ਸਰਹੱਦ ਨੇੜਿਓਂ 9 ਐੱਮ.ਐੱਮ. ਦੇ 50 ਰੌਂਦ ਬਰਾਮਦ
Tuesday, Nov 18, 2025 - 04:58 PM (IST)
ਤਰਨਤਾਰਨ (ਰਮਨ)- ਭਾਰਤ-ਪਾਕਿਸਤਾਨ ਸਰਹੱਦ ਨੇੜੇ ਲੱਗਦੇ ਪਿੰਡ ਦੇ ਖੇਤਾਂ ਵਿਚ ਡਿੱਗੇ ਇਕ ਪੈਕਟ ਨੂੰ ਬੀ.ਐੱਸ.ਐੱਫ. ਤੇ ਥਾਣਾ ਸਦਰ ਪੱਟੀ ਦੀ ਪੁਲਸ ਵੱਲੋਂ ਬਰਾਮਦ ਕੀਤਾ ਗਿਆ ਹੈ, ਜਿਸ ਦੀ ਤਲਾਸ਼ੀ ਲੈਣ ਦੌਰਾਨ ਉਸ ਵਿਚੋਂ 50 ਰੌਂਦ 9 ਐੱਮ.ਐੱਮ. ਬਰਾਮਦ ਕੀਤੇ ਗਏ । ਇਸ ਸੰਬੰਧੀ ਥਾਣਾ ਸਦਰ ਪੱਟੀ ਵਿਖੇ ਅਣਪਛਾਤੇ ਵਿਅਕਤੀ ਖਿਲਾਫ ਪਰਚਾ ਦਰਜ ਕਰਦੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਥਾਣਾ ਸਦਰ ਪੱਟੀ ਦੇ ਮੁਖੀ ਵਿਪਨ ਕੁਮਾਰ ਨੇ ਦੱਸਿਆ ਕਿ ਸੋਮਵਾਰ ਬੀ.ਓ.ਪੀ. ਮੁਠਿਆਂਵਾਲਾ ਵਿਖੇ ਜਦੋਂ ਬੀ.ਐੱਸ.ਐੱਫ. ਦੀ 99 ਬਟਾਲੀਅਨ ਦੇ ਜਵਾਨ ਤੇ ਪੁਲਸ ਵੱਲੋਂ ਸਾਂਝੇ ਤੌਰ ’ਤੇ ਤਲਾਸ਼ੀ ਅਭਿਆਨ ਚਲਾਇਆ ਜਾ ਰਿਹਾ ਸੀ ਤਾਂ ਮੁੱਠਿਆਂ ਵਾਲਾ ਨਜ਼ਦੀਕ ਸਰਹੱਦ ਦੇ ਖੇਤਾਂ ਵਿਚ ਡਿੱਗੇ ਪੈਕਟ ਨੂੰ ਬਰਾਮਦ ਕੀਤਾ ਗਿਆ।
ਇਹ ਵੀ ਪੜ੍ਹੋ- ਹੋਟਲ ਚਲਾਉਣ ਵਾਲੇ ਲੈਣ ਸਬਕ! ਨਹੀਂ ਤਾਂ ਹੋਵੇਗੀ ਵੱਡੀ ਕਾਰਵਾਈ
ਇਹ ਪੈਕਟ ਡਰੋਨ ਦੀ ਮਦਦ ਨਾਲ ਭਾਰਤੀ ਖੇਤਰ ਵਿਚ ਪੁੱਜਾ ਸੀ, ਜਿਸ ਨੂੰ ਹੇਠਾਂ ਸੁੱਟ ਕੇ ਡਰੋਨ ਵਾਪਸ ਪਰਤ ਗਿਆ। ਥਾਣਾ ਮੁਖੀ ਵਿਪਨ ਕੁਮਾਰ ਨੇ ਦੱਸਿਆ ਕਿ ਇਸ ਪੈਕਟ ਦੀ ਸਾਂਝੇ ਤੌਰ ਉੱਪਰ ਲਈ ਗਈ ਤਲਾਸ਼ੀ ਦੌਰਾਨ ਉਸ ਵਿੱਚੋਂ 50 ਰੌਂਦ 9 ਐੱਮ.ਐੱਮ. ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਬਰਾਮਦਗੀ ਤੋਂ ਬਾਅਦ ਇਲਾਕੇ ਦੇ ਅੰਦਰ ਬੀ.ਐੱਸ.ਐੱਫ. ਅਤੇ ਪੁਲਸ ਵੱਲੋਂ ਸਾਂਝੇ ਤੌਰ ’ਤੇ ਤਲਾਸ਼ੀ ਅਭਿਆਨ ਜਾਰੀ ਹੈ।
ਇਹ ਵੀ ਪੜ੍ਹੋ- ਹੋਰ ਲੈ ਲਓ ਨਜ਼ਾਰੇ ! ਪੁਲਸ ਨੇ 100 ਦੇ ਕਰੀਬ ਮੋਡੀਫਾਇਡ ਸਾਈਲੈਂਸਰਾਂ ’ਤੇ ਚਲਾਇਆ ਬੁਲਡੋਜ਼ਰ, ਦਿੱਤੀ ਚਿਤਾਵਨੀ
