ਨਾਕੇਬੰਦੀ ਦੌਰਾਨ ਕਾਰ ਸਵਾਰ 3 ਨੌਜਵਾਨਾਂ ਤੋਂ ਬਰਾਮਦ ਹੋਇਆ ਡਰੋਨ ਤੇ ਹੈਰੋਇਨ, ਗ੍ਰਿਫ਼ਤਾਰ

Thursday, Oct 27, 2022 - 10:38 AM (IST)

ਨਾਕੇਬੰਦੀ ਦੌਰਾਨ ਕਾਰ ਸਵਾਰ 3 ਨੌਜਵਾਨਾਂ ਤੋਂ ਬਰਾਮਦ ਹੋਇਆ ਡਰੋਨ ਤੇ ਹੈਰੋਇਨ, ਗ੍ਰਿਫ਼ਤਾਰ

ਅੰਮ੍ਰਿਤਸਰ (ਅਰੁਣ) - ਸੀ. ਆਈ. ਏ. ਸਟਾਫ਼ ਦੀ ਪੁਲਸ ਨੇ ਨਾਕਾਬੰਦੀ ਦੌਰਾਨ ਕਾਰ ਸਵਾਰ 3 ਨੌਜਵਾਨਾਂ ਕੋਲੋਂ ਹੈਰੋਇਨ ਅਤੇ ਡਰੋਨ ਬਰਾਮਦ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਮਿਲੀ ਜਾਣਕਾਰੀ ਅਨੁਸਾਰ ਪੁਲਸ ਨੇ ਉਕਤ ਕਾਰ ਸਵਾਰਾਂ ਨੂੰ ਸ਼ੱਕੀ ਜਾਂਚ ਕਰਨ ਲਈ ਰੋਕਿਆ ਸੀ। ਸਵਿਫਟ ਕਾਰ ਸਵਾਰ ਨੌਜਵਾਨਾਂ ਦੀ ਪਛਾਣ ਵਰਿੰਦਰ ਸਿੰਘ ਪੁੱਤਰ ਗੁਰਭੇਜ ਸਿੰਘ, ਮਨਪ੍ਰੀਤ ਸਿੰਘ ਪੁੱਤਰ ਸੰਤੋਖ ਸਿੰਘ ਦੋਨੋਂ ਵਾਸੀ ਨੌਸ਼ਹਿਰਾ ਅਤੇ ਦਵਿੰਦਰ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਲੇਵੀਆਂ ਤਰਨਤਾਰਨ ਵਜੋਂ ਹੋਈ ਹੈ।

ਪੜ੍ਹੋ ਇਹ ਵੀ ਖ਼ਬਰ : ਗੁਰਦਾਸਪੁਰ ’ਚ ਵਾਪਰਿਆ ਭਿਆਨਕ ਹਾਦਸਾ, ਕਾਰ ਸਵਾਰ 5 ਨੌਜਵਾਨਾਂ ’ਚੋਂ 2 ਦੀ ਮੌਤ, ਕਾਰ ਦੇ ਉੱਡੇ ਪਰਖੱਚੇ

ਪੁਲਸ ਨੇ ਉਕਤ ਨੌਜਵਾਨਾਂ ਦੀ ਕਾਰ ਨੂੰ ਰੋਕ ਕੇ ਜਦੋਂ ਤਲਾਸ਼ੀ ਲਈ ਤਾਂ ਉਸ ’ਚੋਂ 30 ਗ੍ਰਾਮ ਹੈਰੋਇਨ, ਇਕ ਡਰੋਨ, ਮਾਰਕਾ, ਫੈਨਟੋਨ, ਡੀ. ਜੇ. ਆਈ, ਇਕ ਰਿਮੋਟ, ਦੋ ਮੋਬਾਇਲ ਫੋਨ ਬਰਾਮਦ ਹੋਏ। ਉਕਤ ਸਾਮਾਨ ਨੂੰ ਕਬਜ਼ੇ ’ਚ ਲੈ ਕੇ ਪੁਲਸ ਵਲੋਂ ਥਾਣਾ ਛੇਹਰਟਾ ਵਿਖੇ ਮਾਮਲਾ ਦਰਜ ਕਰ ਦਿੱਤਾ ਗਿਆ।
 


author

rajwinder kaur

Content Editor

Related News