ਲੈਵਲ-3 ’ਤੇ ਪਹੁੰਚੀ 40 ਸਾਲ ਦੀ ਕੋਰੋਨਾ ਪੀੜਤ ਔਰਤ ਨੇ ਤੋੜਿਆ ਦਮ

9/17/2020 2:47:03 AM

ਗੁਰਦਾਸਪੁਰ, (ਹਰਮਨ)- ਜ਼ਿਲ੍ਹਾ ਗੁਰਦਾਸਪੁਰ ’ਚ ਕੋਰੋਨਾ ਵਾਇਰਸ ਦੇ ਕਹਿਰ ਵਿਚ ਲਗਾਤਾਰ ਹੋ ਰਹੇ ਵਾਧੇ ਕਾਰਣ ਅੱਜ ਫਤਿਹਗੜ੍ਹ ਚੂੜੀਆਂ ਦੇ ਪਿੰਡ ਛਿਛਰੇਵਾਲ ਨਾਲ ਸਬੰਧਤ ਇਕ 40 ਸਾਲ ਦੀ ਔਰਤ ਨੇ ਦਮ ਤੋੜ ਦਿੱਤਾ ਹੈ। ਇਸ ਔਰਤ ਨੂੰ ਮੋਟਾਪਾ, ਹਾਈ ਬਲੱਡ ਪ੍ਰੈਸ਼ਰ ਸਮੇਤ ਕਈ ਸਮੱਸਿਆਵਾਂ ਸ਼ੁਰੂ ਹੋਈਆਂ ਸਨ, ਜਿਸ ਦੇ ਬਾਅਦ ਉਕਤ ਔਰਤ ਨੂੰ ਲੈਵਲ-3 ’ਤੇ ਪਹੁੰਚ ਜਾਣ ਕਾਰਣ ਇਲਾਜ ਲਈ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਸੀ ਪਰ ਇਸ ਦੀ ਸਿਹਤ ਹੋਰ ਵਿਗੜ ਜਾਣ ਕਾਰਣ ਉਸ ਦੀ ਮੌਤ ਹੋ ਗਈ।

ਸਿਵਲ ਸਰਜਨ ਡਾ. ਕਿਸ਼ਨ ਚੰਦ ਸਿਵਲ ਸਰਜਨ ਨੇ ਦੱਸਿਆ ਕਿ ਜ਼ਿਲ੍ਹੇ ’ਚ ਹੁਣ ਤੱਕ 96255 ਸ਼ੱਕੀ ਮਰੀਜ਼ਾਂ ਦੀ ਸੈਂਪਲਿੰਗ ਕੀਤੀ ਗਈ ਹੈ ਜਿਨ੍ਹਾਂ ’ਚੋਂ 91032 ਨੈਗੇਵਿਟ ਪਾਏ ਗਏ ਹਨ ਅਤੇ 5 ਸੈਂਪਲ ਰਿਜੈਕਟ ਹੋਏ ਹਨ। ਹੁਣ ਤੱਕ ਜ਼ਿਲੇ ਅੰਦਰ ਕੁੱਲ 4508 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ। 541 ਪਾਜ਼ੇਟਿਵ ਮਰੀਜ਼ਾਂ ਦੀ ਟੈਸਟਿੰਗ ਦੂਸਰੇ ਜ਼ਿਲਿਆਂ ਵਿਚ ਹੋਈ ਹੈ, ਜਦੋਂ ਕਿ ਟਰੂਨੈੱਟ ਰਾਹੀਂ ਟੈਸਟ ਕੀਤੇ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 52 ਹੈ। ਇਸੇ ਤਰ੍ਹਾਂ ਐਂਟੀਜਨ ਟੈਸਟ ਰਾਹੀਂ 1658 ਵਿਅਕਤੀਆਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ ਅਤੇ 710 ਰਿਪੋਰਟਾਂ ਦੇ ਨਤੀਜੇ ਪੈਂਡਿੰਗ ਹਨ।

ਉਨ੍ਹਾਂ ਦੱਸਿਆ ਕਿ ਅੱਜ 148 ਵਿਅਕਤੀਆਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਉਨ੍ਹਾਂ ਦੱਸਿਆ ਕਿ ਗੁਰਦਾਸਪੁਰ ’ਚ 7, ਬਟਾਲਾ ’ਚ 3, ਬੇਅੰਤ ਕਾਲਜ ’ਚ 3, ਦੂਸਰਿਆਂ ’ਚ ਜ਼ਿਲਿਆਂ ’ਚ 78, ਸੈਂਟਰਲ ਜੇਲ ’ਚ 10, ਤਿੱਬੜੀ ਕੈਂਟ ’ਚ 2 ਮਰੀਜ਼ ਆਈਸੋਲੇਟ ਕੀਤੇ ਗਏ ਹਨ ਅਤੇ 9 ਪੀੜਤ ਸ਼ਿਫਟ ਕਰਨ ਦਾ ਕੰਮ ਬਾਕੀ ਹੈ। ਕੋਰੋਨਾ ਵਾਇਰਸ ਨਾਲ ਪੀੜਤ 3002 ਵਿਅਕਤੀਆਂ ਨੇ ਕੋਰੋਨਾ ਉੱਪਰ ਫ਼ਤਿਹ ਹਾਸਲ ਕਰ ਲਈ ਹੈ, ਇਨ੍ਹਾਂ ’ਚ 2271 ਪੀੜਤ ਠੀਕ ਹੋਏ ਹਨ ਅਤੇ 731 ਪੀੜਤਾਂ ਨੂੰ ਡਿਸਚਾਰਜ ਕਰ ਕੇ ਹੋਮ ਇਕਾਂਤਵਾਸ ਕੀਤਾ ਗਿਆ ਹੈ। 1293 ਪੀੜਤ ਘਰ ਇਕਾਂਤਵਾਸ ਕੀਤੇ ਗਏ ਹਨ। ਜ਼ਿਲੇ ਅੰਦਰ ਕੁਲ 100 ਮੌਤਾਂ ਹੋਈਆਂ ਹਨ ਅਤੇ 1405 ਐਕਟਿਵ ਕੇਸ ਮੌਜੂਦ ਹਨ।


Bharat Thapa

Content Editor Bharat Thapa