿਓਂ ਆ ਰਹੇ ਛੋਟਾ ਹਾਥੀ ਟੈਂਪੂ ਜਿਸ ਨੂੰ ਅਰਜੁਨ ਪੁੱਤਰ ਕੁੰਨਣ ਲਾਲ ਵਾਸੀ ਪੁਰੀਆਂ ਮੁਹੱਲਾ ਬਟਾਲਾ ਚਲਾ ਰਿਹਾ ਸੀ, ਨਾਲ ਟੱਕਰ ਹੋ ਗਈ, ਜਿਸਦੇ ਸਿੱਟੇ ਵਜੋਂ ਜਿੱਥੇ ਟੈਂਪੂ ਡਰਾਈਵਰ ਅਰਜਨ ਦੀ ਲੱਤ ਟੁੱਟ ਗਈ, ਉਥੇ ਹੀ ਕਾਰ ਵਿਚ ਸਵਾਰ ਉਕਤ ਸਾਰੇ ਜਣੇ ਜ਼ਖਮੀ ਹੋ ਗਏ। ਇਸ ਹਾਦਸੇ ਦੀ ਸੂਚਨਾ ਮਿਲਦਿਆਂ ਹੀ 108 ਐਂਬੂਲੈਂਸ ਦੇ ਮੁਲਾਜ਼ਮਾਂ ਨੇ ਤੁਰੰਤ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਬਟਾਲਾ ਵਿਖੇ ਇਲਾਜ ਲਈ ਪਹੁੰਚਾਇਆ।

ਇਹ ਵੀ ਪੜ੍ਹੋ- ਡਿਪਟੀ ਕਮਿਸ਼ਨਰ ਦੇ ਭਰੋਸੇ ਤੋਂ ਬਾਅਦ ਕਿਸਾਨਾਂ ਵੱਲੋਂ ਗੁਰਦਾਸਪੁਰ ਲਗਾਇਆ ਰੇਲ ਰੋਕੋ ਧਰਨਾ ਸਮਾਪਤ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


author

Shivani Bassan

Content Editor

Related News